ਚੰਡੀਗੜ੍ਹ 'ਚ ਨਜਾਇਜ਼ ਕਬਜ਼ਿਆਂ 'ਤੇ ਚੱਲਿਆ ਬੁਲਡੋਜ਼ਰ, ਹੱਲੋਮਾਜਰਾ 'ਚ ਕਬਜ਼ਾ ਕਰ ਕੇ ਬੈਠੇ ਕਬਾੜੀਆਂ ਦੇ ਆਰਜ਼ੀ ਢਾਂਚੇ ਤੋੜੇ
ਜਦੋਂ ਪ੍ਰਸ਼ਾਸਨ ਦੀ ਟੀਮ ਕਬਜ਼ੇ ਹਟਾਉਣ ਪੁਹੰਚੀ ਤਾਂ ਲੋਕਾਂ ਨੇ ਵਿਰੋਧ ਕੀਤਾ।ਇਸ ਤੋਂ ਬਾਅਦ ਪੁਲਿਸ ਬਲ ਨੇ ਮੋਰਚਾ ਸੰਭਾਲਿਆ ਅਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਇੱਕ ਪਾਸੇ ਕਰਵਾ ਕੇ ਪ੍ਰਸ਼ਾਸਨ ਦੀ ਕਾਰਵਾਈ ਨੂੰ ਅੱਗੇ ਵਧਾਇਆ। ਹਾਲਾਂਕਿ ਲੋਕਾਂ ਵਿੱਚ ਇਹ ਚਰਚਾ ਰਹੀ ਕਿ ਇਹ ਕਾਰਵਾਈ ਸਿਰਫ਼ ਇੱਕ ਦਿਖਾਵਾ ਹੈ।
Publish Date: Wed, 15 Apr 2026 02:39 PM (IST)
Updated Date: Wed, 15 Apr 2026 02:41 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਪ੍ਰਸ਼ਾਸਨ ਨੇ ਸਖ਼ਤੀ ਵਰਤੀ ਹੈ। ਹੱਲੋਮਾਜਰਾ 'ਚ ਕਬਜ਼ਾ ਕਰ ਕੇ ਬੈਠੇ ਕਬਾੜੀਆਂ ਦੇ ਆਰਜ਼ੀ (ਅਸਥਾਈ) ਢਾਂਚੇ ਤੋੜ ਦਿੱਤੇ ਗਏ ਹਨ। ਇਹ ਕਾਰਵਾਈ ਬੁੱਧਵਾਰ ਸਵੇਰੇ ਹੋਈ। ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਕਬਾੜੀਆਂ ਦਾ ਕਬਜ਼ਾ ਹਟਾਉਣ ਲਈ ਬੁਲਡੋਜ਼ਰ ਚਲਾਇਆ। ਇਸ ਕਾਰਵਾਈ ਨੂੰ ਲੈ ਕੇ ਪੁਲਿਸ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਸੀ। ਜਦੋਂ ਪ੍ਰਸ਼ਾਸਨ ਦੀ ਟੀਮ ਕਬਜ਼ੇ ਹਟਾਉਣ ਪੁਹੰਚੀ ਤਾਂ ਲੋਕਾਂ ਨੇ ਵਿਰੋਧ ਕੀਤਾ।ਇਸ ਤੋਂ ਬਾਅਦ ਪੁਲਿਸ ਬਲ ਨੇ ਮੋਰਚਾ ਸੰਭਾਲਿਆ ਅਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਇੱਕ ਪਾਸੇ ਕਰਵਾ ਕੇ ਪ੍ਰਸ਼ਾਸਨ ਦੀ ਕਾਰਵਾਈ ਨੂੰ ਅੱਗੇ ਵਧਾਇਆ। ਹਾਲਾਂਕਿ ਲੋਕਾਂ ਵਿੱਚ ਇਹ ਚਰਚਾ ਰਹੀ ਕਿ ਇਹ ਕਾਰਵਾਈ ਸਿਰਫ਼ ਇੱਕ ਦਿਖਾਵਾ ਹੈ।