ਚੰਡੀਗੜ੍ਹ ’ਚ ਮੁੱਖ ਸੜਕਾਂ ਦੀ ਮੁਰੰਮਤ ਅਤੇ ਰੀ-ਕਾਰਪੇਟਿੰਗ ਦਾ ਕੰਮ ਤੇਜ਼ੀ ਨਾਲ ਜਾਰੀ
ਚੰਡੀਗੜ੍ਹ ਵਿੱਚ ਮੁੱਖ ਸੜਕਾਂ ਦੀ ਮੁਰੰਮਤ ਅਤੇ ਰੀ-ਕਾਰਪੇਟਿੰਗ ਦਾ ਕੰਮ ਤੇਜ਼ੀ ਨਾਲ ਜਾਰੀ
Publish Date: Sat, 06 Dec 2025 07:37 PM (IST)
Updated Date: Sat, 06 Dec 2025 07:39 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪ੍ਰਸ਼ਾਸਨ ਸ਼ਹਿਰ ਵਿੱਚ ਟ੍ਰੈਫਿਕ ਦਾ ਸੁਚਾਰੂ ਪ੍ਰਵਾਹ ਯਕੀਨੀ ਬਣਾਉਣ ਲਈ ਵੀ 1, ਵੀ 2 ਅਤੇ ਵੀ 3 ਸਮੇਤ ਮੁੱਖ ਸੜਕਾਂ ਦੀ ਮੁਰੰਮਤ ਅਤੇ ਰੀ-ਕਾਰਪੇਟਿੰਗ ਦੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਲਈ ਪੂਰੇ ਉਪਰਾਲੇ ਕਰ ਰਿਹਾ ਹੈ। ਹਾਲ ਹੀ ਵਿੱਚ ਸੜਕਾਂ ਦਾ ਵਿਸਤ੍ਰਿਤ ਨਿਰੀਖਣ ਕਰਕੇ ਉਨ੍ਹਾਂ ਨੂੰ ਬਹੁਤ ਖ਼ਰਾਬ, ਖ਼ਰਾਬ ਅਤੇ ਸੰਤੁਸ਼ਟੀਜਨਕ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਜਿਸ ਅਧਾਰ ‘ਤੇ ਮੁਰੰਮਤ ਅਤੇ ਰੀ-ਕਾਰਪੇਟਿੰਗ ਦਾ ਕੰਮ ਜਾਰੀ ਹੈ।
ਅੱਜ ਯੂ.ਟੀ. ਦੇ ਮੁੱਖ ਇੰਜੀਨੀਅਰ ਨੇ ਸੰਬੰਧਤ ਸੁਪਰਿੰਟੈਂਡਿੰਗ ਅਤੇ ਐਗਜ਼ਿਕਿਊਟਿਵ ਇੰਜੀਨੀਅਰਾਂ ਦੇ ਨਾਲ ਵੱਖ-ਵੱਖ ਸਥਾਨਾਂ ‘ਤੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਨਿਰਧਾਰਤ ਗੁਣਵੱਤਾ ਮਾਪਦੰਡਾਂ ਅਤੇ ਤਕਨੀਕੀ ਵਿਸ਼ੇਸ਼ਤਾਵਾਂ ਅਨੁਸਾਰ ਕੀਤੇ ਜਾਣ ਬਹੁਤ ਜ਼ਰੂਰੀ ਹਨ, ਤਾਂ ਜੋ ਸੜਕਾਂ ਦੀ ਸੁਰੱਖਿਆ ਅਤੇ ਟਿਕਾਊਪਨ ਯਕੀਨੀ ਬਣ ਸਕੇ। ਇਸ ਦੌਰਾਨ ਮਟੀਰੀਅਲ ਦੀ ਸੈਂਪਲਿੰਗ, ਕੁਆਲਟੀ ਚੈਕ ਅਤੇ ਸੁਤੰਤਰ ਤੀਜੀ ਪੱਖੀ ਏਜੰਸੀਆਂ ਵੱਲੋਂ ਇੰਸਪੈਕਸ਼ਨ ਵੀ ਨਿਯਮਿਤ ਤੌਰ ‘ਤੇ ਕੀਤੇ ਜਾ ਰਹੇ ਹਨ।
ਮੁੱਖ ਇੰਜੀਨੀਅਰ ਸੀ. ਬੀ. ਓਝਾ ਨੇ ਇੰਜੀਨੀਅਰਿੰਗ ਟੀਮਾਂ ਨੂੰ ਮਨਜ਼ੂਰਸ਼ੁਦਾ ਸਮੇਂ ਤੇ ਪਾਲਣਾ ਕਰਨ ਲਈ ਨਿਰਦੇਸ਼ਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕੰਮ ਦੇ ਹਰ ਪੜਾਅ ‘ਤੇ ਸਮੇਂ-ਸਮੇਂ ਦੀ ਨਿਗਰਾਨੀ, ਮਾਨੀਟਰਿੰਗ ਅਤੇ ਤਕਨੀਕੀ ਨਿਯਮਾਂ ਦੀ ਪਾਲਣਾ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ।