ਪਿੰਡ ਦੁਰਾਲੀ 'ਚ ਪੰਜਾਬ ਸਰਕਾਰ ਤੇ ਪੁੱਡਾ ਅਧਿਕਾਰੀਆਂ ਦਾ ਵੜਨਾ ਕੀਤਾ ਬੰਦ, ਸਾਂਝੀਆਂ ਥਾਂਵਾਂ 'ਤੇ ਜਨਤਕ ਸੂਚਨਾ ਪੋਸਟਰ
ਕਿਸਾਨ ਯੂਨੀਅਨ (ਪੁਆਧ) ਦੇ ਜ਼ੋਨਲ ਪ੍ਰਧਾਨ ਮੱਖਣ ਸਿੰਘ ਗੀਗੇਮਾਜਰਾ ਅਤੇ ਕਿਸਾਨ ਆਗੂ ਕਰਮਜੀਤ ਸਿੰਘ ਕੰਮਾਂ ਬੜੀ ਦੀ ਮੌਜੂਦਗੀ ਵਿੱਚ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੁੱਡਾ/ਗਮਾਡਾ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪਿੰਡ ਦੇ ਸਮੂਹ ਐਂਟਰੀ ਪੁਆਇੰਟਾਂ ਅਤੇ ਹੋਰ ਸਾਂਝੀਆਂ ਥਾਂਵਾਂ ਉਤੇ ਜਨਤਕ ਸੂਚਨਾ ਪੋਸਟਰ ਲਗਾਏ ਗਏ ਹਨ।
Publish Date: Sun, 10 May 2026 02:23 PM (IST)
Updated Date: Sun, 10 May 2026 02:24 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਪੰਜਾਬ ਸਰਕਾਰ ਵੱਲੋਂ ਗਮਾਡਾ/ਪੁੱਡਾ ਰਾਹੀਂ ਮੁਹਾਲੀ ਨੇੜਲੇ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਵਿਰੁੱਧ ਲੋਕ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ।
ਕਿਸਾਨ ਯੂਨੀਅਨ (ਪੁਆਧ) ਦੇ ਜ਼ੋਨਲ ਪ੍ਰਧਾਨ ਮੱਖਣ ਸਿੰਘ ਗੀਗੇਮਾਜਰਾ ਅਤੇ ਕਿਸਾਨ ਆਗੂ ਕਰਮਜੀਤ ਸਿੰਘ ਕੰਮਾਂ ਬੜੀ ਦੀ ਮੌਜੂਦਗੀ ਵਿੱਚ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੁੱਡਾ/ਗਮਾਡਾ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪਿੰਡ ਦੇ ਸਮੂਹ ਐਂਟਰੀ ਪੁਆਇੰਟਾਂ ਅਤੇ ਹੋਰ ਸਾਂਝੀਆਂ ਥਾਂਵਾਂ ਉਤੇ ਜਨਤਕ ਸੂਚਨਾ ਪੋਸਟਰ ਲਗਾਏ ਗਏ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰੀ ਨੁਮਾਇੰਦਾ ਅਤੇ ਪੁੱਡਾ/ਗਮਾਡਾ ਦਾ ਅਧਿਕਾਰੀ ਸੋਚ ਸਮਝ ਕੇ ਆਪਣੀ ਜ਼ਿੰਮੇਵਾਰੀ 'ਤੇ ਹੀ ਪਿੰਡ ਵਿੱਚ ਪੈਰ ਰੱਖੇ।
ਕਿਸਾਨ ਆਗੂ ਮੱਖਣ ਸਿੰਘ ਗੀਗੇਮਾਜਰਾ ਅਤੇ ਕਰਮਜੀਤ ਸਿੰਘ ਕੰਮਾਂ ਬੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿੰਡ ਦੁਰਾਲੀ ਨੂੰ ਰੈਡ ਜ਼ੋਨ ਅਤੇ ਇੰਡਸਟਰੀਅਲ ਜ਼ੋਨ ਵਿੱਚ ਪਾ ਦਿੱਤਾ ਹੈ। ਜਿਸ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਰਾਲੀ ਪਿੰਡ ਨੂੰ ਰਿਹਾਇਸ਼ੀ ਜ਼ੋਨ ਵਿੱਚ ਹੀ ਰੱਖਿਆ ਜਾਵੇ।
ਇਸ ਮੌਕੇ ਨੰਬਰਦਾਰ ਬਹਾਦਰ ਸਿੰਘ,
ਮਲਕੀਤ ਸਿੰਘ, ਸੋਹਨ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਪੰਚ, ਪਲਵਿੰਦਰ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।