ਗੋਲਡੀ ਬਰਾਰ ਵੱਲੋਂ ਲਾਰੈਂਸ ਬਿਸ਼ਨੋਈ ’ਤੇ ਲਗਾਏ ਗਏ ਗੰਭੀਰ ਦੋਸ਼ਾਂ ਤੋਂ ਇਕ ਦਿਨ ਬਾਅਦ ਗੈਂਗਵਾਰ ਦੀ ਤਣਾਵਪੂਰਨ ਕਹਾਣੀ ਹੋਰ ਗਹਿਰੀ ਹੋ ਗਈ ਹੈ। ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਹੋਰ ਆਡੀਓ ਕਲਿੱਪ ਵਾਇਰਲ ਹੋਈ, ਜਿਸ ਵਿਚ ਗੈਂਗ ਬਿਸ਼ਨੋਈ ਦੇ ਕਰੀਬੀ ਮੰਨੇ ਜਾਂਦੇ ਹਰੀ ਬਾਕਸਰ ਨੇ ਲਾਰੈਂਸ ਦੀ ਰੱਖਿਆ ਕਰਦੇ ਹੋਏ ਗੋਲਡੀ ਬਰਾੜ ਨੂੰ “ਗੱਦਾਰ” ਕਰਾਰ ਦਿੱਤਾ ਹੈ। 35 ਸਾਲਾ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੀ ਸੋਮਵਾਰ ਸ਼ਾਮ ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ ਵਿਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਗੈਂਗਾਂ ਵਿਚਕਾਰ ਦੋਸ਼-ਪ੍ਰਤਿਦੋਸ਼ ਦਾ ਸਿਲਸਿਲਾ ਲਗਾਤਾਰ

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ। ਗੋਲਡੀ ਬਰਾਰ ਵੱਲੋਂ ਲਾਰੈਂਸ ਬਿਸ਼ਨੋਈ ’ਤੇ ਲਗਾਏ ਗਏ ਗੰਭੀਰ ਦੋਸ਼ਾਂ ਤੋਂ ਇਕ ਦਿਨ ਬਾਅਦ ਗੈਂਗਵਾਰ ਦੀ ਤਣਾਵਪੂਰਨ ਕਹਾਣੀ ਹੋਰ ਗਹਿਰੀ ਹੋ ਗਈ ਹੈ। ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਹੋਰ ਆਡੀਓ ਕਲਿੱਪ ਵਾਇਰਲ ਹੋਈ, ਜਿਸ ਵਿਚ ਗੈਂਗ ਬਿਸ਼ਨੋਈ ਦੇ ਕਰੀਬੀ ਮੰਨੇ ਜਾਂਦੇ ਹਰੀ ਬਾਕਸਰ ਨੇ ਲਾਰੈਂਸ ਦੀ ਰੱਖਿਆ ਕਰਦੇ ਹੋਏ ਗੋਲਡੀ ਬਰਾੜ ਨੂੰ “ਗੱਦਾਰ” ਕਰਾਰ ਦਿੱਤਾ ਹੈ। 35 ਸਾਲਾ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੀ ਸੋਮਵਾਰ ਸ਼ਾਮ ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ ਵਿਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਗੈਂਗਾਂ ਵਿਚਕਾਰ ਦੋਸ਼-ਪ੍ਰਤਿਦੋਸ਼ ਦਾ ਸਿਲਸਿਲਾ ਲਗਾਤਾਰ ਤੇਜ਼ ਹੋ ਰਿਹਾ ਹੈ।
ਤਾਜ਼ਾ ਆਡੀਓ ਵਿਚ ਬਾਕਸਰ ਮੰਨੇ ਜਾ ਰਹੇ ਵਿਅਕਤੀ ਨੇ ਗੋਲਡੀ ਬਰਾੜ ਨੂੰ ਕਾਇਰ ਦੱਸਦਿਆਂ ਉਸ ’ਤੇ ਧੋਖੇਬਾਜ਼ੀ ਦੇ ਗੰਭੀਰ ਦੋਸ਼ ਲਗਾਏ ਹਨ। ਆਡੀਓ ਵਿਚ ਉਹ ਦਾਅਵਾ ਕਰਦਾ ਹੈ ਕਿ ਬਰਾੜ ਕਦੇ ਲਾਰੈਂਸ ਦੇ ਅਧੀਨ ਕੰਮ ਕਰਦਾ ਸੀ, ਇੱਥੋਂ ਤੱਕ ਕਿ “ਲਾਰੈਂਸ ਦੀਆਂ ਚੱਪਲਾਂ ਸਾਫ਼ ਕਰਦਾ ਸੀ ਅਤੇ ਟਰੱਕ ਚਲਾਉਂਦਾ ਸੀ। ਬਾਕਸਰ ਨੇ ਦਾਅਵਾ ਕੀਤਾ ਕਿ ਬਿਸ਼ਨੋਈ ਵੱਲੋਂ ਬਰਾੜ ਦੇ ਭਰਾ ਦੀ ਮੌਤ ਦਾ ਬਦਲਾ ਲੈਣ ਤੋਂ ਬਾਅਦ ਬਰਾੜ ਕੈਨੇਡਾ ਭੱਜ ਗਿਆ ਅਤੇ ਹੁਣ ਉਹ ਉਨ੍ਹਾਂ ਲੋਕਾਂ ਨਾਲ ਮਿਲ ਰਿਹਾ ਹੈ, ਜਿਨ੍ਹਾਂ ਨੇ ਉਸਦੇ ਭਰਾ ਦੀ ਹੱਤਿਆ ਕਰਵਾਈ ਸੀ।
ਆਡੀਓ ਵਿਚ ਬਰਾੜ ਨੂੰ ਖੁੱਲ੍ਹਾ ਚੈਲੈਂਜ ਦਿੰਦਿਆਂ ਕਿਹਾ ਗਿਆ ਹੈ ਕਿ ਬਿਸ਼ਨੋਈ ਗਰੁੱਪ ਫੋਨ ’ਤੇ ਧਮਕੀਆਂ ਨਹੀਂ ਦਿੰਦਾ, ਸਗੋਂ ਮੈਦਾਨ ਵਿਚ ਲੜਦਾ ਹੈ। ਇਸ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਬਰਾੜ ਦੇ ਸਮਰਥਕਾਂ ਨੂੰ ਆਪਣੀ ਆਖ਼ਰੀ ਇੱਛਾ ਪੂਰੀ ਕਰ ਲੈਣੀ ਚਾਹੀਦੀ ਹੈ।ਆਡੀਓ ਦੇ ਅੰਤ ਵਿਚ ਬਾਕਸਰ ਨੇ ਬਰਾੜ ਨੂੰ ਚੇਤਾਵਨੀ ਦਿਤੀ ਹੈ ਕਿ ਉਹ ਕਿੱਥੇ ਵੀ ਲੁਕੇ, ਲੱਭਿਆ ਜਾਵੇਗਾ ਅਤੇ “ਮਰਨ ਤੋਂ ਪਹਿਲਾਂ ਉਸ ਨਾਲ ਚੱਪਲਾਂ ਚਟਾਈਆਂ ਜਾਣਗੀਆਂ। ਇਕ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਦੋਵੇਂ ਰਿਕਾਰਡਿੰਗਾਂ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਕੀ ਉਨ੍ਹਾਂ ਦਾ ਪੈਰੀ ਦੀ ਹੱਤਿਆ ਨਾਲ ਕੋਈ ਸਬੰਧ ਹੈ।