ਬੈਦਵਾਣ ਸਪੋਰਟਸ ਕਲੱਬ ਸੋਹਾਣਾ ਵੱਲੋਂ 29ਵੇਂ ਕਬੱਡੀ ਕੱਪ ਦੀ ਸ਼ੁਰੂਆਤ
ਬੈਦਵਾਣ ਸਪੋਰਟਸ ਕਲੱਬ ਸੋਹਾਣਾ ਵੱਲੋਂ 29ਵੇਂ ਕਬੱਡੀ ਕੱਪ ਦੀ ਸ਼ੁਰੂਆਤ,
Publish Date: Fri, 12 Dec 2025 06:07 PM (IST)
Updated Date: Fri, 12 Dec 2025 06:09 PM (IST)

ਰੂਪਾ ਸੋਹਾਣਾ ਵੱਲੋਂ ਬੈਸਟ ਰੇਡਰਾਂ ਤੇ ਜਾਫ਼ੀਆਂ ਨੂੰ ਸਾਈਕਲ ਦਿੱਤੇ ਗਏ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੈਕਟਰ-79 ਮੁਹਾਲੀ ’ਚ ਕਬੱਡੀ ਦੇ ਮੈਚਾਂ ’ਤੇ ਸਰਸ ਮੇਲਾ ਗਰਾਊਂਡ ਸੈਕਟਰ-88 ਵਿਚ ਕੁੱਤਿਆਂ ਦੀਆਂ ਦੌੜਾਂ ਦੀ ਸ਼ੁਰੂਆਤ ਹੋਈ। ਇਸ ਦਾ ਉਦਘਾਟਨ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਬੈਦਵਾਣ ਸਪੋਰਟਸ ਕਲੱਬ ਸੋਹਾਣਾ ਦਾ ਇਹ 29ਵਾਂ ਕਬੱਡੀ ਕੱਪ ਹੈ। ਸ਼ੁੱਕਰਵਾਰ ਨੂੰ 32, 37, 42 ਤੇ 47 ਕਿਲੋ ਦੇ ਕਬੱਡੀ ਮੁਕਾਬਲੇ ਹੋਏ। ਉੱਘੇ ਸਮਾਜ ਸੇਵੀ ਤੇ ਕਬੱਡੀ ਕੱਪ ਦੇ ਸਰਪ੍ਰਸਤ ਰੁਪਿੰਦਰ ਸਿੰਘ ਰੂਪਾ ਸੋਹਾਣਾ ਵੱਲੋਂ ਬੈਸਟ ਰੇਡਰਾਂ ਤੇ ਜਾਫ਼ੀਆਂ ਨੂੰ ਸਾਈਕਲ ਦਿੱਤੇ ਗਏ। ਬੈਦਵਾਣ ਕਲੱਬ ਦੇ ਪ੍ਰਧਾਨ ਰੂਬਲ ਸੋਹਾਣਾ, ਕੌਂਸਲਰ ਹਰਜੀਤ ਸਿੰਘ ਭੋਲੂ ਤੇ ਖੇਡ ਪ੍ਰਮੋਟਰ ਮਹਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਅੱਜ ਕਬੱਡੀ ਤੇ ਕੁੱਤਿਆਂ ਦੇ ਮੁਕਾਬਲਿਆਂ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ’ਤੇ ਪਹੁੰਚੇ ਹੋਏ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਤੇ ਅਸ਼ੋਕ ਝਾਅ ਨੇ ਬੈਦਵਾਣ ਸਪੋਰਟਸ ਕਲੱਬ ਦੀ ਸਮੁੱਚੀ ਟੀਮ ਤੇ ਰੂਪਾ ਸੋਹਾਣਾ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਖੇਡਾਂ ਤੇ ਸਮਾਜ ਸੇਵਾ ਕੰਮਾਂ ਪ੍ਰਤੀ ਰੁਚੀ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ, ਇਹ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲੱਤ ਤੋਂ ਦੂਰ ਰਹਿਣ ਵਿਚ ਮੱਦਦ ਕਰੇਗੀ। ਮੈਚਾਂ ਨੂੰ ਦੇਖਣ ਲਈ ਲੋਕਾਂ ਦੀ ਵੱਡੀ ਭੀੜ ਇਸ ਗੱਲ ਦੀ ਗਵਾਹ ਹੈ ਕਿ ਪੰਜਾਬੀਆਂ ਸਾਡੀਆਂ ਪੇਂਡੂ ਖੇਡਾਂ ਅੱਜ ਵੀ ਖਿੱਚ ਦਾ ਕੇਂਦਰ ਹਨ। ਸਾਨੂੰ ਸਾਰਿਆਂ ਨੂੰ ਅਜਿਹੀਆਂ ਸੰਸਥਾਵਾਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ’ਤੇ ਕਲੱਬ ਦੇ ਮੈਂਬਰ ਜੋਤਾ, ਅਮਨ, ਗੋਲਾ, ਦਮਨਾ, ਗੋਲੂ, ਹੈਪੀ, ਸੁਖੀ, ਸੈਂਟੀ, ਪੱਪਾ, ਸੇਵਕ, ਸਿੰਪੂ, ਹਰਬੰਸ, ਕਰਨ, ਜੀਤੀ, ਰਮਨਾ, ਵਨੀਤ, ਸੁਸ਼ੀਲ ਕੁਮਾਰ ਅੱਤਰੀ ਤੋਂ ਇਲਾਵਾ ਵੱਡੀ ਤਾਦਾਦ ਵਿਚ ਲੋਕ ਹਾਜ਼ਰ ਸਨ।