ਚੇਅਰਮੈਨ ਡਾ. ਅਮਰਪਾਲ ਸਿੰਘ ਨੇ 77ਵੇਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ
ਚੇਅਰਮੈਨ ਡਾ. ਅਮਰਪਾਲ ਸਿੰਘ ਨੇ 77ਵੇਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ
Publish Date: Tue, 27 Jan 2026 05:53 PM (IST)
Updated Date: Tue, 27 Jan 2026 05:55 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਆਈਏਐੱਸ (ਰਿਟਾ:) ਨੇ ਦੇਸ਼ ਦੇ 77ਵੇਂ ਗਣਤੰਤਰਤਾ ਦਿਵਸ ਮੌਕੇ ਬੋਰਡ ਦੇ ਮੁੱਖ ਦਫ਼ਤਰ, ਵਿੱਦਿਆ ਭਵਨ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਮਾਗਮ ਵਿਚ ਸਿੱਖਿਆ ਬੋਰਡ ਦੇ ਸਕਿਓਰਟੀ ਵਿੰਗ ਅਤੇ ਪੰਜਾਬ ਪੁਲਿਸ ਚੌਕੀ ਫੇਜ਼-8 ਦੀ ਸੁਰੱਖਿਆ ਟੁਕੜੀ ਨੇ ਵੀ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਗਣਤੰਤਰਤਾ ਦਿਵਸ ਦੇ ਸਮਾਗਮ ਵਿਚ ਚੇਅਰਮੈਨ ਡਾ. ਅਮਰਪਾਲ ਸਿੰਘ ਆਈਏਐੱਸ (ਰਿਟਾ:) ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਗਣਤੰਤਰਤਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਦਿਨ ਸਿਰਫ਼ ਇਕ ਤਾਰੀਕ ਨਹੀਂ, ਸਗੋਂ ਭਾਰਤ ਦੇ ਇਕ ਆਜ਼ਾਦ, ਸੰਪ੍ਰਭੂਤਾ ਅਤੇ ਲੋਕਤਾਂਤ੍ਰਿਕ ਗਣਤੰਤਰ ਵਜੋਂ ਸਥਾਪਿਤ ਹੋਣ ਦਾ ਪ੍ਰਤੀਕ ਹੈ। ਸੰਵਿਧਾਨ ਨੇ ਹਰ ਨਾਗਰਿਕ ਨੂੰ ਬਰਾਬਰੀ, ਨਿਆਂ ਅਤੇ ਮਰਿਆਦਾ ਦੇ ਅਧਿਕਾਰ ਦਿੱਤੇ ਹਨ ਅਤੇ ਆਜ਼ਾਦੀ ਨਾਲ ਜ਼ਿੰਮੇਵਾਰੀ ਦੀ ਸਿੱਖਿਆ ਵੀ ਦਿੱਤੀ ਹੈ। ਅਗੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਦੇਸ਼ ਦਾ ਵਿਭੱਖ ਅਤੇ ਦੇਸ਼ ਦਾ ਧੂਰਾ ਦਸਦਿਆਂ ਕਿਹਾ ਕਿ ਵਿਦਿਆਰਥੀ ਹੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ, ਉਨ੍ਹਾਂ ਨੂੰ ਗਿਆਨ ਦੇ ਨਾਲ-ਨਾਲ ਚਰਿੱਤਰ, ਅਨੁਸ਼ਾਸਨ, ਸੰਵੇਦਨਸ਼ੀਲਤਾ ਅਤੇ ਦੇਸ਼ਭਗਤੀ ਅਪਣਾਉਣ ਦਾ ਵੀ ਸੱਦਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਦੇਸ਼ ਦੀ ਤਰੱਕੀ ਵੱਡੇ-ਵੱਡੇ ਫ਼ੈਸਲਿਆਂ ਨਾਲ ਨਹੀਂ, ਬਲਕਿ ਰੋਜ਼ਾਨਾ ਦੇ ਇਮਾਨਦਾਰੀ ਨਾਲ ਕੀਤੇ ਕੰਮ ਨਾਲ ਹੁੰਦੀ ਹੈ। ਅੰਤ ਵਿਚ ਚੇਅਰਮੈਨ ਬੋਰਡ ਨੇ ਕਿਹਾ ਕਿ ਭਾਰਤ ਦੇਸ਼ ਨੂੰ ਤਰੱਕੀਸ਼ੀਲ ਦੇ ਨਾਲ-ਨਾਲ ਨਵੀਆਂ ਪੁਲਾਂਗਾ ਪੁਟੱਣ ਵਾਲਾ ਤਾਕਤਵਰ ਦੇਸ਼ ਬਣਾਉਣ ਲਈ ਹਰ ਨਾਗਰਿਕ ਦੀ ਭਾਗੀਦਾਰੀ ਲਾਜ਼ਮੀ ਹੈ। ਇਸ ਮੌਕੇ ਸੱਚਾਈ, ਇਮਾਨਦਾਰੀ, ਦ੍ਰਿੜ ਇਰਾਦੇ ਅਤੇ ਦੇਸ਼, ਸਮਾਜ ਤੇ ਪਰਿਆਵਰਨ ਪ੍ਰਤੀ ਫ਼ਰਜ਼ ਨਿਭਾਉਣ ਦਾ ਸੰਕਲਪ ਲਿਆ ਗਿਆ। ਸਮਾਗਮ ਦੌਰਾਨ ਚੇਅਰਮੈਨ ਡਾ. ਅਮਰਪਾਲ ਸਿੰਘ ਆਈਏਐੱਸ (ਰਿਟਾ:) ਅਤੇ ਸਕੱਤਰ, ਗੁਰਿੰਦਰ ਸਿੰਘ ਸੋਢੀ (ਪੀਸੀਐੱਸ) ਨੇ ਆਪੋ-ਆਪਣੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਅਧਿਕਾਰੀ/ਕਰਮਚਾਰੀ ਸ੍ਰੀਮਤੀ ਨਵਨੀਤ ਕੌਰ (ਡਾਇਰੈਕਟਰ ਕੰਪਿਊਟਰ), ਰਾਮਿੰਦਰਜੀਤ ਸਿੰਘ ਵਾਸੂ (ਸਹਾਇਕ ਸਕੱਤਰ), ਅਰਮਜੀਤ ਸਿੰਘ (ਸਹਾਇਕ ਸਕੱਤਰ), ਸ੍ਰੀਮਤੀ ਰਣਜੀਤ ਕੌਰ (ਸਹਾਇਕ ਸਕੱਤਰ), ਸ੍ਰੀਮਤੀ ਸੀਮਾ ਚਾਵਲਾ (ਵਿਸ਼ਾ ਮਾਹਰ), ਨਿਸ਼ਾਨ ਸਿੰਘ (ਸੁਪਰਡੰਟ), ਸ੍ਰੀਮਤੀ ਸ਼ਾਲੂ ਨੰਦਾ (ਸੁਪਰਡੰਟ), ਰਾਜ ਕੁਮਾਰ (ਸੁਪਰਡੰਟ), ਸ੍ਰੀਮਤੀ ਮਨੀਸ਼ਾ ਗੁਪਤਾ (ਪ੍ਰਿੰਸੀਪਲ), ਸ੍ਰੀਮਤੀ ਅਮਨਦੀਪ ਕੌਰ (ਪ੍ਰਿੰਸੀਪਲ), ਸ੍ਰੀ ਜਸਪ੍ਰੀਤ ਸਿੰਘ (ਸੀਨੀਅਰ ਸਹਾਇਕ), ਜਸੀਜਤ ਸਿੰਘ (ਸੀਨੀਅਰ ਸਹਾਇਕ), ਰਜਨੀਸ਼ ਰਿਸ਼ੀ (ਸੀਨੀਅਰ ਸਹਾਇਕ), ਗੁਲਾਬ ਚੰਦ (ਸੀਨੀਅਰ ਸਹਾਇਕ), ਹਰਪਾਲ ਸਿੰਘ (ਸੀਨੀਅਰ ਸਹਾਇਕ), ਚਮਕੌਰ ਸਿੰਘ (ਸੀਨੀਅਰ ਸਹਾਇਕ), ਅਮਨਦੀਪ ਸਿੰਘ (ਸੀਨੀਅਰ ਸਹਾਇਕ), ਸ੍ਰੀਮਤੀ ਪ੍ਰੀਤੀ ਪੁਰੀ (ਪ੍ਰੋਜੈਕਟ ਅਫ਼ਸਰ), ਰਾਮ ਗੋਪਾਲ (ਹੈਲਪਰ), ਬਿੱਕਰ ਸਿੰਘ (ਹੈਲਪਰ), ਜਸਵੰਤ ਸਿੰਘ (ਡਰਾਈਵਰ) ਨੂੰ ਪ੍ਰਸ਼ੰਸਾ ਪੱਤਰ ਵੰਡੇ ਅਤੇ ਭਵਿੱਖ ਵਿਚ ਹੋਰ ਬਿਹਤਰ ਕਾਰਗੁਜ਼ਾਰੀ ਲਈ ਪ੍ਰੇਰਿੱਤ ਕੀਤਾ। ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਸਮਾਗਮ ਵਿਚ ਸ਼ਾਮਲ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਬੋਰਡ ਦੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੂੰ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਲਈ ਪ੍ਰੇਰਿਆ ਤਾਂ ਜੋ ਸਿੱਖਿਆ ਬੋਰਡ ਨੂੰ ਹੋਰ ਬੁਲੰਦੀਆਂ ਤੱਕ ਲਿਜਾਇਆ ਜਾ ਸਕੇ। ਮੰਚ ਸੰਚਾਲਨ ਸੁਪਰਡੰਟ ਪਲਵਿੰਦਰ ਸਿੰਘ (ਪਾਲੀ) ਵੱਲੋਂ ਕੀਤਾ ਗਿਆ ਅਤੇ ਸੁਪਰਡੰਟ ਦਰਸ਼ਨ ਸਿੰਘ ਬਨੂੜ ਵੱਲੋਂ ਦੇਸ਼ ਭਗਤੀ ਦੀ ਸ਼ਾਇਰੀ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ। ਵਿੱਦਿਆ ਭਵਨ ਵਿਚ ਗਣਤੰਤਰਤਾ ਦਿਵਸ ਦੇ ਇਸ ਸਮਾਗਮ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਗੁਰਿੰਦਰ ਸਿੰਘ ਸੋਢੀ (ਪੀਸੀਐੱਸ), ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ, ਉਪ ਸਕੱਤਰ ਗੁਰਤੇਜ ਸਿੰਘ, ਉਪ ਸਕੱਤਰ ਸੰਦੀਪ ਵਰਮਾ, ਉਪ ਸਕੱਤਰ ਸ੍ਰੀਮਤੀ ਗੁਰਮੀਤ ਕੌਰ, ਡਾਇਰੈਕਟਰ ਕੰਪਿਊਟਰ ਸ੍ਰੀਮਤੀ ਨਵਨੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੋਰਡ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਹੋਏ।