ਕੈਪਟਨ ਅਮਰਿੰਦਰ ਨੇ ਕਿਹਾ, ਸੈਨਿਕ ਲਈ ਚਾਰ ਸਾਲ ਦੀ ਸੇਵਾ ਘੱਟ, ‘ਅਗਨੀਪਥ’ ਯੋਜਨਾ ਦੀ ਸਮੀਖਿਆ ਹੋਵੇ
ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੱਖਿਆ ਬਲਾਂ ’ਚ ਭਰਤੀ ਦੀ ‘ਅਗਨੀਪਥ’ ਯੋਜਨਾ ਦੀ ਸਮੀਖਿਆ ਕਰਨ ਦਾ ਸੁਝਾਅ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਕ ਸੈਨਿਕ ਲਈ ਚਾਰ ਸਾਲਾਂ ਦੀ ਸੇਵਾ ਘੱਟ ਹੈ।
Publish Date: Thu, 16 Jun 2022 07:27 PM (IST)
Updated Date: Thu, 16 Jun 2022 11:48 PM (IST)
ਸਟੇਟ ਬਿਊਰੋ, ਚੰਡੀਗੜ : ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੱਖਿਆ ਬਲਾਂ ’ਚ ਭਰਤੀ ਦੀ ‘ਅਗਨੀਪਥ’ ਯੋਜਨਾ ਦੀ ਸਮੀਖਿਆ ਕਰਨ ਦਾ ਸੁਝਾਅ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਕ ਸੈਨਿਕ ਲਈ ਚਾਰ ਸਾਲਾਂ ਦੀ ਸੇਵਾ ਘੱਟ ਹੈ।
ਕੈਪਟਨ ਨੇ ਇਕ ਬਿਆਨ ’ਚ ਕਿਹਾ ਕਿ ਰੈਜ਼ੀਮੈਂਟ ਨੇ ਲੰਬੇ ਸਮੇਂ ਨਾਲ ਵਿਦਮਾਨ ਵਿਸ਼ੇਸ਼ ਲੋਕਾਚਾਰ ਨੂੰ ਕਮਜ਼ੋਰ ਕਰੇਗਾ। ਇਕ ਸੈਨਿਕ ਲਈ ਚਾਰ ਸਾਲਾਂ ਦੀ ਸੇਵਾ ਦਾ ਕਾਰਜਕਾਲ ਘੱਟ ਹੈ। ਉਨ੍ਹਾਂ ਹੈਰਾਨੀ ਭਰੇ ਲਹਿਜ਼ੇ ’ਚ ਕਿਹਾ ਕਿ ਕੇਂਦਰ ਸਰਕਾਰ ਨੂੰ ਸੈਨਾ ਭਰਤੀ ਨੀਤੀ ’ਚ ਇਸ ਤਰ੍ਹਾਂ ਦੇ ਬਦਲਾਅ ਕਰਨ ਦੀ ਲੋੜ ਕਿਉਂ ਹੈ। ਜੋ ਇੰਨੇ ਸਾਲਾਂ ’ਚ ਦੇਸ਼ ਦੀ ਅਣਥੱਕ ਸੇਵਾ ਕਰ ਰਹੀ ਹੈ। ਤਿੰਨ ਸਾਲਾਂ ਦੀ ਪ੍ਰਭਾਵੀ ਸੇਵਾ ਦੇ ਨਾਲ ਕੁੱਲ ਚਾਰ ਸਾਲਾਂ ਲਈ ਸੈਨਿਕਾਂ ਨੂੰ ਕੰਮ ’ਤੇ ਰੱਖਣਾ, ਫ਼ੌਜੀ ਲਈ ਇਕ ਚੰਗਾ ਵਿਚਾਰ ਨਹੀਂ ਹੈ।