ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ਚੋਰੀ
ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ਚੋਰੀ
Publish Date: Thu, 04 Dec 2025 06:59 PM (IST)
Updated Date: Thu, 04 Dec 2025 06:59 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਅਣਪਛਾਤੇ ਚੋਰਾਂ ਵੱਲੋਂ ਬੀਤੀ ਰਾਤ ਮੁਹਾਲੀ ਦੇ ਫੇਜ਼-1 ਦੇ ਪੁਰਾਣੇ ਬੈਰੀਅਰ ਨੇੜੇ ਐੱਚਈ ਦੇ ਮਕਾਨ ਨੰ. 177 ਦੇ ਵਸਨੀਕ ਗੋਬਿੰਦ ਸਿੰਘ ਦੀ ਕਾਰ ਦਾ ਡਰਾਈਵਰ ਵਾਲੀ ਸੀਟ ਦਾ ਸ਼ੀਸ਼ਾ ਤੋੜ ਕੇ ਉਨ੍ਹਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ। ਮੀਟ ਦੀ ਦੁਕਾਨ ਕਰਨ ਵਾਲੇ ਗੋਬਿੰਦ ਸਿੰਘ ਨੇ ਦੱਸਿਆ ਕਿ ਬੈਗ ’ਚ 35 ਹਜ਼ਾਰ ਰੁਪਏ, ਗੱਡੀ ਦੇ ਕਾਗ਼ਜ਼ ਅਤੇ ਚੈੱਕ ਬੁੱਕ ਰੱਖੀਆਂ ਹੋਈਆਂ ਸਨ। ਚੋਰ ਕਾਰ ਦੀ ਬੈਟਰੀ ਵੀ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਕਿਹਾ ਕਿ ਰਾਤ 11 ਵਜੇ ਇੱਥੇ ਗੱਡੀ ਖੜ੍ਹੀ ਕੀਤੀ ਸੀ ਤੇ ਰਾਤ ਕਿਸੇ ਨੇ ਇਸ ਦਾ ਸ਼ੀਸ਼ਾ ਤੋੜ ਕੇ ਸਾਰਾ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਵੱਲੋਂ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।