ਡਾਕਟਰ ਅੰਬੇਡਕਰ ਦੀ 69ਵੀਂ ਬਰਸੀ ਮੌਕੇ ਫੁੱਲ ਕੀਤੇ ਭੇਟ
ਡਾਕਟਰ ਅੰਬੇਡਕਰ ਦੀ 69ਵੀਂ ਬਰਸੀ ਮੌਕੇ ਫੁੱਲ ਕੀਤੇ ਭੇਟ
Publish Date: Sat, 06 Dec 2025 09:00 PM (IST)
Updated Date: Sat, 06 Dec 2025 09:03 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਖਰੜ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਵੱਲੋਂ ਸਮਾਜਿਕ ਤੇ ਨਿਆਂ ਡਾਕਟਰ ਬੀਆਰ ਅੰਬੇਡਕਰ ਜੀ ਦੀ 69ਵੀਂ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸੰਵਿਧਾਨ ਦੇ ਨਿਰਮਾਤਾ ਅਤੇ ਸਮਾਜਿਕ ਨਿਆਂ ਦੇ ਮਹਾਨ ਪ੍ਰਤੀਕ ਬਾਬਾ ਜੀ ਦੇ ਮਹੱਤਵਪੂਰਨ ਦਿਹਾੜੇ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਉਨ੍ਹਾਂ ਨੂੰ ਯਾਦ ਕਰਦੇ ਹੋਏ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਸਵਰਨਜੀਤ ਕੌਰ, ਕਨਵਰ ਵੀਰ ਸਿੰਘ ਰੂਬੀ ਸਿੱਧੂ, ਕੁਲਜੀਤ ਸਿੰਘ ਬੇਦੀ, ਭੁਪਿੰਦਰ ਸਿੰਘ ਸਹੋਤਾ, ਡਾ. ਰਘਬੀਰ ਸਿੰਘ ਬੰਗੜ, ਲਖਬੀਰ ਸਿੰਘ ਬਡਾਲਾ, ਰਣਜੀਤ ਸਿੰਘ ਨਗਲੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਖਰੜ ਸਿਟੀ ਦੇ ਪ੍ਰਧਾਨ ਦੀਪਕ ਕੌਸ਼ਲ, ਖਰੜ ਦਿਹਾਤੀ ਪ੍ਰਧਾਨ ਗੁਰਿੰਦਰ ਬੈਦਵਾਨ, ਮੁਹਾਲੀ ਦੇ ਸਿਟੀ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਮੁਹਾਲੀ ਦਿਹਾਤੀ ਦੇ ਪ੍ਰਧਾਨ ਪ੍ਰਦੀਪ ਸਿੰਘ ਅਤੇ ਚੇਅਰਮੈਨ ਮੋਹਨ ਸਿੰਘ ਬਠਲਾਣਾ, ਮਦਨ ਲਾਲ ਮੱਟੂ, ਬਲਜੀਤ ਸਿੰਘ, ਅਤੇ ਮਹਿਲਾ ਕਾਂਗਰਸ ਖਰੜ ਦੇ ਪ੍ਰਧਾਨ ਰਾਣੀ ਸ਼ਰਮਾ ਤੋਂ ਇਲਾਵਾ ਵੱਖ-ਵੱਖ ਅਹੁਦੇਦਾਰ, ਅਤੇ ਕਾਂਗਰਸ ਪਾਰਟੀ ਦੇ ਵਰਕਰ ਸ਼ਾਮਲ ਹੋਏ।