ਗਿਆਨ ਜੋਤੀ ਵਿਖੇ ਏਆਈ ਲੈਬ ’ਚ ਆਧੁਨਿਕ ਡਿਜੀਟਲ ਕਿਓਸਕ ਦਾ ਉਦਘਾਟਨ, ਤਕਨਾਲੋਜੀ ਨਾਲ ਸਿੱਖਿਆ ਨੂੰ ਮਿਲਿਆ ਨਵਾਂ ਮੋੜ
ਗਿਆਨ ਜੋਤੀ ਵਿਖੇ ਆਧੁਨਿਕ ਡਿਜੀਟਲ ਕਿਓਸਕ ਦਾ ਉਦਘਾਟਨ,
Publish Date: Sat, 15 Nov 2025 05:55 PM (IST)
Updated Date: Sat, 15 Nov 2025 05:56 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਤਕਨਾਲੋਜੀ, ਫੇਜ਼-2 ਨੇ ਤਕਨਾਲੋਜੀ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਦੇ ਹੋਏ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਲੈਬ ’ਚ ਇਕ ਅਤਿ-ਆਧੁਨਿਕ ਡਿਜੀਟਲ ਕਿਓਸਕ/ਪੈਨਲ ਦਾ ਉਦਘਾਟਨ ਕੀਤਾ। ਇਹ ਪਹਿਲਕਦਮੀ ਗਿਆਨ ਜੋਤੀ ਦੇ ਟੈਂਕ-ਸੰਚਾਲਿਤ ਕੈਂਪਸ ਵਿਚ ਇਕ ਹੋਰ ਸਮਾਰਟ ਟੱਚ ਜੋੜਦੀ ਹੈ। ਇਹ ਨਵੀਨਤਾਕਾਰੀ ਡਿਜੀਟਲ ਕਿਓਸਕ ਵਿਦਿਆਰਥੀਆਂ ਨੂੰ ਨਵੀਨਤਮ ਜਾਣਕਾਰੀ, ਕੈਂਪਸ ਦੀਆਂ ਗਤੀਵਿਧੀਆਂ, ਪਲੇਸਮੈਂਟ ਦੀਆਂ ਖ਼ਬਰਾਂ, ਅਕਾਦਮਿਕ ਕਲੰਡਰ ਅਤੇ ਪ੍ਰੇਰਣਾਦਾਇਕ ਸੰਦੇਸ਼ਾਂ ਨਾਲ ਜੋੜੀ ਰੱਖਣ ਲਈ ਤਿਆਰ ਕੀਤਾ ਗਿਆ ਹੈ। ਇਹ ਪਹਿਲਕਦਮੀ ਤਕਨਾਲੋਜੀ ਨੂੰ ਸਿੱਖਣ ਦੇ ਨਾਲ ਸਭ ਤੋਂ ਦਿਲਚਸਪ ਤਰੀਕੇ ਨਾਲ ਮਿਲਾਉਣ ਦੀ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਡਿਜੀਟਲ ਕਿਉਂਕਿ 55 ਇੰਚ ਦੀ ਵੱਡੀ ਇੰਟਰ ਐਕਟਿਵ ਟੱਚ ਸਕਰੀਨ ਵਿਦਿਆਰਥੀਆਂ ਨੂੰ ਆਸਾਨੀ ਨਾਲ ਜਾਣਕਾਰੀ ਬ੍ਰਾਊਜ਼ ਕਰਨ ਦੀ ਇਜਾਜ਼ਤ ਦਿੰਦੀ ਹੈ। ਜਦ ਕਿ ਇਹ ਪੈਨਲ ਕੈਂਪਸ ਦੀਆਂ ਸਾਰੀਆਂ ਐਕਟੀਵਿਟੀ ਅਤੇ ਐਮਰਜੈਂਸੀ ਨੋਟਿਸਾਂ ਨੂੰ ਤੁਰੰਤ ਡਿਸਪਲੇ ਕਰਦਾ ਹੈ। ਇਸ ਵਿਚ ਪਲੇਸਮੈਂਟ ਦੀਆਂ ਨਵੀਂਆਂ ਘੋਸ਼ਣਾਵਾਂ, ਇੰਟਰਨਸ਼ਿਪ ਦੇ ਮੌਕੇ ਅਤੇ ਕੰਪਨੀ ਪ੍ਰੋਫਾਈਲ ਬਾਰੇ ਜਾਣਕਾਰੀ ਉਪਲਬਧ ਰਹੇਗੀ। ਵਿਦਿਆਰਥੀ ਸੰਸਥਾ ਦੇ ਡਿਜੀਟਲ ਪ੍ਰਕਾਸ਼ਨਾਂ ਨੂੰ ਸਿੱਧੇ ਇਸ ਪੈਨਲ ਤੇ ਪੜ੍ਹ ਸਕਦੇ ਹਨ। ਇਸ ਮੌਕੇ ਕੈਂਪਸ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਡਿਜੀਟਲ ਸਾਧਨਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਸ ਕਿਓਸਕ ਦੀ ਸਥਾਪਨਾ ਨਾਲ ਵਿਦਿਆਰਥੀਆਂ ਨੂੰ ਪਲ-ਪਲ ਦੀ ਜਾਣਕਾਰੀ ਮਿਲੇਗੀ, ਜਿਸ ਨਾਲ ਉਨ੍ਹਾਂ ਦਾ ਸਮਾਂ ਬਚੇਗਾ ਅਤੇ ਜਾਣਕਾਰੀ ਤੱਕ ਉਨ੍ਹਾਂ ਦੀ ਪਹੁੰਚ ਆਸਾਨ ਹੋ ਜਾਵੇਗੀ। ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕਿਹਾ ਕਿ ਸਿੱਖਿਆ ਵਿਚ ਤਕਨਾਲੋਜੀ ਦਾ ਸੁਮੇਲ ਸਮੇਂ ਦੀ ਮੰਗ ਹੈ। ਇਸ ਡਿਜੀਟਲ ਕਿਓਸਕ ਰਾਹੀਂ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਵਿਦਿਆਰਥੀ ਕੈਂਪਸ ਦੇ ਮੌਕਿਆਂ ਅਤੇ ਨਵੀਨਤਮ ਖ਼ਬਰਾਂ ਤੋਂ ਪ੍ਰੇਰਿਤ ਅਤੇ ਜਾਣੂ ਰਹੇ। ਇਹ ਈ-ਗਵਰਨੈਂਸ ਵੱਲ ਇਕ ਹੋਰ ਕਦਮ ਹੈ, ਜਿਸ ਨਾਲ ਸਾਡੇ ਵਿਦਿਆਰਥੀਆਂ ਦਾ ਸਮਾਂ ਅਤੇ ਸਾਧਨ ਦੋਵੇਂ ਬਚਣਗੇ। ਚੇਅਰਮੈਨ ਜੇਐੱਸ ਬੇਦੀ ਨੇ ਕਿਹਾ ਅਸੀਂ ਹਮੇਸ਼ਾ ਵਿਦਿਆਰਥੀਆਂ ਨੂੰ ਅਜਿਹਾ ਮਾਹੌਲ ਦੇਣ ਵਿਚ ਵਿਸ਼ਵਾਸ ਰੱਖਦੇ ਹਾਂ ਜੋ ਉਨ੍ਹਾਂ ਨੂੰ ਭਵਿੱਖ ਦੀਆਂ ਚੁਨੌਤੀਆਂ ਲਈ ਤਿਆਰ ਕਰੇ। ਉਨ੍ਹਾਂ ਅੱਗੇ ਕਿਹਾ ਕਿ ਗਿਆਨ ਜੋਤੀ ਗਰੁੱਪ ਅਕਸਰ ਅਜਿਹੀਆਂ ਤਕਨੀਕੀ ਪਹਿਲਕਦਮੀਆਂ ਕਰਦਾ ਰਹਿੰਦਾ ਹੈ, ਜਿਸ ਵਿਚ ਉੱਨਤ ਏਆਈ ਲੈਬ ਅਤੇ ਉਦਯੋਗ-ਸਬੰਧਤ ਪ੍ਰੋਗਰਾਮਾਂ ਨੂੰ ਸ਼ਾਮਲ ਕਰਨਾ ਸ਼ਾਮਲ ਹੈ, ਤਾਂ ਜੋ ਵਿਦਿਆਰਥੀਆਂ ਨੂੰ ਨੌਕਰੀ ਲਈ ਤਿਆਰ ਕੀਤਾ ਜਾ ਸਕੇ। ਇਹ ਨਵਾਂ ਡਿਜੀਟਲ ਕਿਓਸਕ ਕੈਂਪਸ ਵਿਚ ਡਿਜੀਟਲ ਸਾਖ਼ਰਤਾ ਨੂੰ ਹੋਰ ਵਧਾਏਗਾ।