ਲੈਹਲੀ ਚੌਕੀ ਅਧੀਨ ਪੈਂਦੇ ਪਿੰਡ ਆਗਾਂਪੁਰ ਤੇ ਤੋਂਗਾਪੁਰ ਵਿਖੇ ਗੁਰੂ ਘਰ 'ਚੋਂ ਗੋਲਕਾਂ ਚੋਰੀ
ਆਗਾਂਪੁਰ ਅਤੇ ਤੋਂਗਾਪੁਰ ਦੋਵੇਂ ਪਿੰਡ ਨੇੜੇ-ਨੇੜੇ ਹੀ ਹਨ, ਜਿਨ੍ਹਾਂ ਦੇ ਗੁਰੂ ਘਰਾਂ ਨੂੰ ਅਣਪਛਾਤੇ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਲੈਹਲੀ ਪੁਲਿਸ ਨੇ ਚੋਰੀ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Tue, 03 Mar 2026 01:24 PM (IST)
Updated Date: Tue, 03 Mar 2026 01:26 PM (IST)
ਸੁਰਜੀਤ ਸਿੰਘ ਕੁਹਾੜ, ਲਾਲੜੂ : ਲੈਹਲੀ ਚੌਕੀ ਅਧੀਨ ਪੈਂਦੇ ਪਿੰਡ ਤੋਂਗਾਂਪੁਰ ਅਤੇ ਆਗਾਂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਗੋਲਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਫੁਟੇਜ ਅਨੁਸਾਰ ਅਣਪਛਾਤੇ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਆਏ ਅਤੇ ਤੜਕੇ 2 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੀ ਗੋਲਕ ਚੁੱਕ ਕੇ ਫਰਾਰ ਹੋ ਗਏ। ਸੀਸੀਟੀਵੀ ਫੁਟੇਜ 'ਚ ਦੋਵੇਂ ਵਿਅਕਤੀ ਨੰਗੇ ਸਿਰ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੁੰਦੇ ਨਜ਼ਰ ਆ ਰਹੇ ਹਨ। ਪਿੰਡ ਵਾਸੀਆਂ ਨੂੰ ਦੋਵੇਂ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਖੇਤਾਂ 'ਚ ਪਈਆਂ ਮਿਲੀਆਂ, ਜਿਨ੍ਹਾਂ ਵਿੱਚੋਂ ਪੈਸੇ ਕੱਢੇ ਹੋਏ ਸਨ। ਦੱਸ ਦਈਏ ਆਗਾਂਪੁਰ ਅਤੇ ਤੋਂਗਾਪੁਰ ਦੋਵੇਂ ਪਿੰਡ ਨੇੜੇ-ਨੇੜੇ ਹੀ ਹਨ, ਜਿਨ੍ਹਾਂ ਦੇ ਗੁਰੂ ਘਰਾਂ ਨੂੰ ਅਣਪਛਾਤੇ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਲੈਹਲੀ ਪੁਲਿਸ ਨੇ ਚੋਰੀ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।