Bhagwant Mann PC : ਥੋੜ੍ਹੀ ਦੇਰ 'ਚ CM ਮਾਨ ਕਰਨਗੇ ਪ੍ਰੈੱਸ ਕਾਨਫਰੰਸ; ਚੋਣ ਨਤੀਜਿਆਂ ਤੇ BJP ਦੇ ਨਵੇਂ ਪ੍ਰਧਾਨ 'ਤੇ ਦੇ ਸਕਦੇ ਨੇ ਪ੍ਰਤੀਕਿਰਿਆ
CM Bhagwant Singh Mann ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਸਬੰਧੀ ਆਮ ਆਦਮੀ ਪਾਰਟੀ ਦਾ ਪੱਖ ਜਨਤਾ ਸਾਹਮਣੇ ਰੱਖਣਗੇ। ਨਾਲ ਹੀ ਸਭ ਤੋਂ ਵੱਧ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਪੰਜਾਬ ਭਾਜਪਾ ਵੱਲੋਂ ਖੇਡੇ ਗਏ 'ਜੱਟ ਸਿੱਖ ਕਾਰਡ' ਯਾਨੀ ਕੇਵਲ ਸਿੰਘ ਢਿੱਲੋਂ ਨੂੰ ਨਵਾਂ ਸੂਬਾ ਪ੍ਰਧਾਨ ਬਣਾਏ ਜਾਣ ਦੇ ਫੈਸਲੇ 'ਤੇ ਮੁੱਖ ਮੰਤਰੀ ਕੀ ਪ੍ਰਤੀਕਿਰਿਆ ਦਿੰਦੇ ਹਨ।
Publish Date: Fri, 29 May 2026 04:45 PM (IST)
Updated Date: Fri, 29 May 2026 04:51 PM (IST)
ਸਟੇਟ ਬਿਊਰੋ, ਜਾਗਰਣ ਚੰਡੀਗੜ੍ਹ: ਪੰਜਾਬ 'ਚ ਸਥਾਨਕ ਚੋਣਾਂ ਦੇ ਆ ਰਹੇ ਦਿਲਚਸਪ ਨਤੀਜਿਆਂ ਤੇ ਸੂਬੇ ਦੇ ਬਦਲਦੇ ਸਿਆਸੀ ਸਮੀਕਰਨਾਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਯਾਨੀ ਅੱਜ ਸ਼ਾਮ 5:00 ਵਜੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਸੱਦੀ ਹੈ। ਇਸ ਵਿਚ ਉਹ ਅੱਜ ਐਲਾਨੇ ਜਾ ਰਹੇ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਸਬੰਧੀ ਆਮ ਆਦਮੀ ਪਾਰਟੀ ਦਾ ਪੱਖ ਜਨਤਾ ਸਾਹਮਣੇ ਰੱਖਣਗੇ। ਨਾਲ ਹੀ ਸਭ ਤੋਂ ਵੱਧ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਪੰਜਾਬ ਭਾਜਪਾ ਵੱਲੋਂ ਖੇਡੇ ਗਏ 'ਜੱਟ ਸਿੱਖ ਕਾਰਡ' ਯਾਨੀ ਕੇਵਲ ਸਿੰਘ ਢਿੱਲੋਂ ਨੂੰ ਨਵਾਂ ਸੂਬਾ ਪ੍ਰਧਾਨ ਬਣਾਏ ਜਾਣ ਦੇ ਫੈਸਲੇ 'ਤੇ ਮੁੱਖ ਮੰਤਰੀ ਕੀ ਪ੍ਰਤੀਕਿਰਿਆ ਦਿੰਦੇ ਹਨ।