ਸਫ਼ਲਤਾ ਭਰਪੂਰ ਜੀਵਨ ਦੀ ਕੁੰਜੀ ਸਖ਼ਤ ਮਿਹਨਤ : ਕੋਰਾ
ਸਫ਼ਲਤਾ ਭਰਪੂਰ ਜੀਵਨ ਦੀ ਕੁੰਜੀ ਸਖ਼ਤ ਮਿਹਨਤ : ਕੋਰਾ
Publish Date: Mon, 09 Feb 2026 09:05 PM (IST)
Updated Date: Mon, 09 Feb 2026 09:08 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ‘ਬੇ-ਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ’ ਬਾਬਾ ਨਜ਼ਮੀ ਦੀਆਂ ਸਤਰਾਂ ਨੂੰ ਕੋਡ ਕਰਦੇ ਹੋਏ ਸ਼ੌਕਇੰਦਰ ਸਿੰਘ ਕੋਰਾ ਸਾਬਕਾ ਪ੍ਰਧਾਨ ਰੋਟਰੀ ਕਲੱਬ ਖਰੜ ਨੇ ਸਰਕਾਰੀ ਮਾਡਲ ਸਕੂਲ ਖਰੜ ਵਿਖੇ ਵਿਦਿਆਰਥੀਆਂ ਨੂੰ ਕਿਹਾ ਕਿ ਜੀਵਨ ਵਿਚ ਸਫ਼ਲ ਹੋਣ ਲਈ ਇਕੋ-ਇਕ ਰਸਤਾ ਸ਼ਖਤ ਮਿਹਨਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸਮਤ, ਮੁਕੱਦਰ ਆਦਿ ਦੀਆਂ ਵਿਸਾਖੀਆਂ ’ਤੇ ਸਵਾਰ ਨਾ ਹੁੰਦੇ ਹੋਏ, ਆਪਣੇ ਪੈਰਾਂ ਦੇ ਬਲਬੂਤੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪਿਛਲੇ ਸਮੇਂ ਲਈ ਗਈ ਚੇਤਨਾ ਪਰਖ ਪ੍ਰੀਖਿਆ ਵਿਚ ਇਕਾਈ ਪੱਧਰ ’ਤੇ ਪਹਿਲੇ, ਦੂਜੇ, ਤੀਜੇ ਸਥਾਨ ’ਤੇ ਆਏ ਮਾਡਲ ਸਕੂਲ ਦੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਪ੍ਰਿੰ. ਖਰੜ ਗੁਰਮੀਤ ਨੇ ਕਿਹਾ ਕਿ ਤੁਹਾਡੇ ਕੋਲ ਅਥਾਹ ਉਰਜਾ ਹੈ। ਤੁਸੀਂ ਵੱਡੀ ਤੋਂ ਵੱਡੀ ਮੰਜ਼ਿਲ ਨੂੰ ਵੀ ਸਰ ਕਰ ਸਕਦੇ ਹੋ, ਜੇ ਤੁਹਾਡੀ ਸ਼ਕਤੀ ਦਾ ਉਪਯੋਗ ਸਹੀ ਦਿਸ਼ਾ ਵੱਲ ਹੋਵੇ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਤਰਕਸ਼ੀਲ ਸੁਸਾਇਟੀ ਵੱਲੋਂ ਆਏ ਇਨਾਮ ਅਤੇ ਸਰਟੀਫ਼ਿਕੇਟ ਤਕਸੀਮ ਕਰਦੇ ਹੋਏ ਕਿਹਾ ਕਿ ਸੁਸਾਇਟੀ ਦਾ ਵਿਦਿਆਰਥੀਆਂ ਵਿਚ ਵਿਗਿਆਨਕ ਨਜ਼ਰੀਆ ਵਿਕਸਿਤ ਕਰਨ ਲਈ ਸ਼ਲਾਘਾਯੋਗ ਉੱਦਮ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਕੂਲ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਅਤੇ ਵਿਗਿਆਨਕ ਸਰਗਰਮੀਆਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਇਸ ਪ੍ਰੀਖਿਆ ਵਿਚ ਜੁਨਾਇਰਾ ਨੇ ਪਹਿਲਾ, ਗਾਯਤਰੀ ਦੇਵੀ ਨੇ ਦੂਜਾ ਅਤੇ ਮਹਿਰ ਨੇ ਤੀਜਾ ਸਥਾਨ ਹਾਸਲ ਕਰ ਕੇ ਆਪਣੇ ਮਾਂ-ਬਾਪ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਲੈਕਚਰਾਰ ਪਰਦੀਪ ਕੌਰ ਨੇ ਤਰਕਸ਼ੀਲ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਹੈ ਕਿ ਅਗਲੇ ਸਾਲ ਹੋਰ ਵਧ ਗਿਣਤੀ ਵਿਚ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਚ ਸ਼ਾਮਲ ਹੋਣਗੇ।