ਹਰਿਆਣਾ ਸਕੱਤਰੇਤ ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਰਮਚਾਰੀ ਵੱਲੋਂ ਖੁਦਕੁਸ਼ੀ, ਮਚੀ ਹਫੜਾ-ਦਫੜੀ
ਕਰਮਚਾਰੀ, ਬਲਵੰਤ ਨੇ ਵਿਜ਼ਟਰ ਪਾਸ ਪ੍ਰਾਪਤ ਕੀਤਾ ਸੀ ਅਤੇ ਸਕੱਤਰੇਤ ਵਿੱਚ ਦਾਖਲ ਹੋਇਆ ਸੀ। ਇਹ ਘਟਨਾ ਸੋਮਵਾਰ ਬਾਅਦ ਦੁਪਹਿਰ 4 ਵਜੇ ਦੇ ਕਰੀਬ ਵਾਪਰੀ। ਜਿਵੇਂ ਹੀ ਸਥਾਨਕ ਕਰਮਚਾਰੀਆਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਹਰ ਪਾਸੇ ਹਫੜਾ-ਦਫੜੀ ਮਚ ਗਈ।
Publish Date: Tue, 05 May 2026 08:39 AM (IST)
Updated Date: Tue, 05 May 2026 08:42 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਹਰਿਆਣਾ ਸਕੱਤਰੇਤ ਦੇ ਇੱਕ ਕਰਮਚਾਰੀ ਨੇ ਸਕੱਤਰੇਤ ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕਰਮਚਾਰੀ, ਬਲਵੰਤ ਨੇ ਵਿਜ਼ਟਰ ਪਾਸ ਪ੍ਰਾਪਤ ਕੀਤਾ ਸੀ ਅਤੇ ਸਕੱਤਰੇਤ ਵਿੱਚ ਦਾਖਲ ਹੋਇਆ ਸੀ। ਇਹ ਘਟਨਾ ਸੋਮਵਾਰ ਬਾਅਦ ਦੁਪਹਿਰ 4 ਵਜੇ ਦੇ ਕਰੀਬ ਵਾਪਰੀ। ਜਿਵੇਂ ਹੀ ਸਥਾਨਕ ਕਰਮਚਾਰੀਆਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਹਰ ਪਾਸੇ ਹਫੜਾ-ਦਫੜੀ ਮਚ ਗਈ। ਕਰਮਚਾਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕਰਮਚਾਰੀ ਨੇ ਇੰਨਾ ਸਖ਼ਤ ਕਦਮ ਕਿਉਂ ਚੁੱਕਿਆ। ਖੁਦਕੁਸ਼ੀ ਕਰਨ ਵਾਲਾ ਬਲਵੰਤ ਚੌਥੇ ਦਰਜੇ ਦਾ ਸਰਕਾਰੀ ਕਰਮਚਾਰੀ ਸੀ। ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।