ਮਨਦੀਪ ਕੌਰ ਨੂੰ ਸਕੱਤਰ ਰੀਜਨਲ ਅਥਾਰਟੀ ਜਲੰਧਰ, ਹਰਜੀਤ ਸਿੰਘ ਸੰਧੂ ਨੂੰ ਸੰਯੁਕਤ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਤੇ ਮੰਡੀ ਬੋਰਡ ਦਾ ਵਾਧੂ ਚਾਰਜ਼, ਨਿਧੀ ਕੁਮਾਰ ਬੰਬਾ ਨੂੰ ਏਡੀਸੀ ਫਿਰੋਜ਼ਪੁਰ, ਹਰਜੋਤ ਕੌਰ ਨੂੰ ਏਡੀਸੀ ਫਰੀਦਕੋਟ, ਸਿਖਾ ਭਗਤ ਸਿੰਘ ਨੂੰ ਏਡੀਸੀ ਫਗਵਾੜਾ ਲਗਾਇਆ ਗਿਆ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਐਲਾਨ ਹੋਣ ਨਾਲ ਹੀ ਸੂਬੇ ਵਿਚ ਵੱਡੇ ਪੱਧਰ ’ਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਤੇ ਨਿਯੁਕਤੀਆਂ ਕੀਤੀਆਂ ਹਨ।
ਜਾਰੀ ਹੁਕਮ ਅਨੁਸਾਰ ਆਈਏਐੱਸ ਹਰਜਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬਰਨਾਲਾ, ਜਸਪਿੰਦਰ ਸਿੰਘ ਨੂੰ ਕਮਿਸ਼ਨਰ ਨਗਰ ਨਿਗਮ ਮੋਗਾ ਲਗਾਇਆ ਗਿਆ ਹੈ। ਇਸੇ ਤਰ੍ਹਾਂ ਪੀਸੀਐੱਸ ਅਧਿਕਾਰੀਆਂ ਵਿਚ ਸੁਖਪ੍ਰੀਤ ਸਿੰਘ ਸਿੱਧੂ ਨੂੰ ਸੰਯੁਕਤ ਸਕੱਤਰ ਸਕੂਲ ਸਿੱਖਿਆ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਦਾ ਵਾਧੂ ਚਾਰਜ, ਸੰਜੀਵ ਸ਼ਰਮਾ ਨੂੰ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ, ਪੂਜਾ ਸਿਆਲ ਨੂੰ ਵਧੀਕ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ, ਅਮਿਤ ਬੇਬੀ ਨੂੰ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ,ਅਨੁਪ੍ਰੀਤ ਕੌਰ ਨੂੰ ਐੱਸਡੀਐੱਮ ਗੁਰਦਾਸਪੁਰ, ਅਮਿਤ ਸਰੀਨ ਨੂੰ ਸੰਯੁਕਤ ਸਕੱਤਰ ਸੂਚਨਾ ਸੂਚਨਾ ਤਕਨੀਕ ਉਦਯੋਗ, ਅਨੁਪਿਤਾ ਜੌਹਲ ਨੂੰ ਵਧੀਕ ਡਿਪਟੀ ਕਮਿਸ਼ਨਰ ਮਾਨਸਾ, ਨਵਰੀਤ ਕੌਰ ਸੇਖੋ ਨੂੰ ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ, ਅਵੀਕੇਸ਼ ਗੁਪਤਾ ਨੂੰ ਵਧੀਕ ਡਿਪਟੀ ਕਮਿਸ਼ਨਰ ਕਮਿਸ਼ਨਰ ਰੂਪਨਗਰ, ਕੰਵਲਜੀਤ ਸਿੰਘ ਨੂੰ ਐੱਸਡੀ ਐੱਮ ਦਸੂਹਾ, ਬਲਵੀਰ ਰਾਜ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਅਰਵਿੰਦ ਕੁਮਾਰ ਨੂੰ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਫਿਰੋਜ਼ਪੁਰ, ਗੁਰਸਿਮਰਨ ਸਿੰਘ ਢਿਲੋ ਨੂੰ ਏਡੀਸੀ ਗੁਰਦਾਸਪੁਰ, ਜਗਦੀਪ ਸਿੰਘ ਸਹਿਗਲ ਨੂੰ ਏਡੀਸੀ ਮੋਗਾ, ਅੰਕੁਰ ਮਹਿੰਦਰੂ ਨੂੰ ਏਡੀਸੀ ਖੰਨਾ, ਵਿਕਾਸ ਹੀਰਾ ਨੂੰ ਏਡੀਸੀ ਸੰਗਰੂਰ, ਵੀਰਪਾਲ ਕੌਰ ਨੂੰ ਏਡੀਸੀ ਫਾਜ਼ਿਲਕਾ, ਸੂਬਾ ਸਿੰਘ ਨੂੰ ਐੱਸਡੀਐੱਮ ਫਤਿਹਗੜ੍ਹ ਸਾਹਿਬ, ਕਨੂੰ ਗਰਗ ਨੂੰ ਐੱਸਡੀਐੱਮ ਨਾਭਾ, ਕੇਸ਼ਵ ਗੋਇਲ ਨੂੰ ਸੰਯੁਕਤ ਪ੍ਰਮੁੱਖ ਸਕੱਤਰ ਮੁੱਖ ਮੰਤਰੀ,ਨਮਨ ਮਾਰਕਨ ਨੂੰ ਐੱਸਡੀਐੱਮ ਰਾਜਪੁਰਾ, ਇਸ਼ਮਤ ਵਿਜੈ ਸਿੰਘ ਨੂੰ ਏਡੀਸੀ ਸ਼ਹਿਰੀ ਵਿਕਾਸ ਪਟਿਆਲਾ, ਲਾਲ ਵਿਸ਼ਵਾਸ ਬੈੰਸ ਨੂੰ ਐੱਸਡੀਐੱਮ ਰੂਪਨਗਰ, ਸੰਜੀਵ ਕੁਮਾਰ ਨੂੰ ਸੰਯੁਕਤ ਡਾਇਰੈਕਟਰ ਸਥਾਨਕ ਸਰਕਾਰ, ਕੰਵਰਜੀਤ ਸਿੰਘ ਨੂੰ ਐੱਸਡੀਐੱਮ ਜਲਾਲਾਬਾਦ, ਹਰਜੋਤ ਕੌਰ ਨੂੰ ਐੱਸਡੀਐੱਮ ਪਟਿਆਲਾ, ਸਾਰੰਗਪ੍ਰੀਤ ਸਿੰਘ ਔਜਲਾ ਨੂੰ ਐੱਸਡੀਐੱਮ ਬਾਘਾ ਪੁਰਾਣਾ, ਸੁਖਪਾਲ ਸਿੰਘ ਨੂੰ ਐੱਸਡੀਐੱਮ ਦੁਧਨ ਸਾਧਾਂ, ਸੰਜੀਵ ਕੁਮਾਰ ਨੂੰ ਐੱਸਡੀਐੱਮ ਖਡੂਰ ਸਾਹਿਬ, ਗੁਰਮੰਦਰ ਸਿੰਘ ਨੂੰ ਐੱਸਡੀਐੱਮ ਬਟਾਲਾ, ਜਯੋਤਸਨਾ ਸਿੰਘ ਨੂੰ ਐੱਸਡੀਐੱਮ ਕਲਾਨੌਰ, ਗੁਰਦੇਵ ਸਿੰਘ ਨੂੰ ਐੱਸਡੀਐੱਮ ਮੋਰਿੰਡਾ, ਅਜੀਤਪਾਲ ਸਿੰਘ ਨੂੰ ਐੱਸਡੀਐੱਮ ਬਰਨਾਲਾ, ਮਨਜੀਤ ਸਿੰਘ ਰਾਜਲਾ ਨੂੰ ਐੱਸਡੀਐੱਮ ਨਿਹਾਲ ਸਿੰਘ ਵਾਲਾ, ਬੇਅੰਤ ਸਿੰਘ ਸਿੱਧੂ ਨੂੰ ਐੱਸਡੀਐੱਮ ਮਹਿਲ ਕਲਾਂ, ਜਸਜੀਤ ਸਿੰਘ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ ਮੋਹਾਲੀ, ਖੁਸ਼ਪ੍ਰੀਤ ਸਿੰਘ ਨੂੰ ਐੱਸਡੀਐੱਮ ਲੋਪੋਕੇ, ਰਾਕੇਸ਼ ਪ੍ਰਕਾਸ਼ ਸਿੰਘ ਨੂੰ ਐੱਸਡੀਐੱਮ ਲਹਿਰਾਗਾਗਾ, ਲਵਪ੍ਰੀਤ ਸਿੰਘ ਨੂੰ ਐੱਸਡੀਐੱਮ ਟਾਂਡਾ ਅਤੇ ਨਵਦੀਪ ਸਿੰਘ ਨੂੰ ਐੱਸਡੀਐੱਮ ਨਕੋਦਰ ਅਤੇ ਵਾਧੂ ਚਾਰਜ ਮੁੱਖ ਮੰਤਰੀ ਖੇਤੀ ਅਫ਼ਸਰ ਜਲੰਧਰ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਮਨਦੀਪ ਕੌਰ ਨੂੰ ਸਕੱਤਰ ਰੀਜਨਲ ਅਥਾਰਟੀ ਜਲੰਧਰ, ਹਰਜੀਤ ਸਿੰਘ ਸੰਧੂ ਨੂੰ ਸੰਯੁਕਤ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਤੇ ਮੰਡੀ ਬੋਰਡ ਦਾ ਵਾਧੂ ਚਾਰਜ਼, ਨਿਧੀ ਕੁਮਾਰ ਬੰਬਾ ਨੂੰ ਏਡੀਸੀ ਫਿਰੋਜ਼ਪੁਰ, ਹਰਜੋਤ ਕੌਰ ਨੂੰ ਏਡੀਸੀ ਫਰੀਦਕੋਟ, ਸਿਖਾ ਭਗਤ ਸਿੰਘ ਨੂੰ ਏਡੀਸੀ ਫਗਵਾੜਾ ਲਗਾਇਆ ਗਿਆ ਹੈ।