ਪੰਜਾਬ ਸਰਕਾਰ ਵੱਲੋਂ ਬਕਰੀਦ ਦੀ ਛੁੱਟੀ 'ਚ ਬਦਲਾਅ, ਹੁਣ 27 ਮਈ ਦੀ ਬਜਾਏ ਇਸ ਦਿਨ ਹੋਵੇਗੀ ਛੁੱਟੀ
ਇਸ ਦਿਨ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰੇ (ਸਕੂਲ-ਕਾਲਜ) ਬੰਦ ਰਹਿਣਗੇ। ਬੈਂਕਾਂ ਵਿੱਚ ਵੀ ਇਸੇ ਦਿਨ ਛੁੱਟੀ ਹੋਣ ਦੀ ਸੰਭਾਵਨਾ ਹੈ ।
Publish Date: Mon, 25 May 2026 03:05 PM (IST)
Updated Date: Mon, 25 May 2026 04:25 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਨੈਗੋਸੀਏਬਲ ਐਕਟ-1881 ਦੀ ਧਾਰਾ 25 ਅਧੀਨ ਈਦ-ਉੱਲ-ਜੂਹਾ (ਬਕਰੀਦ) ਦੇ ਸਬੰਧ ਵਿੱਚ ਪੰਜਾਬ ਰਾਜ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਮਿਤੀ 28 ਮਈ 2026 (ਵੀਰਵਾਰ) ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਈਦ-ਉੱਲ-ਜੂਹਾ (ਬਕਰੀਦ) ਦੇ ਮੌਕੇ ਮਿਤੀ 27 ਮਈ 2026 ਨੂੰ ਗਜ਼ਟਿਡ ਛੁੱਟੀ ਐਲਾਨੀ ਗਈ ਸੀ, ਪਰੰਤੂ ਹੁਣ ਇਸ ਵਿੱਚ ਸੋਧ ਕਰਦਿਆਂ ਇਹ ਛੁੱਟੀ ਮਿਤੀ 28 ਮਈ 2026 (ਵੀਰਵਾਰ) ਨੂੰ ਕੀਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਚੰਦ ਦੇ ਦੀਦਾਰ ਹੋਣ ਤੋਂ ਬਾਅਦ ਤਿਉਹਾਰ ਦੀ ਤਰੀਕ ਵਿੱਚ ਕੀਤੇ ਗਏ ਬਦਲਾਅ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਕੇਂਦਰ ਸਰਕਾਰ ਵੱਲੋਂ ਵੀ ਆਪਣੇ ਦਫ਼ਤਰਾਂ ਲਈ 28 ਮਈ ਦੀ ਛੁੱਟੀ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਪੰਜਾਬ ਸਰਕਾਰ ਨੇ ਵੀ ਹੁਣ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਜੋ ਆਮ ਜਨਤਾ ਅਤੇ ਪ੍ਰਸ਼ਾਸਨ ਨੂੰ ਕਿਸੇ ਕਿਸਮ ਦੀ ਦਿਕੱਤ ਨਾ ਆਵੇ।