ਡੀਏਵੀ ਸਕੂਲ ਵਿਖੇ ਬਾਰ੍ਹਵੀਂ ਜਮਾਤ ਦਾ ਵਿਦਾਇਗੀ ਸਮਾਰੋਹ ਕਰਵਾਇਆ
ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਸਥਾਨਕ ਐੱਨਐੱਨ ਮੋਹਨ ਡੀਏਵੀ ਸੀਨੀਅਰ ਸੈਕੰਡਰੀ ਸਕੂਲ 'ਚ ਬਾਰ੍ਹਵੀਂ ਜਮਾਤ ਦਾ ਵਿਦਾਇ
Publish Date: Mon, 19 Feb 2024 03:00 AM (IST)
Updated Date: Mon, 19 Feb 2024 03:00 AM (IST)

ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਸਥਾਨਕ ਐੱਨਐੱਨ ਮੋਹਨ ਡੀਏਵੀ ਸੀਨੀਅਰ ਸੈਕੰਡਰੀ ਸਕੂਲ 'ਚ ਬਾਰ੍ਹਵੀਂ ਜਮਾਤ ਦਾ ਵਿਦਾਇਗੀ ਸਮਾਰੋਹ ਬਹੁਤ ਹੀ ਧੂਮ ਧਾਮ ਦੇ ਨਾਲ ਕਰਵਾਇਆ ਗਿਆ। ਪੋ੍ਗਰਾਮ ਦਾ ਆਗ਼ਾਜ਼ ਮਾਣਯੋਗ ਪਿੰ੍ਸੀਪਲ ਪ੍ਰਰੀਤਮ ਦਾਸ ਸ਼ਰਮਾ ਵੱਲੋਂ ਜੋਤ ਨੂੰ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਿਲ ਕੇ ਗਾਇਤਰੀ ਮੰਤਰ ਦਾ ਉਚਾਰਨ ਕੀਤਾ ਗਿਆ ਤੇ ਇਸ ਤੋਂ ਬਾਅਦ ਰੰਗਾ ਰੰਗ ਪੋ੍ਗਰਾਮ ਦੀ ਸ਼ੁਰੂਆਤ ਹੋਈ, ਜਿਸ ਦੇ 'ਚ ਸੋਲੋ ਗੀਤ, ਸੋਲੋ ਨਾਚ , ਸੱਭਿਆਚਾਰਕ ਝਾਕੀਆਂ, ਮਾਡਿਲੰਗ ਆਦਿ ਦੀਆਂ ਵੱਖ ਵੱਖ ਵੰਨਗੀਆਂ ਵੇਖਣ ਨੂੰ ਮਿਲੀਆਂ। ਪੋ੍ਗਰਾਮ 'ਚ ਗਿਆਰਵੀਂ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਟਾਈਟਲ ਦਿੱਤੇ ਗਏ। ਇਸ ਤੋਂ ਬਾਅਦ ਸਕੂਲ ਵੱਲੋਂ ਪੰਜ ਵਿਸ਼ੇਸ਼ ਟਾਈਟਲ ਦਿੱਤੇ ਗਏ। ਸਭ ਤੋਂ ਪਹਿਲਾਂ ਮਿਸਟਰ ਡੀਏਵੀ ਦਾ ਖਿਤਾਬ ਬਾਰਵੀਂ ਆਰਟਸ ਦੇ ਰਮਨ ਨੂੰ ਦਿੱਤਾ ਗਿਆ। ਮਿਸ ਡੀਏਵੀ ਦਾ ਖਿਤਾਬ ਬਾਰਵੀਂ ਆਰਟਸ ਦੀ ਮੰਤਸ਼ਾ ਨੂੰ ਮਿਲਿਆ। ਡੀਏਵੀ ਆਲ ਰਾਉਂਡਰ ਦਾ ਖਿਤਾਬ ਬਾਰਵੀਂ ਆਰਟਸ ਦੀ ਪਿ੍ਰਆ ਨੂੰ ਮਿਲਿਆ। ਮੋਸਟ ਸਿੰਸੀਅਰ ਵਿਦਿਆਰਥੀ ਦਾ ਖਿਤਾਬ ਕੁਮਾਰੀ ਸ਼ਵਿਾਨੀ ਬਾਰਵੀਂ ਕਾਮਰਸ ਨੂੰ ਦਿੱਤਾ ਗਿਆ। ਵੈਲ ਡਰੈਸ ਦਾ ਖਿਤਾਬ ਵਿਜੇ ਬਾਰਵੀਂ ਕਮਰਸ ਨੂੰ ਮਿਲਿਆ। ਡੀਏਵੀ ਆਲ ਰਾਉਂਡਰ ਦਾ ਖਿਤਾਬ 12ਵੀਂ ਆਰਟਸ ਦੀ ਪ੍ਰਰੀਆ ਕੁਮਾਰੀ ਦੇ ਨਾਂ ਰਿਹਾ। ਇਸ ਤੋਂ ਬਾਅਦ ਬੇਹਤਰੀਨ ਅਧਿਆਪਕ ਦੇ ਖਿਤਾਬ ਲਈ ਦੋ ਅਧਿਆਪਕ ਅੰਕਿਤਾ ਤੇ ਆਸ਼ਮਿਾ ਚੁਣੇ ਗਏ। ਦੋਵੇਂ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ ਗਿਆ। ਪੋ੍ਗਰਾਮ ਦੇ ਅੰਤਲੇ ਸਮੇਂ 'ਚ ਵਿਸ਼ੇਸ਼ ਰੰਗਾ ਰੰਗ ਪੋ੍ਗਰਾਮ ਗਿੱਧਾ ਤੇ ਭੰਗੜਾ ਵਿਦਿਆਰਥੀਆਂ ਵੱਲੋਂ ਬੜੇ ਹੀ ਰੋਚਕ ਅੰਦਾਜ਼ 'ਚ ਪੇਸ਼ ਕੀਤਾ ਗਿਆ। ਇਸ ਸਮਾਰੋਹ 'ਚ ਪੰਡਾਲ ਦੀ ਖੂਬਸੂਰਤੀ ਤੇ ਸਜਾਵਟ ਦੇਖਣ ਵਾਲੀ ਸੀ ਕਿਉਂਕਿ ਵਿਦਿਆਰਥੀਆਂ ਨੇ ਇੱਕ ਇੱਕ ਚੀਜ਼ ਨੂੰ ਆਪਣੇ ਹੱਥਾਂ ਨਾਲ ਹੀ ਸ਼ਿੰਗਾਰਿਆ ਸੀ। ਇਸ ਤੋਂ ਬਾਅਦ ਪਿੰ੍ਸੀਪਲ ਸਾਹਿਬ ਨੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੇ ਲਈ ਉਹਨਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਇਮਤਿਹਾਨ 'ਚ ਪੂਰਾ ਜ਼ੋਰ ਲਗਾ ਕੇ ਆਪਣੀ ਕਾਰਗੁਜ਼ਾਰੀ ਦਿਖਾਉਣ ਦੇ ਲਈ ਉਹਨਾਂ ਨੂੰ ਉਤਸ਼ਾਹਿਤ ਕੀਤਾ। ਅੰਤ 'ਚ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਨਾਲ ਗਰੁੱਪ ਫੋਟੋ ਵੀ ਕਰਵਾਈਆਂ।
ਇਸ ਪੋ੍ਗਰਾਮ ਨੂੰ ਨੇਪਰੇ ਚਾੜਨ 'ਚ ਵਾਈਸ ਪਿੰ੍ਸੀਪਲ ਸਮਿਤਾ ਅਹੂਜਾ, ਸਾਧਨਾ, ਰਮਾ, ਨੀਲਮ, ਅੰਕਿਤਾ ਆਸ਼ੀਮਾ, ਮੀਨਾ, ਮਮਤਾ, ਮਨੀਸ਼ਾ, ਭਾਵਨਾ, ਜਪ ਨੂਰ, ਸੁਨੈਨਾ,ਹਰਪ੍ਰਰੀਤ ਕੌਰ ,ਹਰਵਿੰਦਰ ਕੌਰ ਤੇ ਗਗਨ ਸ਼ਰਮਾ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ।