ਸਾਬਕਾ DIG ਭੁੱਲਰ ਦੇ ਟਿਕਾਣਿਆਂ 'ਤੇ ਕੀਤੀ ਵੱਡੀ ਕਾਰਵਾਈ, ਇੱਕੋ ਸਮੇਂ 11 ਥਾਵਾਂ 'ਤੇ ED ਦੀ Raid, ਜਾਂਚ ਜਾਰੀ
ਈਡੀ ਦੀਆਂ ਟੀਮਾਂ ਨੇ ਸੋਮਵਾਰ ਸਵੇਰੇ 11 ਥਾਵਾਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ, ਜਿਨ੍ਹਾਂ ਵਿੱਚ ਚੰਡੀਗੜ੍ਹ ਵਿੱਚ ਦੋ, ਲੁਧਿਆਣਾ ਜ਼ਿਲ੍ਹੇ ਵਿੱਚ ਪੰਜ, ਪਟਿਆਲਾ ਵਿੱਚ ਦੋ, ਨਾਭਾ ਵਿੱਚ ਇੱਕ ਅਤੇ ਜਲੰਧਰ ਵਿੱਚ ਇੱਕ ਸ਼ਾਮਲ ਹੈ। ਇਹ ਸਾਰੇ ਟਿਕਾਣੇ ਮੁਲਜ਼ਮਾਂ, ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਅਤੇ ਸ਼ੱਕੀ ਬੇਨਾਮੀ ਜਾਇਦਾਦਾਂ ਨਾਲ ਜੁੜੇ ਦੱਸੇ ਜਾਂਦੇ ਹਨ।
Publish Date: Mon, 27 Apr 2026 10:52 AM (IST)
Updated Date: Mon, 27 Apr 2026 11:07 AM (IST)
ਤਰੁਣ ਭਜਨੀ, ਚੰਡੀਗੜ੍ਹ: ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA), 2002 ਦੇ ਤਹਿਤ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਹੋਰਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਕਾਰਵਾਈ ਸੀਬੀਆਈ (CBI), ਐਂਟੀ ਕਰਪਸ਼ਨ ਬਿਊਰੋ (ACB), ਚੰਡੀਗੜ੍ਹ ਵੱਲੋਂ ਦਰਜ ਕੀਤੇ ਮੂਲ ਮਾਮਲਿਆਂ ਦੇ ਆਧਾਰ ‘ਤੇ ਕੀਤੀ ਗਈ ਹੈ। ਦੋਸ਼ ਹਨ ਕਿ ਇਕ ਦਲਾਲ ਰਾਹੀਂ ਅਪਰਾਧਿਕ ਕੇਸ ਨੂੰ ਨਿਪਟਾਉਣ ਲਈ ਗੈਰਕਾਨੂੰਨੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਜਾਣੇ-ਪਹਿਚਾਣੇ ਆਮਦਨ ਸਰੋਤਾਂ ਤੋਂ ਵੱਧ ਸੰਪਤੀ ਹੋਣ ਦੇ ਸਬੂਤ ਵੀ ਸਾਹਮਣੇ ਆਏ ਹਨ।
ED ਵੱਲੋਂ PMLA ਦੇ ਸੈਕਸ਼ਨ 17 ਤਹਿਤ ਕੁੱਲ 11 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਥਾਵਾਂ ਚੰਡੀਗੜ੍ਹ (2), ਲੁਧਿਆਣਾ ਜ਼ਿਲ੍ਹਾ (5), ਪਟਿਆਲਾ (2), ਨਾਭਾ (1) ਅਤੇ ਜਲੰਧਰ (1) ਵਿੱਚ ਸਥਿਤ ਹਨ। ਇਹ ਛਾਪੇ ਆਰੋਪੀਆਂ, ਉਨ੍ਹਾਂ ਦੇ ਸਾਥੀਆਂ ਅਤੇ ਸ਼ੱਕੀ ਬੇਨਾਮੀ ਲੋਕਾਂ ਨਾਲ ਸੰਬੰਧਤ ਥਾਵਾਂ ‘ਤੇ ਕੀਤੇ ਜਾ ਰਹੇ ਹਨ।
ਇਸ ਕਾਰਵਾਈ ਦਾ ਮਕਸਦ ਅਪਰਾਧ ਤੋਂ ਪ੍ਰਾਪਤ ਰਕਮ ਦਾ ਪਤਾ ਲਗਾਉਣਾ, ਬੇਨਾਮੀ ਸੰਪਤੀਆਂ ਦੀ ਪਹਿਚਾਣ ਕਰਨਾ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਸਬੂਤ ਇਕੱਠੇ ਕਰਨਾ ਹੈ।
ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।