ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੈਨੇਟ ਤੇ ਸਿੰਡੀਕੇਟ ਚੋਣਾਂ ਦਾ ਰਾਹ ਸਾਫ਼ ਹੋ ਗਿਆ ਹੈ। ਵੀਰਵਾਰ ਨੂੰ ਪੀਯੂ ਦੇ ਚਾਂਸਲਰ ਤੇ ਉਪ-ਰਾਸ਼ਟਰਪਤੀ ਦਫ਼ਤਰ ਵਲੋਂ ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ ਪੀਯੂ ਕੈਂਪਸ ’ਚ ਪਿਛਲੇ ਕਰੀਬ 26 ਦਿਨਾਂ ਤੋਂ ਪੀਯੂ ਬਚਾਓ ਮੋਰਚਾ ਦੇ ਤਹਿਤ ਚੱਲ ਰਹੇ ਵਿਰੋਧ ਪ੍ਰਦਰਸ਼ਨ ’ਤੇ ਹੁਣ ਵਿਰਾਮ ਲੱਗ ਜਾਏਗਾ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੈਨੇਟ ਤੇ ਸਿੰਡੀਕੇਟ ਚੋਣਾਂ ਦਾ ਰਾਹ ਸਾਫ਼ ਹੋ ਗਿਆ ਹੈ। ਵੀਰਵਾਰ ਨੂੰ ਪੀਯੂ ਦੇ ਚਾਂਸਲਰ ਤੇ ਉਪ-ਰਾਸ਼ਟਰਪਤੀ ਦਫ਼ਤਰ ਵਲੋਂ ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ ਪੀਯੂ ਕੈਂਪਸ ’ਚ ਪਿਛਲੇ ਕਰੀਬ 26 ਦਿਨਾਂ ਤੋਂ ਪੀਯੂ ਬਚਾਓ ਮੋਰਚਾ ਦੇ ਤਹਿਤ ਚੱਲ ਰਹੇ ਵਿਰੋਧ ਪ੍ਰਦਰਸ਼ਨ ’ਤੇ ਹੁਣ ਵਿਰਾਮ ਲੱਗ ਜਾਏਗਾ।
ਸੈਨੇਟ ਚੋਣਾਂ ਦੀ ਤਰੀਕ ਨਾ ਐਲਾਨਣ ਦੇ ਵਿਰੋਧ ’ਚ ਕਈ ਵਿਦਿਆਰਥੀ ਸੰਗਠਨਾਂ ਦੇ ਨਾਲ ਹੀ ਸਿਆਸੀ ਪਾਰਟੀਆਂ ਦੇ ਆਗੂ ਵੀ ਕੈਂਪਸ ’ਚ ਆ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ ਸਨ। 31 ਅਕਤੂਬਰ 2024 ਨੂੰ ਪੀਯੂ ਸੈਨੇਟ ਦਾ ਕਾਰਜਕਾਲ (ਚਾਰ ਸਾਲ) ਪੂਰਾ ਹੋ ਗਿਆ ਸੀ, ਜਿਸ ਤੋਂ ਬਾਅਦ ਤੋਂ ਪੀਯੂ ਦੇ ਵਾਈਸ ਚਾਂਸਲਰ ਕੋਲ ਸੈਨੇਟ ਤੇ ਸਿੰਡੀਕੇਟ ਨਾਲ ਜੁੜੀਆਂ ਸਾਰੀਆਂ ਸ਼ਕਤੀਆਂ ਸਨ। ਪੀਯੂ ਕੈਂਪਸ ’ਚ ਲਗਾਤਾਰ ਖ਼ਰਾਬ ਹੁੰਦੇ ਮਾਹੌਲ ਨੂੰ ਦੇਖਦੇ ਹੋਏ ਪਿਛਲੇ ਦਿਨੀਂ ਵਾਈਸ ਚਾਂਸਲਰ ਨੇ ਉਪ-ਰਾਸ਼ਟਰਪਤੀ ਕੋਲ ਸੈਨੇਟ ਦੀਆਂ ਚੋਣਾਂ ਦਾ ਸ਼ਡਿਊਲ ਭੇਜਿਆ ਸੀ। ਪੀਯੂ ਦੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਵਲੋਂ ਜਿਹੜਾ ਚੋਣ ਸ਼ਡਿਊਲ ਭੇਜਿਆ ਗਿਆ, ਉਸੇ ਦੇ ਤਹਿਤ ਹੁਣ ਅਗਲੇ ਸਾਲ ਸਤੰਬਰ-ਅਕਤੂਬਰ 2026 ’ਚ ਚੋਣਾਂ ਹੋਣਗੀਆਂ। ਪੀਯੂ ਸੈਨੇਟ ਦੀਆਂ ਕੁੱਲ 91 ’ਚੋਂ 47 ਸੀਟਾਂ ਲਈ ਚੋਣਾਂ ਹੋਣਗੀਆਂ, ਜਦਕਿ 36 ਸੀਟਾਂ ’ਤੇ ਉਪ-ਰਾਸ਼ਟਰਪਤੀ ਵਲੋਂ ਵੱਖ-ਵੱਖ ਖੇਤਰਾਂ ਦੀਆਂ ਹਸਤੀਆਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ।
ਪੀਯੂ ਗ੍ਰੈਜੂਏਟ ਚੋਣ ਖੇਤਰ ਲਈ 23 ਜਨਵਰੀ ਨੂੰ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰੇਗਾ ਜਦਕਿ ਹੋਰਨਾਂ ਫੈਕਲਟੀਆਂ ਲਈ ਮਈ ’ਚ ਨੋਟੀਫਿਕੇਸ਼ਨ ਹੋਵੇਗਾ।
ਇਹ ਰਹੇਗਾ ਸੈਨੇਟ ਚੋਣਾਂ ਦਾ ਸ਼ਡਿਊਲ
ਕਾਂਸਟੀਚਿਊਐਂਸੀ ਦਾ ਨਾਂ - ਪ੍ਰਿੰਸੀਪਲ ਟੈਕਨੀਰਲ ਤੇ ਪ੍ਰੋਫੈਸ਼ਨਲ ਕਾਲਜ
ਮਤਦਾਨ ਦੀ ਤਰੀਕ - 7 ਸਤੰਬਰ 2026
ਵੋਟਾਂ ਦੀ ਗਿਣਤੀ ਦੀ ਤਰੀਕ - 9 ਸਤੰਬਰ 2026
ਕਾਂਸਟੀਚਿਊਐਂਸੀ ਦਾ ਨਾਂ- ਪ੍ਰੋਫੈਸਰ ਪੀਯੂ ਟੀਚਿੰਗ ਵਿਭਾਗ
ਮਤਦਾਨ ਦੀ ਤਰੀਕ - 14 ਸਤੰਬਰ 2026
ਵੋਟਾਂ ਦੀ ਗਿਣਤੀ ਦੀ ਤਰੀਕ - 16 ਸਤੰਬਰ 2026
ਕਾਂਸਟੀਚਿਊਐਂਸੀ ਦਾ ਨਾਂ - ਐਸੋਸੀਏਟਿਡ ਐਂਡ ਅਸਿਸਟੈਂਟ ਪ੍ਰੋਫੈਸਰ ਪੀਯੂ ਟਿਚਿੰਗ ਵਿਭਾਗ
ਮਤਦਾਨ ਦੀ ਤਰੀਕ - 14 ਸਤੰਬਰ 2026
ਵੋਟਾਂ ਦੀ ਗਿਣਤੀ : 16 ਸਤੰਬਰ 2026
ਕਾਂਸਟੀਚਿਊਐਂਸੀ ਦਾ ਨਾਂ : ਪ੍ਰਿੰਸੀਪਲ (ਹੈੱਡਸ) ਆਰਟਸ ਕਾਲਜ
ਮਤਦਾਨ ਦੀ ਤਰੀਕ - 20 ਸਤੰਬਰ 2026
ਵੋਟਾਂ ਦੀ ਗਿਣਤੀ - 22 ਸਤੰਬਰ 2026
ਕਾਂਸਟੀਚਿਊਐਂਸੀ ਦਾ ਨਾਂ - ਕਾਲਜ ਅਸਿਸਟੈਂਟ, ਐਸੋਸੀਏਟ ਤੇ ਪ੍ਰੋਫੈਸਰ
ਮਤਦਾਨ ਦੀ ਤਰੀਕ - 20 ਸਤੰਬਰ 2026
ਵੋਟਾਂ ਦੀ ਗਿਣਤੀ - 22 ਸਤੰਬਰ 2026
ਕਾਂਸਟੀਚਿਊਂਐਂਸੀ ਦਾ ਨਾਂ - ਗ੍ਰੈਜੂਏਟ ਚੋਣ ਖੇਤਰ
ਮਤਦਾਨ ਦੀ ਤਰੀਕ - 20 ਸਤੰਬਰ 2026
ਵੋਟਾਂ ਦੀ ਗਿਣਤੀ - 22 ਸਤੰਬਰ 2026
ਕਾਂਸਟੀਚਿਊਐਂਸੀ ਦਾ ਨਾਂ - ਪੀਯੂ ਦੀਆਂ ਵੱਖ-ਵੱਖ ਫੈਕਲਟੀਆਂ
ਮਤਦਾਨ ਦੀ ਤਰੀਕ - 4 ਅਕਤੂਬਰ 2026
