ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ’ਚ ਮਾਨਸਾ ਦੀਆਂ ਕੁੜੀਆਂ ਤੇ ਗੁਰਦਾਸਪੁਰ ਦੇ ਮੁੰਡੇ ਜੇਤੂ
ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ’ਚ ਮਾਨਸਾ ਦੀਆਂ ਕੁੜੀਆਂ ਤੇ ਗੁਰਦਾਸਪੁਰ ਦੇ ਮੁੰਡੇ ਜੇਤੂ,
Publish Date: Wed, 19 Nov 2025 06:20 PM (IST)
Updated Date: Wed, 19 Nov 2025 06:22 PM (IST)

ਵਿਧਾਇਕ ਕੁਲਵੰਤ ਸਿੰਘ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਡ ਕ੍ਰਾਂਤੀ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦਰਸ਼ਨਜੀਤ ਸਿੰਘ ਦੀ ਅਗਵਾਈ ਵਿਚ ਇੱਥੇ ਸਕੂਲ ਆਫ਼ ਐਮੀਨੈਂਸ ਫੇਸ-3 ਬੀ 1 ਵਿਖੇ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਅੰਤਿਮ ਦਿਨ ਕਬੱਡੀ ਨੈਸ਼ਨਲ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਸੰਪੰਨ ਹੋਏ। ਜਿਨ੍ਹਾਂ ’ਚ ਕੁੜੀਆਂ ਦੀ ਟੀਮ ਮਾਨਸਾ ਨੇ ਪਹਿਲਾ ਸਥਾਨ, ਬਠਿੰਡਾ ਨੇ ਦੂਜਾ ਜਦੋਂ ਕਿ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮੁੰਡਿਆਂ ਦੀ ਟੀਮ ਵਿਚ ਗੁਰਦਾਸਪੁਰ ਨੇ ਪਹਿਲਾ ਸਥਾਨ, ਹੁਸ਼ਿਆਰਪੁਰ ਨੇ ਦੂਜਾ ਸਥਾਨ ਅਤੇ ਫ਼ਾਜ਼ਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ 23 ਜ਼ਿਲ੍ਹਿਆਂ ਦੀਆਂ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਇੱਥੇ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਸਨ। ਇਸ ਮੌਕੇ ਹਲਕਾ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਡੀਈਓ ਐਲੀਮੈਂਟਰੀ ਵੱਲੋਂ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਜੇਤੂ ਟੀਮਾਂ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਖੇਡਾਂ ਦੀ ਮਹੱਤਤਾ ਬਾਰੇ ਮੰਚ ਤੋਂ ਸੰਬੋਧਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਡੀਈਓ ਨੇ ਦੱਸਿਆ ਕਿ ਲਗਭਗ 750 ਬਾਹਰੋਂ ਆਏ ਬੱਚੇ, ਅਧਿਆਪਕ ਅਤੇ ਮਾਪਿਆਂ ਨੇ ਇੱਥੇ ਤਿੰਨ ਦਿਨਾਂ ਦੇ ਖੇਡ ਮੁਕਾਬਲੇ ਵਿਚ ਬਹੁਤ ਵਧੀਆ ਅਨੁਸ਼ਾਸਨ ਦਾ ਮੁਜ਼ਾਹਰਾ ਕੀਤਾ ਅਤੇ ਉਨ੍ਹਾਂ ਵੱਲੋਂ ਦਿੱਤੇ ਸਹਿਯੋਗ ਲਈ ਸਾਰੇ ਜ਼ਿਲ੍ਹਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਇਸੇ ਤਹਿਤ ਸਕੂਲ ਦੇ ਪ੍ਰਿੰਸੀਪਲ ਸ਼ਲਿੰਦਰ ਸਿੰਘ ਦਾ ਵੀ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ, ਜ਼ਿਲ੍ਹਾ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ, ਜਗਦੀਪ ਸਿੰਘ ਕਲੋਲੀ, ਡੀਲੀਂਗ ਸਹਾਇਕ ਮਿਸ ਪ੍ਰੀਤੀ ਅਤੇ ਸਮੁੱਚੀ ਖੇਡ ਕਮੇਟੀ ਟੀਮ ਜਿਨ੍ਹਾਂ ਵਿਚ ਬੀਪੀਈਓ ਕਮਲਜੀਤ ਸਿੰਘ, ਸਟੇਜ ਕਮੇਟੀ ਮੈਂਬਰ ਰਵਿੰਦਰ ਸਿੰਘ ਪੱਪੀ, ਤਜਿੰਦਰ ਸਿੰਘ, ਦੇਵ ਕਰਨ ਸਿੰਘ ਮੀਡੀਆ ਇੰਚਾਰਜ, ਜਸਵਿੰਦਰ ਨਾਲ ਸਿੰਘ ਬੈਨੀਪਾਲ ਤੋਂ ਇਲਾਵਾ ਅਵਰਿੰਦਰ ਸਿੰਘ ਪਿੰਕੀ, ਗੁਰਪ੍ਰੀਤ ਪਾਲ ਸਿੰਘ, ਸੰਦੀਪ ਸਿੰਘ ਸਿੱਧੂ, ਬਲਬੀਰ ਸਿੰਘ, ਜਗਦੇਵ ਸਿੰਘ, ਦਵਿੰਦਰ ਸਿੰੰਘ, ਜਸਵੀਰ ਸਿੰਘ, ਜਸਬੀਰ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ ਲੱਕੀ, ਰਾਜਿੰਦਰ ਸਿੰਘ, ਖੁਸ਼ਪ੍ਰੀਤ ਸਿੰਘ, ਗੁਲਜੀਤ ਸਿੰਘ, ਸਤਨਾਮ ਪਲਹੇੜੀ, ਹਰਵਿੰਦਰ ਸਿੰਘ, ਰਾਜਪ੍ਰੀਤ ਸਿੰਘ, ਹਰਪ੍ਰੀਤ ਸਿੰਘ ਸੋਏ ਮਾਜਰਾ, ਬਲਾਕ ਖੇਡ ਅਫ਼ਸਰਾਂ ਵਿਚ ਅਮਰੀਕ ਸਿੰਘ, ਰਚਨਾ, ਸੁਖਵਿੰਦਰ ਕੌਰ, ਅਨੀਤਾ, ਜਸਵਿੰਦਰ ਸਿੰਘ, ਦਵਿੰਦਰ ਸਿੰਘ ਦਫ਼ਤਰੀ ਸਟਾਫ਼ ਵਿਚ ਕੋਮਲ ਨੰਦਾ (ਟਰਾਂਸਪੋਰਟ ਸਹਾਇਕ) ਆਦਿ ਅਧਿਆਪਕ ਹਾਜ਼ਰ ਸਨ।