Punjab Govt ਨੇ 26 ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਜਾਰੀ ਲਿਸਟ ਵਿਚ ਉਨ੍ਹਾਂ ਦੀ ਕਿਹੜੇ ਨਵੇਂ ਸਟੇਸ਼ਨਾਂ 'ਤੇ ਪੋਸਟਿੰਗ ਹੋਈ ਹੈ, ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ ਕਰਦੇ ਹੋਏ 21 ਜਨਵਰੀ 2026 ਯਾਨੀ ਬੁੱਧਵਾਰ ਨੂੰ ਨੂੰ IAS ਅਤੇ PCS ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਇਹ ਸਾਰੇ ਹੁਕਮ ਪ੍ਰਸ਼ਾਸਨਿਕ ਆਧਾਰ 'ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਮੁੱਖ ਸਕੱਤਰ ਕੇਏਪੀ. ਸਿਨਹਾ ਵੱਲੋਂ ਜਾਰੀ ਹੁਕਮਾਂ 'ਚ ਅਧਿਕਾਰੀਆਂ ਨੂੰ ਬਿਨਾਂ ਦੇਰੀ ਨਵੀਂ ਤਾਇਨਾਤੀ 'ਤੇ ਕਾਰਜਭਾਰ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜਾਰੀ ਹੁਕਮਾਂ ਅਨੁਸਾਰ, IAS ਅਧਿਕਾਰੀ ਵਿਜੇ ਨਾਮਦੇਵਰਾਓ ਜ਼ਾਡੇ (2002 ਬੈਚ) ਨੂੰ ਵਿੱਤ ਵਿਭਾਗ 'ਚ ਖਰਚਾ ਸਕੱਤਰ ਦੇ ਅਹੁਦੇ 'ਤੇ ਰਹਿੰਦੇ ਹੋਏ NRI ਮਾਮਲਿਆਂ ਦਾ ਵਧੀਕ ਪ੍ਰਸ਼ਾਸਨਿਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ, ਅਭਿਨਵ ਤ੍ਰਿਖਾ (2006 ਬੈਚ) ਨੂੰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਪ੍ਰਸ਼ਾਸਨਿਕ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਵਿੱਤ ਸਕੱਤਰ ਬਣਾਇਆ ਗਿਆ ਹੈ। ਕੁਮਾਰ ਅਮਿਤ (2010 ਬੈਚ) ਨੂੰ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਦੇ ਨਾਲ-ਨਾਲ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦਾ ਪ੍ਰਸ਼ਾਸਨਿਕ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸਿਹਤ ਵਿਭਾਗ 'ਚ ਵੀ ਅਹਿਮ ਬਦਲਾਅ ਕੀਤੇ ਗਏ ਹਨ। ਕੰਵਲ ਪ੍ਰੀਤ ਬਰਾੜ (2007 ਬੈਚ) ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਸਕੱਤਰ ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ 1 ਫਰਵਰੀ 2026 ਤੋਂ ਪ੍ਰਭਾਵੀ ਹੋਵੇਗੀ।
ਡਿਪਟੀ ਕਮਿਸ਼ਨਰ (DC) ਪੱਧਰ 'ਤੇ ਵੀ ਕਈ ਮਹੱਤਵਪੂਰਨ ਤਬਾਦਲੇ ਹੋਏ ਹਨ। ਪਟਿਆਲਾ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ (2014 ਬੈਚ) ਨੂੰ ਮਾਰਕਫੈੱਡ ਦਾ ਮੈਨੇਜਿੰਗ ਡਾਇਰੈਕਟਰ (MD) ਨਿਯੁਕਤ ਕੀਤਾ ਗਿਆ ਹੈ। ਆਦਿੱਤਿਆ ਡਾਚਲਵਾਲ (2016 ਬੈਚ) ਨੂੰ ਰੂਪਨਗਰ ਦਾ ਡੀਸੀ ਲਗਾਇਆ ਹੈ। ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ (2018 ਬੈਚ) ਨੂੰ ਪਟਿਆਲਾ ਦਾ ਨਵਾਂ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ। ਬਰਨਾਲਾ ਦੇ ਡਿਪਟੀ ਕਮਿਸ਼ਨਰ ਟੀ. ਬੈਨਿਥ (2018 ਬੈਚ) ਨੂੰ ਮਾਲ ਤੇ ਮੁੜ ਵਸੇਬਾ ਵਿਭਾਗ ਵਿੱਚ ਵਧੀਕ ਸਕੱਤਰ ਲਗਾਇਆ ਗਿਆ ਹੈ। ਹਰਪ੍ਰੀਤ ਸਿੰਘ (2019 ਬੈਚ) ਨੂੰ ਬਰਨਾਲਾ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਔਲਖ (2015 ਬੈਚ) ਨੂੰ ਸ਼ਹੀਦ ਭਗਤ ਸਿੰਘ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ।
ਇਸ ਤੋਂ ਇਲਾਵਾ PCS ਅਧਿਕਾਰੀਆਂ ਦੀਆਂ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ। ਖੁਸ਼ਪ੍ਰੀਤ ਸਿੰਘ (PCS 2025) ਨੂੰ ਲੋਪੋਕੇ SDM ਦੇ ਨਾਲ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦਾ ਅਸਟੇਟ ਅਫ਼ਸਰ ਬਣਾਇਆ ਗਿਆ ਹੈ। ਰਾਜਬੀਰ ਸਿੰਘ, ਅਰਵਿੰਦ ਕੁਮਾਰ ਅਤੇ ਕੁਲਦੀਪ ਚੰਦ (PCS 2025) ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੁੱਖ ਮੰਤਰੀ ਫੀਲਡ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
_page-0006.jpg)