ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ 2022 ਅਤੇ 2024 ਵਿਚ ਐਫਆਈਆਰ ਦਰਜ ਕੀਤੀਆਂ ਸਨ, ਜਿਨ੍ਹਾਂ ਦੇ ਆਧਾਰ ’ਤੇ ਈਡੀ ਨੇ ਮਨੀ ਲਾਡਰਿੰਗ ਜਾਂਚ ਸ਼ੁਰੂ ਕੀਤੀ ਸੀ। ਸੂਤਰਾਂ ਦਾ ਦਾਅਵਾ ਹੈ ਕਿ ਜਾਂਚ ਏਜੰਸੀਆਂ ਹੁਣ ਉਨ੍ਹਾਂ ਲੋਕਾਂ ਦੀ ਭੂਮਿਕਾ ਵੀ ਖੋਜ ਰਹੀਆਂ ਹਨ ਜੋ ਕਥਿਤ ਤੌਰ ’ਤੇ ਬਿਲਡਰਾਂ ਅਤੇ ਸਰਕਾਰੀ ਦਫ਼ਤਰਾਂ ਵਿਚਾਲੇ ਸੰਪਰਕ ਦਾ ਕੰਮ ਕਰਦੇ ਸਨ। ਈਡੀ ਅਧਿਕਾਰੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਕੁਝ ਹੋਰ ਲੋਕਾਂ ਨੂੰ ਪੁੱਛ-ਗਿੱਛ ਲਈ ਬੁਲਾਇਆ ਜਾ ਸਕਦਾ ਹੈ। ਮਾਮਲੇ ਵਿਚ ਕਈ ਵੱਡੇ ਰਾਜਫਾਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਰਾਜ ਬਿਊਰੋ, ਜਾਗਰਣ, ਚੰਡੀਗੜ੍ਹ: ਮੋਹਾਲੀ, ਨਿਊ ਚੰਡੀਗੜ੍ਹ ਅਤੇ ਚੰਡੀਗੜ੍ਹ ਵਿਚ ਰੀਅਲ ਐਸਟੇਟ ਧੰਦੇ ਨਾਲ ਜੁੜੇ ਕਥਿਤ ਸੀਐੱਲਯੂ (ਚੇਂਜ ਆਫ ਲੈਂਡ ਯੂਜ਼) ਘੋਟਾਲੇ ਅਤੇ ਮਨੀ ਲਾਡਰਿੰਗ ਮਾਮਲੇ ਵਿਚ ਈਡੀ ਵੱਲੋਂ ਵੀਰਵਾਰ ਤੋਂ ਸ਼ੁਰੂ ਕੀਤੀ ਗਈ 12 ਥਾਵਾਂ ’ਤੇ ਛਾਪੇਮਾਰੀ ਲਗਭਗ 40 ਘੰਟਿਆਂ ਬਾਅਦ ਖਤਮ ਹੋ ਗਈ ਹੈ। ਪਹਿਲੇ ਦਿਨ ਦੀ ਛਾਪੇਮਾਰੀ ਦੌਰਾਨ ਖਰੜ ਦੀ ਇੱਕ ਸੋਸਾਇਟੀ ਦੀ 9ਵੀਂ ਮੰਜ਼ਿਲ ਦੇ ਇੱਕ ਫਲੈਟ ਵਿਚੋਂ ਨੋਟਾਂ ਨਾਲ ਭਰੇ ਦੋ ਬੈਗ ਡਿੱਗਣ ਅਤੇ ਉਨ੍ਹਾਂ ਵਿਚੋਂ 500-500 ਦੇ ਬੰਡਲ ਡਿੱਗਣ ਦਾ ਮਾਮਲਾ ਕਾਫੀ ਚਰਚਾ ਵਿਚ ਰਿਹਾ ਸੀ। ਸੂਤਰਾਂ ਅਨੁਸਾਰ ਦੋ ਦਿਨ ਚੱਲੀ ਛਾਪੇਮਾਰੀ ਦੌਰਾਨ ਈਡੀ ਨੇ 21 ਕਰੋੜ ਰੁਪਏ ਨਕਦੀ ਅਤੇ ਡਿਜੀਟਲ ਰਿਕਾਰਡ ਤੋਂ ਇਲਾਵਾ ਪ੍ਰਾਪਰਟੀ ਦਸਤਾਵੇਜ਼, ਬੈਂਕ ਰਿਕਾਰਡ ਜ਼ਬਤ ਕੀਤੇ ਹਨ। ਖਾਸ ਗੱਲ ਇਹ ਹੈ ਕਿ ਜਿਨ੍ਹਾਂ ਬਿਲਡਰਾਂ ਦੇ ਘਰਾਂ ਅਤੇ ਠਿਕਾਣਿਆਂ ’ਤੇ ਛਾਪਾ ਮਾਰਿਆ ਗਿਆ ਸੀ, ਉਨ੍ਹਾਂ ਵਿਚੋਂ ਕੁਝ ਦੇ ਸਿਆਸਤਦਾਨਾਂ ਨਾਲ ਸੰਬੰਧ ਵੀ ਦੱਸੇ ਜਾ ਰਹੇ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਿਊ ਚੰਡੀਗੜ੍ਹ ਵਿਚ ਵੱਡੇ ਰਿਹਾਇਸ਼ੀ ਅਤੇ ਵਪਾਰਕ ਪ੍ਰੋਜੈਕਟਾਂ ਲਈ ਕਥਿਤ ਤੌਰ ’ਤੇ ਝੂਠੇ ਦਸਤਾਵੇਜ਼ਾਂ ਦੇ ਆਧਾਰ ’ਤੇ ਸੀਐੱਲਯੂ ਮਨਜ਼ੂਰੀਆਂ ਹਾਸਲ ਕੀਤੀਆਂ ਗਈਆਂ ਸਨ। ਇਲਜ਼ਾਮ ਹੈ ਕਿ ਜ਼ਮੀਨ ਮਾਲਕਾਂ ਦੀ ਸਹਿਮਤੀ ਲਈ ਝੂਠੇ ਦਸਤਖਤ ਅਤੇ ਅੰਗੂਠੇ ਲਗਾਏ ਗਏ ਸਨ। ਇਸੇ ਆਧਾਰ ’ਤੇ ਵੱਡੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿਵਾਕੇ ਕਰੋੜਾਂ ਰੁਪਏ ਦਾ ਨਿਵੇਸ਼ ਇਕੱਤਰ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ 2022 ਅਤੇ 2024 ਵਿਚ ਐਫਆਈਆਰ ਦਰਜ ਕੀਤੀਆਂ ਸਨ, ਜਿਨ੍ਹਾਂ ਦੇ ਆਧਾਰ ’ਤੇ ਈਡੀ ਨੇ ਮਨੀ ਲਾਡਰਿੰਗ ਜਾਂਚ ਸ਼ੁਰੂ ਕੀਤੀ ਸੀ। ਸੂਤਰਾਂ ਦਾ ਦਾਅਵਾ ਹੈ ਕਿ ਜਾਂਚ ਏਜੰਸੀਆਂ ਹੁਣ ਉਨ੍ਹਾਂ ਲੋਕਾਂ ਦੀ ਭੂਮਿਕਾ ਵੀ ਖੋਜ ਰਹੀਆਂ ਹਨ ਜੋ ਕਥਿਤ ਤੌਰ ’ਤੇ ਬਿਲਡਰਾਂ ਅਤੇ ਸਰਕਾਰੀ ਦਫ਼ਤਰਾਂ ਵਿਚਾਲੇ ਸੰਪਰਕ ਦਾ ਕੰਮ ਕਰਦੇ ਸਨ। ਈਡੀ ਅਧਿਕਾਰੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਕੁਝ ਹੋਰ ਲੋਕਾਂ ਨੂੰ ਪੁੱਛ-ਗਿੱਛ ਲਈ ਬੁਲਾਇਆ ਜਾ ਸਕਦਾ ਹੈ। ਮਾਮਲੇ ਵਿਚ ਕਈ ਵੱਡੇ ਰਾਜਫਾਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।