ਵਾਰਡ ਨੰ. 50 ਤੋਂ ਕਿਸਮਤ ਅਜਮਾਉਣਗੇ ਅਤੁਲ ਸ਼ਰਮਾ
ਵਾਰਡ ਨੰ. 50 ਤੋਂ ਕਿਸਮਤ ਅਜਮਾਉਣਗੇ ਅਤੁਲ ਸ਼ਰਮਾ
Publish Date: Thu, 22 Jan 2026 07:56 PM (IST)
Updated Date: Thu, 22 Jan 2026 07:57 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਆਮ ਆਦਮੀ ਪਾਰਟੀ ਦੀ ਮੁਹਾਲੀ ਇਕਾਈ ਦੇ ਮੀਡੀਆ ਇੰਚਾਰਜ ਅਤੇ ਫੇਜ਼ 2 ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਦੇ ਪ੍ਰਧਾਨ ਅਤੁਲ ਸ਼ਰਮਾ ਵੱਲੋਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰ. 50 ਤੋਂ ਚੋਣ ਲੜਣ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਭਾਵੇਂ ਉਹ ਫੇਜ਼ 2 ਦੇ ਵਸਨੀਕ ਹਨ ਅਤੇ ਪਿਛਲੀ ਵਾਰ ਉਨ੍ਹਾਂ ਨੇ ਪਾਰਟੀ ਵੱਲੋਂ ਫੇਜ਼ 2 ਤੋਂ ਹੀ ਚੋਣ ਲੜੀ ਸੀ ਪਰੰਤੂ ਇਸ ਵਾਰ ਫੇਜ਼-2 ਦਾ ਵਾਰਡ ਅਨੁਸੂਚਿਤ ਜਾਤੀਆਂ (ਔਰਤ) ਲਈ ਰਾਖਵਾਂ ਕਰ ਦਿੱਤਾ ਗਿਆ ਹੈ ਅਤੇ ਨਾਲ ਲੱਗਦਾ ਫੇਜ਼ 1 ਦਾ ਵਾਰਡ ਵੀ ਪੱਛੜੀਆਂ ਜਾਤੀਆਂ ਦੇ ਉਮੀਦਵਾਰ ਲਈ ਰਖਵਾਂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਉਦਯੋਗਿਕ ਖੇਤਰ ਫੇਜ਼ 7 ਬੀ ਵਿਚ ਆਪਣਾ ਕੰਮ ਕਰ ਰਹੇ ਹਨ ਅਤੇ ਇਸ ਖੇਤਰ ਦੇ ਵਸਨੀਕਾਂ ਨਾਲ ਉਨ੍ਹਾਂ ਦਾ ਪੂਰਾ ਰਾਬਤਾ ਹੈ, ਇਸ ਲਈ ਉਨ੍ਹਾਂ ਵੱਲੋਂ ਇਸ ਖੇਤਰ ਦੇ ਵਾਰਡ ਨੰ. 50 ਤੋਂ ਚੋਣ ਲੜਣ ਦਾ ਫ਼ੈਸਲਾ ਕੀਤਾ ਹੈ।