ਡੇਰਾਬੱਸੀ ਕੋਰਟ 'ਚ ਬੰਬ ਦੀ ਧਮਕੀ, ਕੰਪਲੈਕਸ ਖਾਲੀ ਕਰਵਾਇਆ ਗਿਆ; ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਸੰਭਾਲਿਆ ਮੋਰਚਾ
Bomb Disposal Squad ਅਤੇ ਡੌਗ ਸਕੁਐਡ ਮੌਕੇ 'ਤੇ ਤਾਇਨਾਤ ਹਨ ਤੇ ਪੂਰੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਆਸ-ਪਾਸ ਦੇ ਖੇਤਰ 'ਚ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਫਿਲਹਾਲ ਕਿਸੇ ਸ਼ੱਕੀ ਵਸਤੂ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਚੌਕਸੀ ਵਰਤੀ ਜਾ ਰਹੀ ਹੈ।
Publish Date: Mon, 06 Apr 2026 01:16 PM (IST)
Updated Date: Mon, 06 Apr 2026 01:18 PM (IST)
ਸੰਵਾਦ ਸਹਿਯੋਗੀ, ਡੇਰਾਬੱਸੀ (ਮੋਹਾਲੀ): ਮੋਹਾਲੀ ਕੋਰਟ ਦੇ ਨਾਲ-ਨਾਲ ਡੇਰਾਬੱਸੀ ਕੋਰਟ 'ਚ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਹੈ। ਪੁਲਿਸ ਤੇ ਸੁਰੱਖਿਆ ਏਜੰਸੀਆਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਤੇ ਸਾਵਧਾਨੀ ਵਜੋਂ ਪੂਰੇ ਕੋਰਟ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ।
ਪ੍ਰਸ਼ਾਸਨ ਵੱਲੋਂ ਸਾਰੇ ਵਕੀਲਾਂ, ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੁਰੰਤ ਕੋਰਟ ਕੰਪਲੈਕਸ ਖਾਲੀ ਕਰਨ ਤਾਂ ਜੋ ਸੁਰੱਖਿਆ ਏਜੰਸੀਆਂ ਬਿਨਾਂ ਕਿਸੇ ਰੁਕਾਵਟ ਦੇ ਜਾਂਚ ਕਰ ਸਕਣ।
ਬੰਬ ਨਿਰੋਧਕ ਦਸਤਾ (Bomb Disposal Squad) ਅਤੇ ਡੌਗ ਸਕੁਐਡ ਮੌਕੇ 'ਤੇ ਤਾਇਨਾਤ ਹਨ ਤੇ ਪੂਰੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਆਸ-ਪਾਸ ਦੇ ਖੇਤਰ 'ਚ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਫਿਲਹਾਲ ਕਿਸੇ ਸ਼ੱਕੀ ਵਸਤੂ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਚੌਕਸੀ ਵਰਤੀ ਜਾ ਰਹੀ ਹੈ।