ਆਸਟ੍ਰੇਲੀਆ ਤੋਂ 11 ਪੰਜਾਬੀਆਂ ਸਣੇ 15 ਭਾਰਤੀ ਡਿਪੋਰਟ, ਅੱਜ ਪੁੱਜਣਗੇ ਦਿੱਲੀ ਏਅਰਪੋਰਟ; ਕ੍ਰਿਮੀਨਲ ਕੇਸਾਂ 'ਚ ਸ਼ਮੂਲੀਅਤ ਆਈ ਸਾਹਮਣੇ
ਡਿਪੋਰਟ ਕੀਤੇ 11 ਪੰਜਾਬੀਆਂ 'ਚ 10 ਮੁੰਡੇ ਤੇ ਇਕ ਔਰਤ ਸ਼ਾਮਿਲ ਹੈ। ਇਹ ਸਾਰੇ ਬੁੱਧਵਾਰ ਰਾਤ ਤਕ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚ ਜਾਣਗੇ। ਪੰਜਾਬੀਆਂ ਤੋਂ ਇਲਾਵਾ, ਇਸ ਸੂਚੀ ਵਿਚ ਤੇਲੰਗਾਨਾ ਦੇ ਦੋ, ਉੱਤਰਾਖੰਡ ਦਾ ਇਕ ਤੇ ਹਰਿਆਣਾ ਦਾ ਇਕ ਨੌਜਵਾਨ ਸ਼ਾਮਿਲ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਆਸਟ੍ਰੇਲਿਆਈ ਅਧਿਕਾਰੀਆਂ ਨੇ ਅਪਰਾਧਿਕ ਗਤੀਵਿਧੀਆਂ 'ਚ ਸ਼ਮੂਲੀਅਤ ਕਾਰਨ ਵਾਪਸ ਇਨ੍ਹਾਂ ਦੇ ਪਿੱਤਰੀ ਦੇਸ਼ ਭੇਜਣ ਦਾ ਫੈਸਲਾ ਲਿਆ ਹੈ।
Publish Date: Wed, 29 Apr 2026 01:53 PM (IST)
Updated Date: Wed, 29 Apr 2026 01:58 PM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਇਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਸਟ੍ਰੇਲੀਆ ਸਰਕਾਰ ਵੱਲੋਂ 15 ਭਾਰਤੀ ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 11 ਨੌਜਵਾਨ ਪੰਜਾਬ ਨਾਲ ਸਬੰਧਤ ਹਨ। ਮੁੱਖ ਮੰਤਰੀ ਅਨੁਸਾਰ, ਇਹ ਕਾਰਵਾਈ ਉਨ੍ਹਾਂ ਨੌਜਵਾਨਾਂ ਵਿਰੁੱਧ ਕੀਤੀ ਗਈ ਹੈ ਜੋ ਆਸਟ੍ਰੇਲੀਆ 'ਚ ਵੱਖ-ਵੱਖ ਅਪਰਾਧਿਕ ਮਾਮਲਿਆਂ 'ਚ ਸ਼ਾਮਿਲ ਪਾਏ ਗਏ ਸਨ।