ਗੈਸ ਦੀ ਕਿੱਲਤ ਦੂਰ ਕਰਨ ਲਈ ਬਠਿੰਡਾ ਰਿਫਾਇਨਰੀ ਦਾ ਵੱਡਾ ਕਦਮ: ਐਲਪੀਜੀ ਉਤਪਾਦਨ ਵਿੱਚ ਤਿੰਨ ਗੁਣਾ ਵਾਧਾ
ਪਹਿਲਾਂ ਇਥੇ ਐਲਪੀਜੀ ਦਾ ਉਤਪਾਦਨ ਰੋਜ਼ਾਨਾ ਇਕ ਹਜ਼ਾਰ ਟਨ ਹੁੰਦਾ ਸੀ, ਜਿਸ ਨੂੰ ਹੁਣ ਵਧਾ ਕੇ ਤਿੰਨ ਹਜ਼ਾਰ ਟਨ ਕੀਤਾ ਗਿਆ ਹੈ। ਇਹ ਗੱਲ ਸ਼ੁੱਕਰਵਾਰ ਨੂੰ ਪ੍ਰਸਿੱਧ ਉਦਯੋਗਪਤੀ ਤੇ ਹਿੰਦੋਸਤਾਨ ਮਿੱਤਲ ਐਨਰਜੀ ਲਿਮੀਟਿਡ (ਐਚਐਮਈਐਲ) ਦੇ ਮਾਲ ਲਕਸ਼ਮੀ ਨਿਵਾਸ ਮਿੱਤਲ ਨੇ ਕਹੀ।
Publish Date: Sat, 14 Mar 2026 08:28 AM (IST)
Updated Date: Sat, 14 Mar 2026 08:30 AM (IST)
ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ : ਯੁੱਧ ਕਾਰਨ ਦੇਸ਼ ਵਿਚ ਐਲਪੀਜੀ ਗੈਸ ਦੀ ਕਮੀ ਨੂੰ ਦੇਖਦੇ ਹੋਏ ਬਠਿੰਡਾ ਰਿਫਾਇਨਰੀ ਵਿਚ ਇਸ ਦੇ ਉਤਪਾਦਨ ਨੂੰ ਤਿੰਨ ਗੁਣਾਂ ਤਕ ਵਧਾ ਦਿੱਤਾ ਗਿਆ ਹੈ। ਪਹਿਲਾਂ ਇਥੇ ਐਲਪੀਜੀ ਦਾ ਉਤਪਾਦਨ ਰੋਜ਼ਾਨਾ ਇਕ ਹਜ਼ਾਰ ਟਨ ਹੁੰਦਾ ਸੀ, ਜਿਸ ਨੂੰ ਹੁਣ ਵਧਾ ਕੇ ਤਿੰਨ ਹਜ਼ਾਰ ਟਨ ਕੀਤਾ ਗਿਆ ਹੈ। ਇਹ ਗੱਲ ਸ਼ੁੱਕਰਵਾਰ ਨੂੰ ਪ੍ਰਸਿੱਧ ਉਦਯੋਗਪਤੀ ਤੇ ਹਿੰਦੋਸਤਾਨ ਮਿੱਤਲ ਐਨਰਜੀ ਲਿਮੀਟਿਡ (ਐਚਐਮਈਐਲ) ਦੇ ਮਾਲ ਲਕਸ਼ਮੀ ਨਿਵਾਸ ਮਿੱਤਲ ਨੇ ਕਹੀ। ਉਨ੍ਹਾਂ ਨੇ ਸਾਲ 2008 ਵਿਚ 9 ਮਿਲੀਅਨ ਮੀਟ੍ਰਿਕ ਟਨ ਸਮਰੱਥਾ ਨਾਲ ਬਠਿੰਡਾ ਵਿਚ ਰਿਫਾਇਨਰੀ ਸ਼ੁਰੂ ਹੋਈ ਸੀ, ਅੱਜ 13.5 ਮਿਲੀਅਨ ਟਨ ਤਕ ਪਹੁੰਚਾ ਦਿੱਤਾ ਹੈ।