ਡੇਰਾਬੱਸੀ ਵਿਖੇ ਪਿਸਤੌਲ ਵਿਖਾ ਕੇ ਗੱਡੀ ਖੋਹਣ ਦੀ ਕੋਸ਼ਿਸ਼
ਡੇਰਾਬੱਸੀ ਵਿਖੇ ਪਿਸਤੌਲ ਵਿਖਾ ਕੇ ਗੱਡੀ ਖੋਹਣ ਦੀ ਕੋਸ਼ਿਸ਼,
Publish Date: Mon, 19 Jan 2026 09:37 PM (IST)
Updated Date: Mon, 19 Jan 2026 09:39 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ
ਅੱਜ ਸਵੇਰੇ ਕਰੀਬ 5 ਵਜੇ ਡੇਰਾਬੱਸੀ ਨੇੜਲੇ ਐਵਰਗਰੀਨ ਪੈਟਰੋਲ ਪੰਪ ’ਤੇ ਐਕਟਿਵਾ ਸਵਾਰ 3 ਲੁਟੇਰਿਆਂ ਨੇ ਪਿਸਤੌਲ ਵਿਖਾ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ। ਪੈਟਰੋਲ ਪੰਪ ਕਰਿੰਦਿਆਂ ਦੀ ਮੁਸਤੈਦੀ ਸਦਕਾ ਲੁਟੇਰੇ ਮੌਕੇ ਤੋਂ ਭੱਜ ਗਏ ਅਤੇ ਵਾਰਦਾਤ ਟਲ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਪੁਲਿਸ ਮੁਤਾਬਕ ਗੱਡੀ ਚਾਲਕ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਪੈਟਰੋਲ ਪੰਪ ਮਾਲਕਾਂ ਵੱਲੋਂ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੋਮਵਾਰ ਤੜਕੇ 5 ਵਜੇ ਕਾਰ ਚਾਲਕ ਪੈਟਰੋਲ ਪੰਪ ’ਤੇ ਤੇਲ ਪਵਾਉਣ ਲਈ ਰੁਕਿਆ। ਉਸਦੇ ਪਿਛੇ ਇਕ ਐਕਟਿਵਾ ਸਵਾਰ 3 ਜਣੇ ਹੋਰ ਆ ਕੇ ਤੇਲ ਪਵਾਉਣ ਲੱਗ ਪਏ। ਗੱਡੀ ਚਾਲਕ ਤੇਲ ਪਵਾ ਕੇ ਜਿਵੇਂ ਹੀ ਗੱਡੀ ਵਿਚ ਬੈਠਣ ਲੱਗਾ ਤਾਂ 2 ਲੁਟੇਰੇ ਉਸਦੇ ਕੋਲ ਆ ਕੇ ਪਿਸਤੌਲ ਵਿਖਾ ਗੱਡੀ ਦੀ ਚਾਬੀ ਖੋਹਣ ਲੱਗ ਗਏ। ਗੱਡੀ ਚਾਲਕ ਵੱਲੋਂ ਰੌਲਾ ਪਾਉਣ ’ਤੇ ਮੌਕੇ ’ਤੇ ਮੌਜੂਦ ਪੈਟਰੋਲ ਪੰਪ ਦੇ 5 ਕਰਿੰਦੇ ਇਕਠੇ ਹੋ ਗਏ, ਜਿਨ੍ਹਾਂ ਨੂੰ ਵੇਖ ਲੁਟੇਰੇ ਘਬਰਾ ਗਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੌਰਾਨ ਅੰਦਰ ਸੁੱਤੇ ਹੋਰ ਕਰਿੰਦੇ ਵੀ ਜਾਗ ਗਏ। ਲੁਟੇਰੇ ਐਕਟਿਵਾ ’ਤੇ ਬੈਠ ਕੇ ਡੇਰਾਬੱਸੀ ਵੱਲ ਫ਼ਰਾਰ ਹੋ ਗਏ।
ਕਰਿੰਦਿਆਂ ਨੇ ਦੱਸਿਆ ਕਿ ਐਕਟਿਵਾ ਦੀ ਨੰਬਰ ਪਲੇਟ ’ਤੇ ਮਿੱਟੀ ਲਗਾਈ ਹੋਈ ਸੀ। ਕਾਰ ਚਾਲਕ ਨੇ ਟੈਂਕੀ ਫੁਲ ਕਰਵਾਈ ਅਤੇ ਲੁਟੇਰਿਆਂ ਨੇ ਐਕਟਿਵਾ ਵਿਚ 100 ਰੁਪਏ ਦਾ ਤੇਲ ਪਵਾਇਆ ਸੀ। ਲੁਟੇਰਿਆਂ ਨੇ ਮੂੰਹ ਢੱਕੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਨੇ ਪਿਸਤੌਲ ਫੜੀ ਹੋਈ।