ਅਰੋੜਾ ਨੇ ਕਿਹਾ ਕਿ ਗੌਰਵ ਤੀਰ ਨਾਲ ਉਸਦੇ 1991 ਦਾ ਭਰਾਵਾਂ ਨਾਲੋਂ ਵੀ ਵੱਧ ਦੀ ਸਾਂਝ ਹੈ ਤੇ ਇਹ ਸਾਂਝ ਪਹਿਲਾਂ ਵੀ ਸੀ ਹੁਣ ਵੀ ਹੈ ਅਤੇ ਅੱਗੇ ਵੀ ਰਹੇਗੀ।।ਅਰੋੜਾ ਨੇ ਕਿਹਾ ਕਿ ਜਿਸ ਤਰ੍ਹਾਂ ਛਾਪੇਮਾਰੀ ਅਤੇ ਨਕਦੀ ਨਾਲ ਭਰੇ ਬੈਗਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਉਹ ਹੈਰਾਨ ਕਰਨ ਵਾਲੀਆਂ ਸਨ, ਪਰ ਸਭ ਤੋਂ ਵੱਧ ਹੈਰਾਨੀ ਉਨ੍ਹਾਂ ਨੂੰ ਉਦੋਂ ਹੋਈ ਜਦੋਂ ਸ਼ਾਮ ਵੇਲੇ ਇੱਕ ਸਾਜ਼ਿਸ਼ ਤਹਿਤ ਈਡੀ ਨੇ ਪ੍ਰੈੱਸ ਨੋਟ ਵਿੱਚ ਉਨ੍ਹਾਂ ਦਾ ਨਾਂ ਵੀ ਸ਼ਾਮਲ ਕਰ ਦਿੱਤਾ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਈਡੀ (ED) ਵੱਲੋਂ ਕੀਤੀ ਗਈ ਤਾਜ਼ਾ ਛਾਪੇਮਾਰੀ ਬਾਰੇ ਸਪਸ਼ਟੀ ਕਰ ਦਿੰਦੇ ਹਾਂ ਕਿਹਾ ਕਿ ਜੇਕਰ ਉਸ ਦਾ ਇੱਕ ਪੈਸੇ ਦਾ ਵੀ ਲੈਣ ਦੇਣ ਸਾਬਤ ਹੋਇਆ ਤਾਂ ਉਹ ਰਾਜਨੀਤੀ ਛੱਡ ਦੇਣਗੇ। ਅਰੋੜਾ ਨੇ ਕਿਹਾ ਕਿ ਗੌਰਵ ਧੀਰ ਨਾਲ ਉਸਦੇ 1991 ਦਾ ਭਰਾਵਾਂ ਨਾਲੋਂ ਵੀ ਵੱਧ ਦੀ ਸਾਂਝ ਹੈ ਤੇ ਇਹ ਸਾਂਝ ਪਹਿਲਾਂ ਵੀ ਸੀ ਹੁਣ ਵੀ ਹੈ ਅਤੇ ਅੱਗੇ ਵੀ ਰਹੇਗੀ।। ਅਰੋੜਾ ਨੇ ਕਿਹਾ ਕਿ ਜਿਸ ਤਰ੍ਹਾਂ ਛਾਪੇਮਾਰੀ ਅਤੇ ਨਕਦੀ ਨਾਲ ਭਰੇ ਬੈਗਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਉਹ ਹੈਰਾਨ ਕਰਨ ਵਾਲੀਆਂ ਸਨ, ਪਰ ਸਭ ਤੋਂ ਵੱਧ ਹੈਰਾਨੀ ਉਨ੍ਹਾਂ ਨੂੰ ਉਦੋਂ ਹੋਈ ਜਦੋਂ ਸ਼ਾਮ ਵੇਲੇ ਇੱਕ ਸਾਜ਼ਿਸ਼ ਤਹਿਤ ਈਡੀ ਨੇ ਪ੍ਰੈੱਸ ਨੋਟ ਵਿੱਚ ਉਨ੍ਹਾਂ ਦਾ ਨਾਂ ਵੀ ਸ਼ਾਮਲ ਕਰ ਦਿੱਤਾ।ਅਮਨ ਅਰੋੜਾ ਨੇ ਕਿਹਾ, "ਮੈਨੂੰ ਬਦਨਾਮ ਕਰਨ ਲਈ ਇਹ ਸਭ ਕੀਤਾ ਗਿਆ ਹੈ। ਮੈਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਜਿੱਥੇ ਵੀ ਬੁਲਾਇਆ ਜਾਵੇਗਾ, ਮੈਂ ਜਾਵਾਂਗਾ ਅਤੇ ਸਥਿਤੀ ਸਪੱਸ਼ਟ ਕਰਾਂਗਾ। ਜੇਕਰ ਮੇਰੇ ਖ਼ਿਲਾਫ਼ ਕੁਝ ਵੀ ਗਲਤ ਨਿਕਲਿਆ ਤਾਂ ਮੈਂ ਰਾਜਨੀਤੀ ਛੱਡਣ ਲਈ ਤਿਆਰ ਹਾਂ।
