ਬਿਕਰਮ ਮਜੀਠੀਆ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ, ਆਇਆ ਖ਼ੌਫ਼ਨਾਕ ਮੈਸੇਜ- 'ਕੁਝ ਦਿਨ ਹੋਰ ਜੀਅ ਲਓ ਜ਼ਿੰਦਗੀ'
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਧਮਕੀ ਉਸੇ ਵਿਦੇਸ਼ੀ ਨੰਬਰ ਤੋਂ ਆਈ ਹੈ, ਜਿਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ।
Publish Date: Mon, 04 May 2026 11:38 AM (IST)
Updated Date: Mon, 04 May 2026 11:52 AM (IST)
ਜੈ ਸਿੰਘ ਛਿੱਬਰ,ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਧਮਕੀ ਉਸੇ ਵਿਦੇਸ਼ੀ ਨੰਬਰ ਤੋਂ ਆਈ ਹੈ, ਜਿਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ।
ਵ੍ਹਟਸਐਪ ਰਾਹੀਂ ਭੇਜਿਆ ਗਿਆ ਧਮਕੀ ਭਰਿਆ ਮੈਸੇਜ
ਜਾਣਕਾਰੀ ਅਨੁਸਾਰ, ਬਿਕਰਮ ਮਜੀਠੀਆ ਨੂੰ ਵ੍ਹਟਸਐਪ (WhatsApp) ਰਾਹੀਂ ਭੇਜੇ ਗਏ ਮੈਸੇਜ ਵਿੱਚ ਬੇਹੱਦ ਇਤਰਾਜ਼ਯੋਗ ਅਤੇ ਡਰਾਉਣੀ ਸ਼ਬਦਾਵਲੀ ਵਰਤੀ ਗਈ ਹੈ। ਮੈਸੇਜ ਵਿੱਚ ਲਿਖਿਆ ਗਿਆ ਹੈ: "ਕੁਝ ਦਿਨ ਹੋਰ ਜ਼ਿੰਦਗੀ ਜੀਅ ਲਓ, ਟ੍ਰੇਲਰ ਜਲਦ ਆ ਰਿਹਾ ਹੈ।"