ਕਾਂਗਰਸ ਨੂੰ ਕਮਜ਼ੋਰ ਕਰਨ ਵਾਲੀਆਂ ਸਾਜ਼ਿਸ਼ਾਂ ਨਾਕਾਮ ਹੋਣਗੀਆਂ : ਰਾਜਾ ਵੜਿੰਗ
ਉਨ੍ਹਾਂ ਕਿਹਾ ਕਿ ਇਹ ਰੌਲ਼ਾ ਉਦੋਂ ਹੀ ਕਿਉਂ ਪਾਇਆ ਜਾ ਰਿਹਾ ਹੈ, ਜਦੋਂ ਸੂਬਾ ਚੋਣਾਂ ਦੇ ਦੌਰ ਵਿਚ ਦਾਖ਼ਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਕਲੌਤੀ ਪਾਰਟੀ ਹੈ, ਜਿਹੜੀ 2027 ਵਿਚ ''ਆਪ'' ਦੀ ਥਾਂ ਲੈਣ ਲਈ ਨਿਸ਼ਚਿਤ ਹੈ। ਇਸ ਲਈ ਕੁਝ ਲੋਕਾਂ ਨੇ ਆਪਣੇ ਆਪ ਦਾ ਕੋਈ ਆਧਾਰ ਨਹੀਂ ਹੋਣ ਕਰਕੇ ਸਾਡੇ ਦੁਸ਼ਮਣਾਂ ਦੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ ਹੈ।
Publish Date: Tue, 09 Dec 2025 09:11 PM (IST)
Updated Date: Tue, 09 Dec 2025 09:13 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਵਿਚ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੌਜੂਦਾ ਵਿਵਾਦ ਲੋਕਾਂ ਦਾ ਧਿਆਨ ਹਟਾਉਣ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ''ਆਪ'' ਵੱਲੋਂ ਪੁਲਿਸ ਫੋਰਸ ਦੀ ਬੇਰਹਿਮੀ ਨਾਲ ਦੁਰਵਰਤੋਂ ਤੋਂ ਚਰਚਾ ਨੂੰ ਹਟਾਉਣ ਲਈ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਹਰ ਕੋਈ ਪੁਲਿਸ ਫੋਰਸ ਦੀ ਦੁਰਵਰਤੋਂ ਬਾਰੇ ਗੱਲ ਕਰ ਰਿਹਾ ਸੀ ਅਤੇ ''ਆਪ'' ਕੋਲ ਕੋਈ ਜਵਾਬ ਨਹੀਂ ਸੀ, ਤਾਂ ਲੋਕਾਂ ਦਾ ਧਿਆਨ ਤੁਰੰਤ ਸਨਸਨੀਖੇਜ਼ ਦਾਅਵਿਆਂ ਨਾਲ ਭਟਕਾਇਆ ਗਿਆ ਜਿਨ੍ਹਾਂ ਦਾ ਕੋਈ ਆਧਾਰ ਜਾਂ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ''ਆਪ'' ਦੋਵੇਂ ਆਪਣੇ ਪੁਰਾਣੇ ਅਤੇ ਸੰਭਾਵੀ ਨੇਤਾਵਾਂ ਨੂੰ ਇਸ ਉਦੇਸ਼ ਲਈ ਵਰਤ ਕੇ ਅਜਿਹੀਆਂ ਚਾਲਾਂ ਨਾਲ ਧਿਆਨ ਭਟਕਾਉਣ ਵਿਚ ਮਾਹਰ ਹਨ।