ਪੰਜਾਬ 'ਚ ਨਿਗਮ ਤੇ ਕੌਂਸਲ ਚੋਣਾਂ ਦਾ ਬਿਗਲ ਵੱਜਣ ਦੀ ਤਿਆਰੀ; ਭਲਕੇ ਲੱਗ ਸਕਦੈ ਚੋਣ ਜ਼ਾਬਤਾ
ਸਰਕਾਰ ਨੇ ਨਿਗਮ ਤੇ ਕੌਂਸਲ ਚੋਣਾਂ ਦੀ ਖਿੱਚੀ ਤਿਆਰੀ, ਕੱਲ੍ਹ ਲੱਗ ਸਕਦਾ ਚੋਣ ਜ਼ਾਬਤਾ
Publish Date: Sat, 09 May 2026 12:18 PM (IST)
Updated Date: Sat, 09 May 2026 12:24 PM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ: ਪੰਜਾਬ ਵਿੱਚ ਨਿਗਮ ਤੇ ਕੌਂਸਲ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਰਕਾਰ ਨੇ ਤਿਆਰੀਆਂ ਖਿੱਚ ਲਈਆਂ ਹਨ। ਇਸ ਬਾਬਤ ਕੱਲ੍ਹ ਚੋਣ ਜ਼ਾਬਤਾ ਲੱਗ ਸਕਦਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੋ ਦਿਨਾਂ ਦੇ ਅੰਦਰ ਚੋਣ ਬਾਰੇ ਐਲਾਨ ਕਰ ਸਕਦਾ ਹੈ। ਹੁਕਮਰਾਨ ਧਿਰ ਨੇ ਵਾਰਡ ਮੁਤਾਬਕ ਉਮੀਦਵਾਰਾਂ ਦੀ ਲਿਸਟ ਤਿਆਰ ਕਰ ਲਈ ਹੈ।ਜਾਣਕਾਰੀ ਅਨੁਸਾਰ ਕੌਂਸਲ ਚੋਣਾਂ ਨੂੰ ਲੈ ਕੇ ਆਗੂਆਂ ਵਿਚ ਕਾਫ਼ੀ ਉਤਸ਼ਾਹ ਹੈ।