"ਦੋਸਤੀ 'ਤੇ ਦਿੱਤਾ ਸਪੱਸ਼ਟੀਕਰਨ
ਕੱਲ੍ਹ ਸਾਹਮਣੇ ਆਏ ਨਾਵਾਂ ਬਾਰੇ ਗੱਲ ਕਰਦਿਆਂ ਅਰੋੜਾ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਕਈ ਨਾਂ ਉਨ੍ਹਾਂ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਸੁਣੇ ਹਨ। ਗੌਰਵ ਧੀਰ ਬਾਰੇ ਉਨ੍ਹਾਂ ਸਪੱਸ਼ਟ ਕੀਤਾ, "ਗੌਰਵ ਧੀਰ ਮੇਰਾ ਕਰੀਬੀ ਦੋਸਤ ਹੈ ਅਤੇ ਸਾਡੀ ਦੋਸਤੀ ਅੱਜ ਦੀ ਨਹੀਂ ਬਲਕਿ 22 ਸਾਲ ਪੁਰਾਣੀ ਹੈ। ਉਹ ਕੁਝ ਵੀ ਗਲਤ ਨਹੀਂ ਹੈ। ਮੈਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਜੇਕਰ ਮੈਂ ਅਤੇ ਧੀਰ ਦੋਸਤ ਹਾਂ, ਤਾਂ ਅਸੀਂ ਗਲਤ ਕਿਵੇਂ ਹੋ ਗਏ? ਉਹ ਮੇਰਾ ਦੋਸਤ ਸੀ, ਹੈ ਅਤੇ ਹਮੇਸ਼ਾ ਰਹੇਗਾ।"ਈਡੀ ਦੀ ਕਾਰਵਾਈ 'ਤੇ ਚੁੱਕੇ ਸਵਾਲ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਈਡੀ ਨੇ ਪਹਿਲਾਂ ਜੋ ਪ੍ਰੈੱਸ ਨੋਟ ਜਾਰੀ ਕੀਤਾ ਸੀ, ਉਸ ਵਿੱਚ ਉਨ੍ਹਾਂ ਦਾ ਕੋਈ ਜ਼ਿਕਰ ਨਹੀਂ ਸੀ। ਪਰ ਦੂਜੀ ਵਾਰ ਜਾਰੀ ਕੀਤੇ ਨੋਟ ਵਿੱਚ ਉਨ੍ਹਾਂ ਦਾ ਅਤੇ ਗੌਰਵ ਧੀਰ ਦਾ ਨਾਂ ਪਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੁਪਹਿਰ ਤੱਕ ਚਰਚਾ ਕੁਝ ਹੋਰ ਸੀ, ਪਰ ਸ਼ਾਮ ਹੁੰਦੇ-ਹੁੰਦੇ ਸਿਰਫ਼ ਉਨ੍ਹਾਂ ਦੀ ਸਿਆਸੀ ਅਕਸ ਨੂੰ ਖ਼ਰਾਬ ਕਰਨ ਲਈ ਇਹ ਸਾਰੀ ਖੇਡ ਰਚੀ ਗਈ ਹੈ। ਅਰੋੜਾ ਨੇ ਕਿਹਾ ਕਿ ਉਹ ਸਭ ਸਮਝਦੇ ਹਨ ਕਿ ਇਹ ਰਾਜਨੀਤੀ ਕਿੱਥੋਂ ਅਤੇ ਕੌਣ ਕਰ ਰਿਹਾ ਹੈ