ਗੁਰੂ ਘਰ ਦੀ ਮਾਨਤਾ ਤੇ ਸ਼ਰਧਾ-ਆਸਥਾ ਪੁਆਧ ਦੇ ਨਾਲ-ਨਾਲ ਸੰਸਾਰ ਭਰ ਦੇ ਸਿੱਖਾਂ ਤੋਂ ਇਲਾਵਾ ਹਰੇਕ ਧਰਮ ਦੇ ਲੋਕਾਂ ਦੇ ਮਨਾਂ ਵਿਚ ਹੈ। ਹਰੇਕ ਦਸਵੀਂ ਤੇ ਸੰਗਰਾਂਦ ਨੂੰ ਇੱਥੇ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੁੰਦੀਆਂ ਹਨ।
ਸਤਵਿਦਰ ਸਿੰਘ ਧੜਾਕ, ਮੁਹਾਲੀ : ਮੁਹਾਲੀ ਦੇ ਪਿੰਡ ਸੋਹਾਣਾ ਦਾ ਗੁਰੂਘਰ ‘ਗੁਰਦੁਆਰਾ ਸਿੰਘ ਸ਼ਹੀਦਾਂ ’ ਬੁੱਢਾ ਦਲ ਦੇ ਸੱਤਵੇਂ ਜਰਨੈਲ ਬਾਬਾ ਹਨੂੰਮਾਨ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ। ਉਨ੍ਹਾਂ ਨੇ ਅਨੇਕਾਂ ਸਿੰਘਾਂ ਨਾਲ ਅੰਗਰੇਜ਼ਾਂ ਵਿਰੁੱਧ ਜੰਗ ਦੌਰਾਨ ਇਸ ਜਗ੍ਹਾ ’ਤੇ 90 ਸਾਲਾਂ ਦੀ ਉਮਰ ਵਿਚ ਸ਼ਹੀਦੀ ਪਾਈ ਸੀ। ਜਦੋਂ ਗੁਰੂ ਘਰ ਦੀਆਂ ਇਮਾਰਤਾਂ ਦਾ ਕਾਰਜ ਸ਼ੁਰੂ ਹੋਇਆ ਸੀ ਤਾਂ ਇੱਥੇ ਖ਼ੁਦਾਈ ਦੌਰਾਨ ਗੋਲ਼ਾ-ਬਾਰੂਦ ਵੀ ਪ੍ਰਾਪਤ ਹੋਇਆ ਸੀ।ਚੰਡੀਗੜ੍ਹ ਏਅਰਪੋਰਟ ਤੋਂ ਮੁਹਾਲੀ ਵੱਲ ਆਉਣ ਵੇਲੇ ਸੈਕਟਰ 79 ਤੋਂ ਅੱਗੇ ਪਵਿੱਤਰ ਅਸਥਾਨ ਮੁੱਖ ਮਾਰਗ ਦੇ ਨੇੜੇ ਹੀ ਸੁਸ਼ੋਭਿਤ ਹੈ।
ਗੁਰੂ ਘਰ ਦੀ ਮਾਨਤਾ ਤੇ ਸ਼ਰਧਾ-ਆਸਥਾ ਪੁਆਧ ਦੇ ਨਾਲ-ਨਾਲ ਸੰਸਾਰ ਭਰ ਦੇ ਸਿੱਖਾਂ ਤੋਂ ਇਲਾਵਾ ਹਰੇਕ ਧਰਮ ਦੇ ਲੋਕਾਂ ਦੇ ਮਨਾਂ ਵਿਚ ਹੈ। ਹਰੇਕ ਦਸਵੀਂ ਤੇ ਸੰਗਰਾਂਦ ਨੂੰ ਇੱਥੇ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੁੰਦੀਆਂ ਹਨ। ਪੂਰਾ ਸਾਲ ਅਖੰਡ ਪਾਠ ਸਾਹਿਬ ਦੀਆਂ ਦੇ ਪਾਠ ਚੱਲਦੇ ਹਨ ਜਿਨ੍ਹਾਂ ਦਾ ਭੋਗ 6 ਮਹੀਨੇ ਬਾਅਦ ਪਾਇਆ ਜਾਂਦਾ ਹੈ। ਇਸ ਅਸਥਾਨ ’ਤੇ ਹਰ ਸਾਲ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ 3 ਦਸੰਬਰ ਨੂੰ ਸੰਸਾਰ ਪੱਧਰੀ ਗੁਰਮਤਿ ਸਮਾਗਮ ਹੁੰਦੇ ਹਨ। ਇਸ ਦੌਰਾਨ ਵੱਡੀ ਗਿਣਤੀ ਸੰਗਤ ਸ਼ਰਧਾ ਨਾਲ ਨਤਮਸਤਕ ਹੁੰਦੀ ਹੈ।
ਜਨਮ ਤੇ ਮਾਤਾ-ਪਿਤਾ
ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਪਿਤਾ ਗਰਜਾ ਸਿੰਘ ਬਾਠ ਜੀ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ18 ਮੱਘਰ 1755 ਈ: ਨੂੰ ਨਾਰੰਗ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਆਪ ਜੀ ਨੂੰ ਜੱਥੇਦਾਰ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਤੋ ਉਪਰੰਤ ਸੰਨ 1823 ਈ: ਨੂੰ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਥਾਪਿਆ ਗਿਆ। ਇਸ ਮਹਾਨ ਪਰੰਪਰਾ ਨੂੰ ਆਪ ਨੇ ਬਹੁਤ ਹੀ ਪੇ੍ਰਮ ਤੇ ਸਤਿਕਾਰ ਨਾਲ ਨਿਭਾਇਆ ਤੇ ਗੁਰੂ ਸਾਹਿਬਾਨ ਦੇ ਦਿਖਾਏ ਰਸਤਿਆਂ ’ਤੇ ਚੱਲਦਿਆਂ ਆਪਾ ਕੌਮ ਨੂੰ ਸਮਰਪਿਤ ਕਰ ਦਿੱਤਾ।
ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਕਰਵਾਈ ਸੇਵਾ
ਪਿੰਡ ਵਾਸੀਆਂ ਤੇ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਪਹਿਲਾਂ ਸਮਾਧਾਂ ਸਨ। ਇਹ ਸ਼ਹੀਦਾਂ ਦੀ ਯਾਦ ਵਿਚ ਪੁਰਾਤਨ ਯਾਦ ਵਜੋਂ ਬਣਾਈਆਂ ਗਈਆਂ ਸਨ। ਇੱਥੇ ਪਿੰਡ ਦੇ ਲੋਕਾਂ ਦੀ ਵੱਡੀ ਆਸਥਾ ਸੀ ਤੇ ਪੁਰਾਤਨ ਗੁਰੂਘਰ ਦੀ ਇਮਾਰਤ ਵਿਖੇ ਸੇਵਾ ਬਾਬਾ ਬਲਵੰਤ ਸਿੰਘ ਜੀ ਕਰਦੇ ਸਨ। ਉਹ ਇੱਥੇ ਸਭ ਤੋਂ ਪਹਿਲੇ ਮੁੱਖ ਗ੍ਰੰਥੀ ਸਨ ਤੇ ਸਵੇਰੇ ਸ਼ਾਮ ਪਾਠ ਕਰਦੇ ਸਨ। ਸਾਲ 1993 ਵਿਚ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਪਹਿਲੀ ਵਾਰ ਇੱਥੇ ਪਾਠਾਂ ਦੀਆਂ ਲੜੀਆਂ ਸ਼ੁਰੂ ਕਰਵਾਕੇ ਨਵੀਂ ਇਮਾਰਤ ਦੀ ਕਾਰ ਸੇਵਾ ਕਰਵਾਈ ਸੀ। ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲੰਬਾ ਇਸ ਗੁਰੂ ਘਰ ਨਾਲ ਜੁੜੇ ਰਹੇ। ਇਸੇ ਤਰ੍ਹਾ ਸਰੋਵਰਾਂ ਦੀ ਕਾਰ ਸੇਵਾ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਸਾਲ 1984 ਵਿਚ ਕਰਵਾਈ ਸੀ। ਇਸ ਅਸਥਾਨ ਦੀ ਐਨੀ ਜ਼Çਆਦਾ ਮਾਨਤਾ ਹੈ ਇੱਥੇ ਕ੍ਰਿਕਟਰ ਯੁਵਰਾਜ ਸਿੰਘ, ਹਰਭਜਨ ਸਿੰਘ ਤੋਂ ਇਲਾਵਾ ਸ਼ਿਖਰ ਧਵਨ ਅਤੇ ਹੋਰ ਪ੍ਰਸਿੱਧ ਖਿਡਾਰੀ ਬਾਬਾ ਜੀ ਦੀ ਕ੍ਰਿਪਾ ਪ੍ਰਾਪਤ ਕਰਨ ਲਈ ਆਉਂਦੇ ਰਹਿੰਦੇ ਹਨ। ਬਾਬਾ ਜੀ ਦੀ ਪ੍ਰਤੀ ਸੰਗਤਾਂ ਦੀ ਸ਼ਰਥਾ ਇਸ ਗੱਲ ਤੋਂ ਪਤਾ ਚੱਲਦੀ ਹੈ ਕਿ ਹੁਣ ਤਕ 15 ਦੇ ਕਰੀਬ ਕਾਰਾਂ ਤੇ ਟ੍ਰੈਕਟਰ ਗੁਪਤ ਦਾਨੀਆਂ ਵ ਭੇਟ
ਪਿਛੋਕੜ ਤੇ ਗੁਰੂ ਘਰ ਦਾ ਇਤਿਹਾਸ
ਗੁਰਦੁਆਰਾ ਸਿੰਘ ਸ਼ਹੀਦਾਂ ਸਿੱਖ ਕੌਮ ਦੀ ਅੰਗਰੇਜ਼ਾਂ, ਗੁਰੂ ਘਰ ਦੇ ਦੋਖੀਆਂ ਤੇ ਡੋਗਰਿਆਂ ਖ਼ਲਿਾਫ਼ ਲੜਾਈ ਦੀ ਜਿੱਤ ਦਾ ਵੱਡਾ ਪ੍ਰਤੀਕ ਹੈ। ਬਾਬਾ ਹਨੂੰਮਾਨ ਸਿੰਘ ਸਿੱਖ ਰਾਜ ਦੀ ਅੰਗਰੇਜ਼ਾਂ ਖ਼ਲਿਾਫ਼ ਪਹਿਲੀ ਲਹੂ ਵੀਟ੍ਹਵੀਂ ਜੰਗ ਵਿਚ ਤੋਪ ਦਾ ਗੋਲ਼ਾ ਲੱਗਣ ਨਾਲ ਸ਼ਹੀਦ ਹੋਏ ਸਨ ਤੇ ਉਨ੍ਹਾ ਨੇ ਪਿੰਡ ਸੋਹਾਣਾ ਵਿਖੇ(ਜਿੱਥੇ ਅੱਜ ਗੁਰੂ ਘਰ ਸੁਸ਼ੋਭਿਤ ਹੈ) ਸਰੀਰ ਛਡਿਆ ਸੀ। ਅਸਲ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਦਸੰਬਰ 1845 ਨੂੰ ਸਿੱਖ ਰਾਜ ਦੇ ਅਹਿਲਕਾਰ ਡੋਗਰੇ ਗੁਲਾਬ ਸਿੰਘ, ਮਿਸ਼ਰ ਲਾਲ ਸਿੰਘ ਅਤੇ ਤੇਜ ਸਿੰਘ ਨੇ ਅੰਗਰੇਜ਼ਾਂ ਨਾਲ ਅੰਦਰ ਖ਼ਾਤੇ ਸੌਦਾ ਕਰ ਲਿਆ। ਇਸ ਬਾਰੇ ਮਹਾਰਾਣੀ ਜਿੰਦ ਕੌਰ ਨੇ ਸ਼ਾਮ ਸਿੰਘ ਅਟਾਰੀ ਨੂੰ ਖ਼ਾਲਸਾ ਪੰਥ ਦੇ ਨਾਂ ਸੰਦੇਸ਼ ਲਿਖਿਆ ਸੀ। ਇੱਕ ਚਿੱਠੀ ਉਨ੍ਹਾ ਨੇ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਵੀ ਲਿਖ ਕੇ ਮਦਦ ਲਈ ਬੇਨਤੀ ਕੀਤੀ ਸੀ। ਬਾਬਾ ਜੀ ਨੇ ਉਸੇ ਵੇਲੇ 32 ਹਜ਼ਾਰ ਸਿੰਘਾਂ ਦੀ ਫ਼ੌਜ ਨਾਲ ਜੰਗ ਲਈ ਚਾਲੇ ਪਾ ਦਿੱਤੇ ਸਨ।
ਬੁੱਢਾ ਦਲ ਪਟਿਆਲੇ ਨਿਹੰਗ ਸਿੰਘਾਂ ਦੇ ਟੋਭੇ ’ਤੇ ਪਹੁੰਚ ਗਿਆ। ਇਥੇ ਅੰਗਰੇਜ਼ਾਂ ਦਾ ਝੋਲ਼ੀਚੁੱਕ ਕਰਮ ਸਿੰਘ ਨੇ ਸਿੰਘਾਂ ’ਤੇ ਤੋਪਾਂ ਨਾਲ ਹਮਲਾ ਕਰਵਾ ਦਿੱਤਾ। ਇਸ ਜੰਗ ਵਿਚ 15 ਹਜ਼ਾਰ ਸਿੰਘ ਸ਼ਹੀਦ ਹੋ ਗਏ । ਜਿਨ੍ਹਾਂ ਦਾ ਅੰਗੀਠਾ ਸਹਿਬ ਗੁ: ਸ੍ਰੀ ਦੁੱਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਬੋਹੜ ਦੇ ਹੇਠਾਂ ਜੋਤ ਵਾਲੀ ਥਾਂ ’ਤੇ ਹੈ। ਅਖੀਰ ਸਿੰਘਾਂ ਨੇ ਲੜਦਿਆਂ-ਲੜਦਿਆਂ ਘੜਾਮ ਵੱਲ ਚਾਲੇ ਪਾ ਦਿੱਤੇ। ਘੜਾਮ ਪੁੱਜ ਕੇ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਤੋਪ ਦਾ ਗੋਲ਼ਾ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਅਤੇ ਦੁਸ਼ਮਣਾਂ ਦਾ ਟਾਕਰਾ ਕਰਦੇ ਰਾਜਪੁਰਾ ਹੁੰਦੇ ਹੋਏ ਨਗਰ ਸੋਹਾਣਾ ਵਿਖੇ ਪਹੁੰਚੇ ਅਤੇ ਹਜ਼ਾਰਾਂ ਸਿੰਘਾਂ ਸਮੇਤ 90 ਸਾਲ ਦੀ ਉਮਰ ਵਿੱਚ ਇਸ ਅਸਥਾਨ ਤੇ ਸ਼ਹੀਦੀ ਦਾ ਜਾਮ ਪੀ ਗਏ।