‘ਸਰਬੋਤਮ ਰਾਜ’ ਪੰਜਾਬ ਤੇ ਸੰਗਰੂਰ ਬਣਿਆ ‘ਸਰਬੋਤਮ ਜ਼ਿਲ੍ਹਾ’, ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਨੇ ਸਾਲਾਨਾ ਗ੍ਰੀਨ ਸਕੂਲ ਐਵਾਰਡਾਂ ਦਾ ਕੀਤਾ ਐਲਾਨ
ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ (ਸੀਐੱਸਈ) ਦੇ ਸਾਲਾਨਾ ਗ੍ਰੀਨ ਸਕੂਲ ਐਵਾਰਡਾਂ ’ਚ ਪੰਜਾਬ ਦੀ ਝੰਡੀ ਲਹਿਰਾਈ ਹੈ। ਮੰਗਰਵਾਰ ਨੂੰ ਐਲਾਨੇ ਗਏ ਪੁਰਸਕਾਰਾਂ ’ਚ ਗਰੀਨ ਸਕੂਲਜ਼ ਪ੍ਰੋਗਰਾਮ (ਜੀਐੱਸਪੀ) ਤਹਿਤ ਜਿੱਥੇ ਸੰਗਰੂਰ ਦੇਸ਼ ਦਾ ਸਰਬੋਤਮ ਜ਼ਿਲ੍ਹਾ ਬਣਿਆ ਹੋ ਉੱਥੇ ਹੀ ਵਾਤਾਵਰਨ ਚੇਤਨਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ’ਚ ਪੰਜਾਬ ਨੇ ‘ਸਰਬੋਤਮ ਰਾਜ’ ਦਾ ਦਰਜਾ ਹਾਸਲ ਕੀਤਾ ਹੈ।
Publish Date: Thu, 01 Feb 2024 08:51 AM (IST)
Updated Date: Thu, 01 Feb 2024 02:16 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ (ਸੀਐੱਸਈ) ਦੇ ਸਾਲਾਨਾ ਗ੍ਰੀਨ ਸਕੂਲ ਐਵਾਰਡਾਂ ’ਚ ਪੰਜਾਬ ਦੀ ਝੰਡੀ ਲਹਿਰਾਈ ਹੈ। ਮੰਗਰਵਾਰ ਨੂੰ ਐਲਾਨੇ ਗਏ ਪੁਰਸਕਾਰਾਂ ’ਚ ਗਰੀਨ ਸਕੂਲਜ਼ ਪ੍ਰੋਗਰਾਮ (ਜੀਐੱਸਪੀ) ਤਹਿਤ ਜਿੱਥੇ ਸੰਗਰੂਰ ਦੇਸ਼ ਦਾ ਸਰਬੋਤਮ ਜ਼ਿਲ੍ਹਾ ਬਣਿਆ ਹੋ ਉੱਥੇ ਹੀ ਵਾਤਾਵਰਨ ਚੇਤਨਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ’ਚ ਪੰਜਾਬ ਨੇ ‘ਸਰਬੋਤਮ ਰਾਜ’ ਦਾ ਦਰਜਾ ਹਾਸਲ ਕੀਤਾ ਹੈ।
ਗ੍ਰੀਨ ਸਕੂਲ ਪ੍ਰੋਗਰਾਮ ਦਾ ਉਦੇਸ਼ ਸਕੂਲ ਕੈਂਪਸ ਨੂੰ ਵਾਤਾਵਰਨ ਪੱਖੀ ਬਣਾਉਣਾ ਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ। ਇਸ ਤਹਿਤ ਸਕੂਲਾਂ ਨੂੰ ਉਨ੍ਹਾਂ ਦੇ ਸਰੋਤਾਂ ਦੀ ਵਰਤੋਂ ਦਾ ਮੁੱਲਾਂਕਣ ਕਰਨ ਦੇ ਨਾਲ-ਨਾਲ ਹਵਾ, ਊਰਜਾ, ਭੋਜਨ, ਜ਼ਮੀਨ, ਪਾਣੀ ਦੀ ਖਪਤ ਤੇ ਇਸ ਦੀ ਬਰਬਾਦੀ ਦੇ ਨਾਲ-ਨਾਲ ਰਹਿੰਦ-ਖੂੰਹਦ ਦੇ ਪ੍ਰਬੰਧ ਦੀ ਦੀ ਆਡਿਟਿੰਗ ’ਚ ਮਦਦ ਮਿਲਦੀ ਹੈ। ਇਹ ਪੁਰਸਕਾਰ ਸਕੂਲਾਂ ਤੇ ਵਿਦਿਆਰਥੀਆਂ ਨੂੰ ਇਸ ਲਈ ਉਤਸ਼ਾਹਤ ਕ ਰਦੇ ਹਨ।
ਇਸ ਪ੍ਰੋਗਰਾਮ ਲਈ ਪੰਜਾਬ ਨੇ ਸਭ ਤੋਂ ਵੱਧ ਆਡਿਟ ਰਜਿਸਟੇ੍ਰਸ਼ਨਾਂ ਕਰਵਾ ਕੇ ਤੇ ਰਿਪੋਰਟਾਂ ਪੇਸ਼ ਕਰ ਕੇ ਸਰਬੋਤਮ ਰਾਜ ਦਾ ਪੁਰਸਕਾਰ ਹਾਸਲ ਕੀਤਾ। ਇਸ ’ਚ ਰਾਜ ਦੇ ਕੁੱਲ 4,734 ਸਕੂਲਾਂ ਨੇ ਆਪਣੀਆਂ ਆਡਿਟ ਰਿਪੋਰਟਾਂ ਪੇਸ਼ ਕੀਤੀਆਂ। ਇਨ੍ਹਾਂ ’ਚ 70 ਨੂੰ ‘ਗਰੀਨ’ ਦਰਜਾ ਦਿੱਤਾ ਗਿਆ। ਇਨ੍ਹਾਂ ’ਚੋਂ ਸੰਗਰੂਰ ਨੇ 503 ਸਬਮਿਸ਼ਨਾਂ ਨਾਲ ਸਰਬੋਤਮ ਜ਼ਿਲ੍ਹੇ ਦਾ ਐਵਾਰਡ ਜਿੱਤਿਆ।
-------------
‘ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ ਪੇ ਨਜ਼ਰ ਹੈ...’
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਰਾਹੀਂ ਪੰਜਾਬੀਆਂ ਖ਼ਾਸ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ਼ਾਇਰਾਨਾ ਅੰਦਾਜ਼ ’ਚ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ ਹੈ, ‘ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ ਪੇ ਨਜ਼ਰ ਹੈ, ਆਂਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ। ਸੰਗਰੂਰ ਦੇਸ਼ ਭਰ ਵਿਚ ਪਹਿਲੇ ਨੰਬਰ ’ਤੇ ਹੈ।’