ਪੇਂਡੂ ਖੇਤਰ ਦੇ ਪੈਟਰੋਲ ਪੰਪਾਂ 'ਤੇ ਤੇਲ ਦਾ ਸੰਕਟ! ਤੇਲ ਦਾ ਸਟਾਕ ਮੁੱਕਣ ਕਾਰਨ ਪੰਪ ਮਾਲਕ ਚਿੰਤਤ
ਕਈ ਪੈਟਰੋਲ ਪੰਪ ਮਾਲਕਾਂ ਨੇ ਦੱਸਿਆ ਕਿ ਕੰਪਨੀਆਂ ਐਡਵਾਂਸ ਪੈਸੇ ਲੈ ਕੇ ਸਮੇਂ ਸਿਰ ਤੇਲ ਦੀ ਸਪਲਾਈ ਨਹੀਂ ਕਰ ਰਹੀ ਹੈ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਸ਼ਵਨੀ ਮੌਗੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਹਾਲਤ ਹਾਲੇ ਥੋੜ੍ਹਾ ਠੀਕ ਹਨ ਪ੍ਰੰਤੂ ਪੇਂਡੂ ਖੇਤਰ ਵਿਚਲੇ ਪੈਟਰੋਲ ਪੰਪਾਂ ਨੂੰ ਤੇਲ ਦੀ ਪੂਰੀ ਸਪਲਾਈ ਨਹੀਂ ਮਿਲ ਰਹੀ।
Publish Date: Thu, 21 May 2026 10:38 AM (IST)
Updated Date: Thu, 21 May 2026 10:41 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਸਮੇਤ ਪੰਜਾਬ ਦੇ ਪੇਂਡੂ ਖੇਤਰ ਵਿਚਲੇ ਪੈਟਰੋਲ ਪੰਪਾਂ 'ਤੇ ਤੇਲ ਦਾ ਸਟਾਕ ਘਟਣ ਕਾਰਨ ਪੈਟਰੋਲ ਪੰਪ ਮਾਲਕਾਂ ਦੀ ਚਿੰਤਾ ਵਧ ਗਈ ਹੈ।
ਕਈ ਪੈਟਰੋਲ ਪੰਪ ਮਾਲਕਾਂ ਨੇ ਦੱਸਿਆ ਕਿ ਕੰਪਨੀਆਂ ਐਡਵਾਂਸ ਪੈਸੇ ਲੈ ਕੇ ਸਮੇਂ ਸਿਰ ਤੇਲ ਦੀ ਸਪਲਾਈ ਨਹੀਂ ਕਰ ਰਹੀ ਹੈ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਸ਼ਵਨੀ ਮੌਗੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਹਾਲਤ ਹਾਲੇ ਥੋੜ੍ਹਾ ਠੀਕ ਹਨ ਪ੍ਰੰਤੂ ਪੇਂਡੂ ਖੇਤਰ ਵਿਚਲੇ ਪੈਟਰੋਲ ਪੰਪਾਂ ਨੂੰ ਤੇਲ ਦੀ ਪੂਰੀ ਸਪਲਾਈ ਨਹੀਂ ਮਿਲ ਰਹੀ।
ਮੌਗੀਆਂ ਨੇ ਦੱਸਿਆ ਕਿ ਇਸ ਸਬੰਧੀ ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਵੀ ਲਿਖਿਆ ਹੈ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਸਵੇਰੇ 11 ਵਜੇ ਇਸ ਮੁੱਦੇ 'ਤੇ ਮੀਟਿੰਗ ਸੱਦੀ ਹੈ।