ਮੁਹਾਲੀ 'ਚ ਆਵਾਰਾ ਕੁੱਤਿਆਂ ਦੇ ਮੁੱਦੇ 'ਤੇ ਭਿੜੇ 'ਡੌਗ ਲਵਰਜ਼' ਤੇ ਦੁਕਾਨਦਾਰ; ਫੇਜ਼-11 'ਚ ਹੋਈ ਤਿੱਖੀ ਬਹਿਸ
ਉੱਥੇ ਦੂਜੇ ਪਾਸੇ ਆਮ ਨਾਗਰਿਕਾਂ ਅਤੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਕੁੱਤਿਆਂ ਨੂੰ ਮਾਰਨ ਦੇ ਹੱਕ ਵਿੱਚ ਨਹੀਂ ਹਨ ਪਰ ਇਸ ਦਾ ਢੁਕਵਾਂ ਹੱਲ ਹੋਣਾ ਚਾਹੀਦਾ ਹੈ। ਮਾਰਕੀਟਾਂ ਵਿੱਚ ਆਵਾਰਾ ਕੁੱਤੇ ਬੈਠੇ ਰਹਿੰਦੇ ਹਨ। ਕਈ ਵਾਰ ਏਸੀ ਦੀ ਠੰਢੀ ਹਵਾ ਵਿੱਚ ਦੁਕਾਨ ਦੇ ਅੰਦਰ ਤੱਕ ਆ ਜਾਂਦੇ ਹਨ। ਜਿਸ ਕਾਰਨ ਗਾਹਕ ਦੁਕਾਨ ਵਿੱਚ ਆਉਣ ਤੋਂ ਕਤਰਾਉਂਦੇ ਹਨ। ਇਸ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।
Publish Date: Fri, 22 May 2026 10:35 AM (IST)
Updated Date: Fri, 22 May 2026 10:37 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਸੁਪਰੀਮ ਕੋਰਟ ਦੇ ਤਾਜ਼ਾ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਆਵਾਰਾ ਕੁੱਤਿਆਂ ਨੂੰ ਫੜਨ ਦੇ ਮਾਮਲੇ ਨੂੰ ਲੈ ਕੇ ਡੌਗ ਲਵਰ ਅਤੇ ਆਮ ਨਾਗਰਿਕ ਆਹਮੋ ਸਾਹਮਣੇ ਆ ਗਏ ਹਨ। ਸ਼ੁੱਕਰਵਾਰ ਨੂੰ ਮੁਹਾਲੀ ਦੇ ਫੇਜ਼-11 ਵਿੱਚ ਅੱਜ ਡੌਗ ਲਵਰਜ ਅਤੇ ਮਾਰਕੀਟ ਦੇ ਦੁਕਾਨਦਾਰਾਂ ਵਿੱਚ ਜ਼ਬਰਦਸਤ ਬਹਿਸ ਹੋਈ। ਜਿੱਥੇ ਇਕ ਪਾਸੇ ਡੌਗ ਲਵਰਜ ਦਾ ਕਹਿਣਾ ਹੈ ਕਿ ਸਰਕਾਰ ਦਾ ਫੈਸਲਾ ਗਲਤ ਹੈ।