ਸ਼੍ਰੀ ਸ਼ਿਆਮ ਮੰਦਿਰ ਦਾ ਨੀਂਹ ਪੱਥਰ ਭਲਕੇ
ਸ਼੍ਰੀ ਸ਼ਿਆਮ ਮੰਦਿਰ ਦਾ ਨੀਂਹ ਪੱਥਰ 7 ਦਸੰਬਰ ਨੂੰ
Publish Date: Fri, 05 Dec 2025 07:47 PM (IST)
Updated Date: Fri, 05 Dec 2025 07:48 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਲਾਲੜੂ ਮੰਡੀ ਦੇ ਵਾਰਡ ਨੰਬਰ ਚਾਰ ਦੇ ਗੁਰੂ ਨਾਨਕ ਕਾਲੋਨੀ ਵਿਚ ਸ਼੍ਰੀ ਸ਼ਿਆਮ ਮੰਦਿਰ ਦਾ ਨੀਂਹ ਪੱਥਰ ਐਤਵਾਰ ਸੱਤ ਦਸੰਬਰ ਨੂੰ ਰੱਖਿਆ ਜਾਵੇਗਾ। ਹਰੇ ਕਾ ਸਹਾਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਿਸ਼ੇਸ਼ ਮਹਿਮਾਨ ਹੋਣਗੇ। ਉਨ੍ਹਾਂ ਕਿਹਾ ਕਿ ਨਵ ਗ੍ਰਹਿ ਪੂਜਨ, ਭੂਮੀ ਪੂਜਨ, ਮਹਾਂ ਯੱਗ ਅਤੇ ਆਰਤੀ ਤੋਂ ਬਾਅਦ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਉਪ ਪ੍ਰਧਾਨ ਹਰੀ ਰਾਮ ਰਾਏ, ਸਕੱਤਰ ਰਾਕੇਸ਼ ਕੁਮਾਰ, ਖਜ਼ਾਨਚੀ ਮਹਿੰਦਰ ਸਿੰਘ, ਬਲਜੀਤ ਸਿੰਘ, ਮੀਨਾ ਕੁਮਾਰੀ, ਪ੍ਰਵੀਨ ਤਿਆਗੀ ਅਤੇ ਹੋਰ ਮੈਂਬਰ ਮੌਜੂਦ ਸਨ।