ਭਾਰਤ ਵਿਕਾਸ ਪਰਿਸ਼ਦ ਨੇ ਸਿਹਤ ਜਾਂਚ ਕੈਂਪ ਲਾਇਆ
ਭਾਰਤ ਵਿਕਾਸ ਪਰਿਸ਼ਦ ਵੱਲੋਂ ਸਿਹਤ ਜਾਂਚ ਕੈਂਪ ਦਾ ਆਯੋਜਨ
Publish Date: Sat, 06 Dec 2025 07:11 PM (IST)
Updated Date: Sat, 06 Dec 2025 07:12 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਭਾਰਤ ਵਿਕਾਸ ਪਰਿਸ਼ਦ, ਸ਼ਹੀਦ ਭਗਤ ਸਿੰਘ ਸ਼ਾਖਾ ਢਕੌਲੀ ਵੱਲੋਂ ਸ਼ਨਿੱਚਰਵਾਰ ਨੂੰ ਢਕੌਲੀ ਦੇ ਇਕ ਨਿੱਜੀ ਸਕੂਲ ’ਚ ਇਕ ਸਿਹਤ ਜਾਂਚ ਕੈਂਪ ਲਾਇਆ ਗਿਆ। ਕੈਂਪ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਚੱਲਿਆ, ਜਿਸ ਦੌਰਾਨ 325 ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਹੈਲਪਰਾਂ ਦੀ ਸਿਹਤ ਜਾਂਚ ਕੀਤੀ ਗਈ। ਕੈਂਪ ’ਚ ਅੱਖਾਂ ਦੇ ਡਾਕਟਰ ਡਾ. ਪਾਰੁਲ ਗੋਇਲ ਅਤੇ ਵਿਸ਼ਵਾਸ ਹਸਪਤਾਲ ਨੇ ਸੇਵਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਜ਼ਰੂਰੀ ਸਲਾਹ ਅਤੇ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਅਤੁਲ ਗੋਇਲ, ਸਕੱਤਰ ਉਸ਼ਾ ਗੋਇਲ, ਮੀਡੀਆ ਇੰਚਾਰਜ ਸੰਤੋਸ਼ ਕੁਮਾਰ, ਪਰਿਸ਼ਦ ਕਾਰਕੁਨ ਸ਼੍ਰੀਮਤੀ ਮਨੀਸ਼ਾ ਸੌਰਭ, ਅਨਿਲ ਸ਼ਰਮਾ, ਸਕੂਲ ਦੀ ਚੇਅਰਪਰਸਨ ਕਵਿਤਾ ਸ਼ਰਮਾ ਅਤੇ ਜਨਰਲ ਸਕੱਤਰ ਸਮੇਤ ਪਰਿਸ਼ਦ ਪਰਿਵਾਰ ਦੇ ਹੋਰ ਮੈਂਬਰ ਹਾਜ਼ਰ ਸਨ। ਸਕੂਲ ਪ੍ਰਬੰਧਨ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਮਾਜਕ ਭਲਾਈ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਕਾਬਿਲ-ਏ-ਤਾਰੀਫ਼ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਰਿਸ਼ਦ ਵੱਲੋਂ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਅਤੇ ਜਾਗਰੂਕਤਾ ਕੈਂਪ ਕਰਵਾਏ ਗਏ ਸਨ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਲਾਭਦਾਇਕ ਕੈਂਪਾਂ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਨਿਰੰਤਰ ਲਾਭ ਮਿਲ ਰਿਹਾ ਹੈ। ਭਾਰਤ ਵਿਕਾਸ ਪਰਿਸ਼ਦ, ਐੱਸਬੀਐੱਸ ਸ਼ਾਖਾ ਢਕੌਲੀ ਨੇ ਸਕੂਲ ਪ੍ਰਬੰਧਨ ਅਤੇ ਪੂਰੀ ਟੀਮ ਦਾ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਪਰਿਸ਼ਦ ਵੱਲੋਂ ਭਵਿੱਖ ਵਿਚ ਵੀ ਸਮਾਜਕ ਸੇਵਾ ਦੇ ਅਜਿਹੇ ਕਾਰਜ ਨਿਰੰਤਰ ਜਾਰੀ ਰਹਿਣਗੇ।