ਨਾਜਾਇਜ਼ ਮਾਈਨਿੰਗ ਦੇ ਦੋਸ਼ ਤਹਿਤ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ
ਨਾਜਾਇਜ਼ ਮਾਈਨਿੰਗ ਦੇ ਦੋਸ਼ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਕੀਤਾ ਦਰਜ
Publish Date: Sun, 18 Jan 2026 07:55 PM (IST)
Updated Date: Sun, 18 Jan 2026 07:58 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਪੁਲਿਸ ਨੇ ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਡੇਰਾਬੱਸੀ ਖੇਤਰ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਤਹਿਤ ਦੋ ਵੱਖ-ਵੱਖ ਮਾਮਲਿਆਂ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ’ਚ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ। ਪੁਲਿਸ ਨੇ ਮਾਮਲਾ ਦਰਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਹੌਲਦਾਰ ਰਣਜੀਤ ਸਿੰਘ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਨਪ੍ਰੀਤ ਸ਼ਰਮਾ ਜੇਈ-ਕਮ-ਮਾਈਨਿੰਗ ਅਫ਼ਸਰ ਨੇ ਦੱਸਿਆ ਕਿ ਡੇਰਾਬੱਸੀ ਦੇ ਕਾਲਜ ਰੋਡ ’ਤੇ ਸਥਿਤ ਪਿੰਡ ਮੁਕੰਦਪੁਰ ਵਿਖੇ ਉਨ੍ਹਾਂ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਇਹ ਉਨ੍ਹਾਂ ਦਾ ਪਟਿਆਲਾ ਅਤੇ ਮੁਹਾਲੀ ਦਫ਼ਤਰਾਂ ਦੀ ਟੀਮ ਦਾ ਸਾਂਝਾ ਅਪ੍ਰੇਸ਼ਨ ਸੀ, ਚੈਕਿੰਗ ਦੌਰਾਨ ਜੀਪੀਐੱਸ ਲੋਕੇਸ਼ਨ ’ਤੇ ਪਿੰਡ ਮੁਕੰਦਪੁਰ ਵਿਖੇ ਇਕ ਪੋਕਲੇਨ ਮਸ਼ੀਨ ਮੌਜੂਦ ਪਾਈ ਗਈ, ਜਿਸ ਦੇ ਆਸ-ਪਾਸ ਜ਼ਮੀਨ ਦੀ ਪੁਟਾਈ ਕੀਤੀ ਹੋਈ ਸੀ। ਜਿਸ ਤੋਂ ਬਾਅਦ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿਚ ਨਾ-ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਧੀਰਜ ਸੈਣੀ ਜੇਈ-ਕਮ-ਮਾਈਨਿੰਗ ਅਫ਼ਸਰ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਅਚਨਚੇਤ ਚੈਕਿੰਗ ਕਰ ਰਹੇ ਸੀ। ਇਸ ਦੌਰਾਨ ਪਟਿਆਲਾ ਅਤੇ ਮੁਹਾਲੀ ਦਫ਼ਤਰਾਂ ਦੀ ਟੀਮ ਦਾ ਸਾਂਝਾ ਅਪ੍ਰੇਸ਼ਨ ਸੀ। ਚੈਕਿੰਗ ਦੌਰਾਨ ਜੀਪੀਐੱਸ ਲੋਕੇਸ਼ਨ ’ਤੇ ਇਕ ਪੋਕਲੇਨ ਮਸ਼ੀਨ ਪਿੰਡ ਬੀੜ ਦੰਦਰਾਲਾ ਵਿਖੇ ਪਾਈ ਗਈ, ਜਿਸ ਦੇ ਆਸ-ਪਾਸ ਜ਼ਮੀਨ ਦੀ ਪੁਟਾਈ ਕੀਤੀ ਹੋਈ ਸੀ। ਇਸ ਬਾਰੇ ਵੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਵੀ ਨਾ-ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਵਿਚ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।