ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਕਰਵਾਈ ਸ਼ੇਰੇ-ਏ-ਪੰਜਾਬ ਕ੍ਰਿਕਟ ਲੀਗ 'ਚ ਬੀਐਲਵੀ ਬਲਾਸਟਰ ਲਗਾਤਾਰ ਦੂਜੀ ਵਾਰ ਬਣੇ ਚੈਂਪੀਅਨ
ਬੀ ਐਲ ਵੀ ਬਲਾਸਟਰ ਦੇ ਗੇਂਦਬਾਜ਼ੀ ਵਿਚ ਆਰਾਧਿਆ ਸ਼ੁਕਲਾ ਅਤੇ ਸਿਮਰਨਜੀਤ ਸਿੰਘ ਨੇ 2-2 ਵਿਕੇਟ ਲਏ। ਇੱਕ ਵਿਕਟ ਆਰਿਅਨ ਮੇਹਰਾ ਨੇ ਲਿਆ। 205 ਰਨ ਦਾ ਟੀਚਾ ਪਿੱਛੇ ਕਰਨ ਉਤਰੀ ਬਲਾਸਟਰ ਦੀ ਟੀਮ ਨੇ 19.4 ਓਵਰਾਂ ਵਿਚ ਮੈਚ ਜਿੱਤ ਲਿਆ।
Publish Date: Fri, 28 Jun 2024 11:41 AM (IST)
Updated Date: Fri, 28 Jun 2024 02:20 PM (IST)

ਨਰੇਸ਼ ਕਾਲੀਆ, ਗੁਰਦਾਸਪੁਰ/ ਮੁਹਾਲੀ: ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਆਈ ਐਸ ਬਿੰਦਰਾ ਅੰਤਰਰਾਸ਼ਟਰੀ ਸਟੇਡੀਅਮ ਮੋਹਾਲੀ ਵਿਖੇ ਕਰਵਾਏ ਗਏ ਸ਼ੇਰ ਏ ਪੰਜਾਬ ਸੀਜ਼ਨ 2 ਦੇ ਫਾਈਨਲ ਮੈਚ ਵਿਚ ਬੀ ਐਲ ਵੀ ਬਲਾਸਟਰ ਨੇ ਟ੍ਰਾਈਡੈਂਟ ਸਟਾਲੀਅਨਜ਼ ਨੂੰ 4 ਵਿਕਟਾਂ ਦੇ ਫਰਕ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਚੈਂਪੀਅਨ ਦਾ ਖਿਤਾਬ ਆਪਣੇ ਨਾਮ ਕੀਤਾ। ਰੋਮਾਂਚਕ ਫਾਈਨਲ ਮੈਚ ਵਿਚ ਟ੍ਰਾਈਡੈਂਟ ਸਟਾਲੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਤੇ 204 ਰਨ ਬਣਾਏ। ਕਪਤਾਨ ਪ੍ਰਭਸਿਮਰਨ ਅਤੇ ਸਲਿਲ ਔਰੜਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸਲਿਲ ਔਰੜਾ ਨੇ 33 ਗੇਂਦਾਂ ਵਿਚ 78 ਅਤੇ ਪ੍ਰਭਸਿਮਰਨ ਨੇ 31 ਗੇਂਦਾਂ ਵਿਚ 50 ਰਨ ਦਾ ਯੋਗਦਾਨ ਦਿੱਤਾ। ਬੀ ਐਲ ਵੀ ਬਲਾਸਟਰ ਦੇ ਗੇਂਦਬਾਜ਼ੀ ਵਿਚ ਆਰਾਧਿਆ ਸ਼ੁਕਲਾ ਅਤੇ ਸਿਮਰਨਜੀਤ ਸਿੰਘ ਨੇ 2-2 ਵਿਕੇਟ ਲਏ। ਇੱਕ ਵਿਕਟ ਆਰਿਅਨ ਮੇਹਰਾ ਨੇ ਲਿਆ। 205 ਰਨ ਦਾ ਟੀਚਾ ਪਿੱਛੇ ਕਰਨ ਉਤਰੀ ਬਲਾਸਟਰ ਦੀ ਟੀਮ ਨੇ 19.4 ਓਵਰਾਂ ਵਿਚ ਮੈਚ ਜਿੱਤ ਲਿਆ। ਬੀ ਐਲ ਵੀ ਬਲਾਸਟਰ ਵੱਲੋਂ ਹਰਨੂਰ ਸਿੰਘ ਪੰਨੂ ਨੇ 52 ਗੇਂਦਾਂ ਵਿਚ ਸ਼ਾਨਦਾਰ 83 ਰਨ ਬਣਾਏ। ਅਨਮੋਲ ਮਲਹੋਤਰਾ ਦੇ 33 ਗੇਂਦਾਂ ਵਿਚ 58 ਅਤੇ ਹਰਪ੍ਰੀਤ ਬਰਾੜ ਦੇ 6 ਗੇਂਦਾਂ ਵਿਚ 19 ਰਨ ਦੀ ਧਮਾਕੇਦਾਰ ਬੱਲੇਬਾਜ਼ੀ ਨੇ ਟ੍ਰਾਈਡੈਂਟ ਦੇ ਮੂੰਹ ਵਿੱਚੋਂ ਜਿੱਤ ਖੋ ਲਈ। ਰੋਮਾਂਚਕਾਰੀ ਫਾਈਨਲ ਮੈਚ ਨੇ ਕ੍ਰਿਕੇਟ ਪ੍ਰੇਮੀਆਂ ਦਾ ਭਰਪੂਰ ਮਨੋਰੰਜਨ ਕੀਤਾ।