'ਸੱਤ ਹੱਤਿਆਵਾਂ ਦੇ ਮੁਲਜ਼ਮ ਨੂੰ ਬਣਾ'ਤਾ ਮੁੱਖ ਮੰਤਰੀ', ਭਗਵੰਤ ਮਾਨ ਨੇ ਸਮਰਾਟ ਚੌਧਰੀ 'ਤੇ ਲਾਏ ਗੰਭੀਰ ਦੋਸ਼
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, 'ਇਨ੍ਹਾਂ (ਭਾਜਪਾ) ਨੇ ਹੁਣੇ ਬਿਹਾਰ 'ਚ ਸਮਰਾਟ ਚੌਧਰੀ ਨੂੰ ਮੁੱਖ ਮੰਤਰੀ ਬਣਾਇਆ, ਜਿਨ੍ਹਾਂ 'ਤੇ 7 ਲੋਕਾਂ ਦੀ ਹੱਤਿਆ ਦਾ ਦੋਸ਼ ਹੈ। ਜੋ ਜੇਲ੍ਹ ਵੀ ਗਏ ਹਨ ਅਤੇ ਹੋਰ ਤਾਂ ਹੋਰ ਆਪਣੀ ਉਮਰ ਵੀ ਗਲਤ ਦੱਸੀ ਹੈ। ਤਿੰਨ ਵਾਰ ਆਪਣੀ ਜਨਮ ਤਾਰੀਖ (Date of Birth) ਬਦਲੀ ਹੈ। ਕਦੇ ਸਮਰਾਟ ਚੌਧਰੀ ਨਾਬਾਲਗ ਬਣ ਜਾਂਦੇ ਹਨ ਤਾਂ ਕਦੇ ਬਾਲਗ ਬਣ ਜਾਂਦੇ ਹਨ।'
Publish Date: Fri, 17 Apr 2026 01:46 PM (IST)
Updated Date: Fri, 17 Apr 2026 02:43 PM (IST)
ਡਿਜੀਟਲ ਡੈਸਕ, ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ (17 ਅਪ੍ਰੈਲ, 2026) ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਚੱਲ ਰਹੀ ਈਡੀ (ED) ਦੀ ਛਾਪੇਮਾਰੀ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਜ਼ਬਰਦਸਤ ਹਮਲਾ ਬੋਲਿਆ।
ਇੰਨਾ ਹੀ ਨਹੀਂ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਸੀਐਮ ਮਾਨ ਨੇ ਬਿਹਾਰ ਦੇ ਨਵੇਂ ਮੁੱਖ ਮੰਤਰੀ ਸਮਰਾਟ ਚੌਧਰੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਬਿਹਾਰ ਦੇ ਸੀਐਮ 'ਤੇ ਕਈ ਗੰਭੀਰ ਦੋਸ਼ ਵੀ ਲਗਾਏ। ਆਓ ਜਾਣਦੇ ਹਾਂ ਉਨ੍ਹਾਂ ਬਿਹਾਰ ਦੇ ਨਵੇਂ ਮੁੱਖ ਮੰਤਰੀ ਸਮਰਾਟ ਚੌਧਰੀ ਬਾਰੇ ਕੀ ਕੁਝ ਕਿਹਾ।
ਭਾਜਪਾ 'ਚ ਜਾਂਦੇ ਹੀ ਦਾਗੀ ਦੁੱਧ ਦੇ ਧੋਤੇ ਹੋ ਜਾਂਦੇ ਹਨ : CM ਮਾਨ
ਦਰਅਸਲ, ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਕੇਂਦਰ ਸਰਕਾਰ 'ਤੇ ਦੋਸ਼ ਲਗਾ ਰਹੇ ਸਨ ਕਿ ਸਰਕਾਰ ਸਿਰਫ਼ ਵਿਰੋਧੀ ਆਗੂਆਂ ਖ਼ਿਲਾਫ਼ ਕਾਰਵਾਈ ਕਰਦੀ ਹੈ ਤਾਂ ਜੋ ਵਿਰੋਧੀ ਆਗੂ ਡਰ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਜਾਣ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ 'ਤੇ ਕਿੰਨੇ ਵੀ ਦੋਸ਼ ਲੱਗ ਜਾਣ, ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ 'ਚ ਜਾਂਦੇ ਹੀ ਹਰ ਆਗੂ ਵਾਸ਼ਿੰਗ ਮਸ਼ੀਨ 'ਚੋਂ ਨਿਕਲ ਕੇ ਦੁੱਧ ਦਾ ਧੋਤਾ ਹੋ ਜਾਂਦਾ ਹੈ ਤੇ ਉਸ ਦੇ ਸਾਰੇ ਦਾਗ ਮਿਟ ਜਾਂਦੇ ਹਨ।
ਜੰਗਲਰਾਜ ਨੂੰ ਲੈ ਕੇ ਭਾਜਪਾ 'ਤੇ ਕੀਤਾ ਪਲਟਵਾਰ
ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, 'ਇਨ੍ਹਾਂ (ਭਾਜਪਾ) ਨੇ ਹੁਣੇ ਬਿਹਾਰ 'ਚ ਸਮਰਾਟ ਚੌਧਰੀ ਨੂੰ ਮੁੱਖ ਮੰਤਰੀ ਬਣਾਇਆ, ਜਿਨ੍ਹਾਂ 'ਤੇ 7 ਲੋਕਾਂ ਦੀ ਹੱਤਿਆ ਦਾ ਦੋਸ਼ ਹੈ। ਜੋ ਜੇਲ੍ਹ ਵੀ ਗਏ ਹਨ ਅਤੇ ਹੋਰ ਤਾਂ ਹੋਰ ਆਪਣੀ ਉਮਰ ਵੀ ਗਲਤ ਦੱਸੀ ਹੈ। ਤਿੰਨ ਵਾਰ ਆਪਣੀ ਜਨਮ ਤਾਰੀਖ (Date of Birth) ਬਦਲੀ ਹੈ। ਕਦੇ ਸਮਰਾਟ ਚੌਧਰੀ ਨਾਬਾਲਗ ਬਣ ਜਾਂਦੇ ਹਨ ਤਾਂ ਕਦੇ ਬਾਲਗ ਬਣ ਜਾਂਦੇ ਹਨ।'
ਸੀਐਮ ਮਾਨ ਨੇ ਅੱਗੇ ਕਿਹਾ, 'ਭਾਜਪਾ ਹਮੇਸ਼ਾ ਜੰਗਲਰਾਜ ਦੀ ਗੱਲ ਕਰਦੀ ਹੈ ਤਾਂ ਹੁਣ ਬਿਹਾਰ 'ਚ ਕਿਹੜਾ ਰਾਜ ਆ ਗਿਆ ਹੈ? ਕੀ ਇਹ ਜੰਗਲਰਾਜ ਚੰਗਾ ਹੈ?' ਉਨ੍ਹਾਂ ਕਿਹਾ ਕਿ ਭਾਜਪਾ 'ਚ ਜਾਣ ਤੋਂ ਬਾਅਦ 'ਦਾਗ ਅੱਛੇ' ਹੋ ਜਾਂਦੇ ਹਨ।