ਪ੍ਰਾਹੁਣਚਾਰੀ ਵਿਭਾਗ ਐਸੋਸੀਏਸ਼ਨ ਦੀ ਚੋਣ: ਕੁਲਦੀਪ ਸਿੰਘ ਨੇਗੀ ਪ੍ਰਧਾਨ ਤੇ ਬਜਰੰਗ ਯਾਦਵ ਜਨਰਲ ਸਕੱਤਰ ਚੁਣੇ ਗਏ
ਕਿ ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਹਧਾਨ ਮਹੇਸ਼ ਚੰਦਰ ਸਨ ਜੋ ਕਿ ਸੇਵਾ ਨਿਵਿਰਤ ਹੋ ਚੁੱਕੇ ਹਨ। ਇਸ ਲਈ ਪ੍ਰਾਹੁਣਚਾਰੀ ਵਿਭਾਗ ਦੇ ਮੁਲਾਜਮਾਂ ਦੇ ਮਾਮਲਿਆਂ ਨੂੰ ਨਜਿਠਣ ਲਈ ਐਸੋਸੀਏਸ਼ਨ ਦੀ ਚੋਣ ਕੀਤੀ ਗਈ ਹੈ ਜੋ ਕਿ ਸਰਕਾਰ ਨਾਲ ਤਾਲਮੇਲ ਕਰਕੇ ਮੰਗਾਂ ਦਾ ਨਿਪਟਾਰਾ ਕਰਾਉਣਗੇ ।
Publish Date: Wed, 20 May 2026 03:22 PM (IST)
Updated Date: Wed, 20 May 2026 03:24 PM (IST)
ਸਟੇਟ ਬਿਊਰੋ, ਚੰਡੀਗੜ੍ਹ। ਪ੍ਰਾਹੁਣਚਾਰੀ ਵਿਭਾਗ ਦਰਜਾ -4 ਐਸੋਸੀਏਸ਼ਨ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਦੀਆਂ ਚੋਣਾਂ ਹੋਈਆਂ ਹਨ। ਜਿਸ ਵਿੱਚ ਕੁਲਦੀਪ ਸਿੰਘ ਨੇਗੀ ਪ੍ਰਧਾਨ, ਰਾਜੇਸ਼ ਕੁਮਾਰ ਚੇਅਰਮੈਨ, ਬਜਰੰਗ ਯਾਦਵ ਜਰਨਲ ਸਕੱਤਰ, ਗਜਿੰਦਰ ਭੱਟ ਉਪ ਪ੍ਰਧਾਨ ਕਮ ਕੈਸੀਅਰ, ਰਮੇਸ਼ ਅਰੋੜਾ ਮੀਤ ਪ੍ਰਧਾਨ, ੳਮ ਪ੍ਰਕਾਸ਼ ਪ੍ਰੈਸ ਸਕੱਤਰ, ਵਿਕਰਮ ਸਿੰਘ ਸੀਨੀਅਰ ਮੁੱਖ ਸਲਾਹਕਾਰ,ਸੰਦੀਪ ਬੜਵਾ ਮੁੱਖ ਸਲਾਹਕਾਰ, ਕੁਸੱਲਿਆ ਦੇਵੀ ਮਹਿਲਾ ਵਿੰਗ ਪ੍ਰਧਾਨ ਨਿਰਵਿਰੋਧ ਚੁਣੇ ਗਏ ਇਸ ਦੌਰਾਨ ਪ੍ਰਧਾਨ ਕੁਲਦੀਪ ਨੇਗੀ ਅਤੇ ਜਨਰਲ ਸਕੱਤਰ ਬਜਰੰਗ ਯਾਦਵ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਹਧਾਨ ਮਹੇਸ਼ ਚੰਦਰ ਸਨ ਜੋ ਕਿ ਸੇਵਾ ਨਿਵਿਰਤ ਹੋ ਚੁੱਕੇ ਹਨ। ਇਸ ਲਈ ਪ੍ਰਾਹੁਣਚਾਰੀ ਵਿਭਾਗ ਦੇ ਮੁਲਾਜਮਾਂ ਦੇ ਮਾਮਲਿਆਂ ਨੂੰ ਨਜਿਠਣ ਲਈ ਐਸੋਸੀਏਸ਼ਨ ਦੀ ਚੋਣ ਕੀਤੀ ਗਈ ਹੈ ਜੋ ਕਿ ਸਰਕਾਰ ਨਾਲ ਤਾਲਮੇਲ ਕਰਕੇ ਮੰਗਾਂ ਦਾ ਨਿਪਟਾਰਾ ਕਰਾਉਣਗੇ ।