ਝਾੜੀਆਂ ਨੂੰ ਅੱਗ ਲੱਗਣ ਕਾਰਨ ਬਿਜਲੀ ਦੀਆਂ ਤਾਰਾਂ ਸੜੀਆਂ , ਵੱਡਾ ਨੁਕਸਾਨ ਹੋਣੋ ਬਚਿਆ
ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਲਗਭਗ ਹਰ ਕੋਨੇ ਵਿੱਚ ਕਿਤੇ ਨਾ ਕਿਤੇ ਕੂੜੇ ਅਤੇ ਘਾਹ ਫੂਸ ਅਤੇ ਝਾੜੀਆਂ ਆਦਿ ਨੂੰ ਅੱਗ ਲੱਗੀ ਰਹਿੰਦੀ ਹੈ। ਜਿਸ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਹੋ ਰਿਹਾ ਹੈ ਪਰ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ।
Publish Date: Mon, 18 May 2026 01:09 PM (IST)
Updated Date: Mon, 18 May 2026 01:17 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਦੇ ਨੇੜੇ ਪੀਟੀਐਲ ਚੌਕ 'ਤੇ ਝਾੜੀਆਂ ਵਿੱਚ ਅੱਗ ਕਾਰਨ ਬਿਜਲੀ ਦੀਆਂ ਤਾਰਾਂ ਸੜ ਗਈਆਂ। ਸੜਕ ਤੋਂ ਲੰਘ ਰਹੇ ਰਾਹਗੀਰ ਅੱਗ ਦੀਆਂ ਫੋਟੋਆਂ ਤਾਂ ਖਿੱਚ ਰਹੇ ਸਨ ਪਰ ਕਿਸੇ ਨੇ ਨਾ ਤਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਚੰਦ ਕੁ ਕਦਮਾਂ ਦੀ ਦੂਰੀ 'ਤੇ ਸਥਿਤ ਫਾਇਰ ਬ੍ਰਿਗੇਡ ਦਫ਼ਤਰ ਨੂੰ ਇਤਲਾਹ ਦੇਣ ਦਾ ਯਤਨ ਕੀਤਾ। ਇਹੀ ਨਹੀਂ ਫਾਇਰ ਬ੍ਰਿਗੇਡ ਦੇ ਅਮਲਾ ਵੀ ਇਸ ਤੋਂ ਅਣਜਾਣ ਸੀ।
ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਲਗਭਗ ਹਰ ਕੋਨੇ ਵਿੱਚ ਕਿਤੇ ਨਾ ਕਿਤੇ ਕੂੜੇ ਅਤੇ ਘਾਹ ਫੂਸ ਅਤੇ ਝਾੜੀਆਂ ਆਦਿ ਨੂੰ ਅੱਗ ਲੱਗੀ ਰਹਿੰਦੀ ਹੈ। ਜਿਸ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਹੋ ਰਿਹਾ ਹੈ ਪਰ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ।