ਦਿੱਲੀ ਪਹੁੰਚੇ CM Mann ਨੇ ਦਿਲਜੀਤ ਦੁਸਾਂਝ ਦੇ ਬਿਆਨ 'ਤੇ ਭਾਜਪਾ ਨੂੰ ਘੇਰਿਆ; ਬੋਲੇ- ਡਰਾਉਣ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ
Diljit Dosanjh ਨੇ ਇੰਟਰਨੈੱਟ ਮੀਡੀਆ 'ਤੇ ਕਿਹਾ ਹੈ ਕਿ ਉਹ ਇੱਕ ਆਰਟਿਸਟ ਹਨ ਅਤੇ ਆਪਣਾ ਕੰਮ ਇੰਜੁਆਏ ਕਰ ਰਹੇ ਹਨ। ਉਨ੍ਹਾਂ ਦਾ ਕੰਮ ਮਨੋਰੰਜਨ ਕਰਨਾ ਹੈ। ਫਿਰ ਜੋ ਦੂਜਾ ਤਰੀਕਾ ਵਰਤਿਆ ਜਾਂਦਾ ਹੈ ਕਿ ਉਨ੍ਹਾਂ ਦੇ ਮੈਨੇਜਰ 'ਤੇ ਗੋਲੀ ਚਲਾ ਦਿੱਤੀ ਜਾਂ ਕਿਸੇ ਹੋਰ ਨੇ ਜ਼ਿੰਮੇਵਾਰੀ ਲੈ ਲਈ; ਇਹ ਡਰਾਉਣ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ।
Publish Date: Wed, 13 May 2026 05:02 PM (IST)
Updated Date: Wed, 13 May 2026 05:05 PM (IST)
ਡਿਜੀਟਲ ਡੈਸਕ, ਚੰਡੀਗੜ੍ਹ : ਦਿੱਲੀ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਭਾਜਪਾ 'ਤੇ ਦੋਸ਼ ਲਾਇਆ ਕਿ ਦਿਲਜੀਤ ਦੁਸਾਂਝ 'ਤੇ ਰਾਜਨੀਤੀ 'ਚ ਆਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਦਿਲਜੀਤ ਨੂੰ ਰਾਜਨੀਤੀ 'ਚ ਲਿਆਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਲਜੀਤ ਨੇ ਖੁਦ ਸੋਸ਼ਲ ਮੀਡੀਆ 'ਤੇ ਸਾਫ਼ ਕਰ ਦਿੱਤਾ ਹੈ ਕਿ ਉਹ ਇਕ ਕਲਾਕਾਰ ਹਨ ਅਤੇ ਆਪਣੇ ਕੰਮ ਦਾ ਆਨੰਦ ਲੈ ਰਹੇ ਹਨ। ਉਨ੍ਹਾਂ ਦਾ ਕੰਮ ਲੋਕਾਂ ਦਾ ਮਨੋਰੰਜਨ ਕਰਨਾ ਹੈ, ਰਾਜਨੀਤੀ ਕਰਨਾ ਨਹੀਂ।
ਵਿਜੇ ਦੀ ਸਫਲਤਾ ਤੋਂ ਬਾਅਦ ਬਦਲੀ ਸੋਚ
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵੱਲੋਂ ਦਿਲਜੀਤ ਨੂੰ ਰਾਜਨੀਤੀ 'ਚ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਦੋਂ ਤੋਂ ਤਾਮਿਲਨਾਡੂ 'ਚ ਅਦਾਕਾਰ ਵਿਜੇ ਦੀ ਜਿੱਤ ਹੋਈ ਹੈ, ਇਨ੍ਹਾਂ ਨੂੰ ਲੱਗਣ ਲੱਗ ਪਿਆ ਹੈ ਕਿ ਲੋਕਾਂ ਨੇ ਸਿਆਸਤਦਾਨਾਂ ਨੂੰ ਮੂੰਹ ਲਾਉਣਾ ਛੱਡ ਦਿੱਤਾ ਹੈ, ਇਸ ਲਈ ਸਿਰਫ਼ ਮਸ਼ਹੂਰ ਸ਼ਖ਼ਸੀਅਤਾਂ ਨੂੰ ਹੀ ਅੱਗੇ ਲੈ ਕੇ ਆਉਂਦੇ ਹਨ।
ਕਲਾਕਾਰ ਦਾ ਕੰਮ ਮਨੋਰੰਜਨ ਕਰਨਾ
ਦਿਲਜੀਤ ਦੁਸਾਂਝ ਨੇ ਇੰਟਰਨੈੱਟ ਮੀਡੀਆ 'ਤੇ ਕਿਹਾ ਹੈ ਕਿ ਉਹ ਇੱਕ ਆਰਟਿਸਟ ਹਨ ਅਤੇ ਆਪਣਾ ਕੰਮ ਇੰਜੁਆਏ ਕਰ ਰਹੇ ਹਨ। ਉਨ੍ਹਾਂ ਦਾ ਕੰਮ ਮਨੋਰੰਜਨ ਕਰਨਾ ਹੈ। ਫਿਰ ਜੋ ਦੂਜਾ ਤਰੀਕਾ ਵਰਤਿਆ ਜਾਂਦਾ ਹੈ ਕਿ ਉਨ੍ਹਾਂ ਦੇ ਮੈਨੇਜਰ 'ਤੇ ਗੋਲੀ ਚਲਾ ਦਿੱਤੀ ਜਾਂ ਕਿਸੇ ਹੋਰ ਨੇ ਜ਼ਿੰਮੇਵਾਰੀ ਲੈ ਲਈ; ਇਹ ਡਰਾਉਣ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇੱਕ ਕਲਾਕਾਰ ਨੂੰ ਕਲਾਕਾਰ ਵਜੋਂ ਮਨੋਰੰਜਨ ਦਾ ਕੰਮ ਕਰਨਾ ਚਾਹੀਦਾ ਹੈ, ਨਾ ਕਿ ਉਹ ਕਿਸੇ ਲਈ ਮੋਹਰਾ ਬਣਨ ਜਾਂ ਕੋਈ ਉਨ੍ਹਾਂ ਦੇ ਮੋਢਿਆਂ 'ਤੇ ਬੰਦੂਕ ਰੱਖ ਕੇ ਚਲਾਵੇ।