ਵੋਟਾਂ ਦੀ ਗਿਣਤੀ - 4 ਅਕਤੂਬਰ 2026
ਕਿੰਨੀਆਂ ਸੀਟਾਂ ਲਈ ਹੋਵੇਗੀ ਚੋਣ
ਗ੍ਰੈਜੂਏਟ ਚੋਣ ਖੇਤਰ - ਕੁੱਲ 15 ਸੀਟਾਂ (2 ਪੰਜਾਬ, 1 ਯੂਟੀ, 12 ਓਪਨ)
ਪੀਯੂ ਪ੍ਰੋਫੈਸਰ - 02 ਸੀਟਾਂ (ਫੈਕਲਟੀ ਆਫ ਆਰਟ-01 ਤੇ ਫੈਕਲਟੀ ਆਫ ਸਾਇੰਸ 01 ਸੀਟ)
ਪੀਯੂ ਐਸੋਸੀਏਟ ਤੇ ਅਸਿਸਟੈਂਟ ਪ੍ਰੋਫੈਸਰ - 02 ਸੀਟਾਂ (ਆਰਟ ਫੈਕਲਟੀ-01, ਸਾਇੰਸ ਫੈਕਲਟੀ-01 ਸੀਟ)
ਪ੍ਰਿੰਸੀਪਲ ਟੈਕਨੀਕਲ ਐਂਡ ਪ੍ਰੋਫੈਸ਼ਨਲ ਕਾਲਜ -06 ਸੀਟਾਂ (ਪੰਜਾਬ-01, ਯੂਟੀ-01, ਓਪਨ-01)
ਹੈੱਡਸ ਆਰਟਸ ਕਾਲਜ -08 ਸੀਟਾਂ (ਪੰਜਾਬ-03, ਯੂਟੀ-01, ਓਪਨ-04)
ਪ੍ਰੋਫੈਸਰ ਐਸੋਸੀਏਟ ਤੇ ਅਸਿਸਟੈਂਟ ਪ੍ਰੋਫੈਸਰ-08 ਸੀਟਾਂ (ਪੰਜਾਬ-03, ਯੂਟੀ-01, ਓਪਨ-04, ਪੀਯੂ ਦੀਆਂ ਵੱਖ-ਵੱਖ ਫੈਕਲਟੀਆਂ-06 ਸੀਟਾਂ)
''ਚਾਂਸਲਰ ਆਫਿਸ ਵਲੋਂ ਸੈਨੇਟ ਚੋਣਾਂ ਦੀ ਪ੍ਰਕਿਰਿਆ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਕਾਫ਼ੀ ਦਿਨਾਂ ਤੋਂ ਚੱਲ ਰਿਹਾ ਵਿਰੋਧ ਹੁਣ ਸ਼ਾਂਤ ਹੋ ਜਾਏਗਾ ਤੇ ਕੈਂਪਸ ’ਚ ਬਿਹਤਰ ਅਕੈਡਮਿਕ ਮਾਹੌਲ ਬਣੇਗਾ। ਪੀਯੂ ਕੈਲੰਡਰ ਦੇ ਤਹਿਤ ਸਤੰਬਰ-ਅਕਤੂਬਰ 2026 ਤੱਕ ਨਵੀਂ ਸੈਨੇਟ ਦੇ ਗਠਨ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਏਗੀ।''
ਪ੍ਰੋ. ਵਾਈ ਪੀ ਵਰਮਾ, ਰਜਿਸਟਰਾਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
''ਸੈਨੇਟ ਚੋਣਾਂ ਨੂੰ ਹਰੀ ਝੰਡੀ ਮਿਲਣ ਦਾ ਅਸੀਂ ਸਵਾਗਤ ਕਰਦੇ ਹਾਂ। ਇਸ ਫ਼ੈਸਲੇ ਨਾਲ ਸਾਰਿਆਂ ਦੇ ਹਿੱਤਾਂ ਦਾ ਧਿਆਨ ਰੱਖਿਆ ਗਿਆ ਹੈ। ਉਮੀਦ ਹੈ ਕਿ ਸੈਨੇਟ ਚੋਣ ਪ੍ਰਕਿਰਿਆ ਨੂੰ ਤੈਅ ਸਮੇਂ ’ਚ ਪੂਰਾ ਕਰ ਲਿਆ ਜਾਏਗਾ। ਕੈਂਪਸ ’ਚ ਭਾਈਚਾਰਕ ਮਾਹੌਲ ਹੋਣਾ ਬਹੁਤ ਜ਼ਰੂਰੀ ਹੈ।''
ਪ੍ਰੋ. ਅਮਰਜੀਤ ਸਿੰਘ ਨੋਰਾ, ਪੁਟਾ ਪ੍ਰੈਜ਼ੀਡੈਂਟ ਪੰਜਾਬ ਯੂਨੀਵਰਸਿਟੀ
.jpg)