ਜਾਅਲੀ ਸਰਟੀਫਿਕੇਟਾਂ ’ਤੇ ਤਰੱਕੀਆਂ ਤੇ ਨੌਕਰੀਆਂ ਲੈਣ ਵਾਲਿਆਂ ’ਤੇ ਕਾਰਵਾਈ ਸ਼ੁਰੂ, ਪੰਜਾਬ ਸਰਕਾਰ ਕਰਨ ਜਾ ਰਹੀ ਹੈ ਸਖ਼ਤ ਕਾਰਵਾਈ
ਇਸ ਮਾਮਲੇ ਵਿਚ ਸਿੱਖਿਆ ਵਿਭਾਗ ਪਹਿਲੇ ਨੰਬਰ ’ਤੇ ਹੈ। ਪੰਜਾਬ ਪੁਲਿਸ, ਸਿਹਤ ਵਿਭਾਗ, ਵਿੱਤ ਵਿਭਾਗ ਸਣੇ ਕਈ ਹੋਰ ਵਿਭਾਗਾਂ ’ਚ ਇਨ੍ਹਾਂ ਦੀ ਗਿਣਤੀ ਸੈਂਕੜਿਆਂ ’ਚ ਦੱਸੀ ਜਾਂਦੀ ਹੈ। ਸਰਕਾਰ ਅਜਿਹੇ ਮੁਲਾਜ਼ਮਾਂ ਨੂੰ ਜਿੱਥੇ ਰਿਵਰਟ ਕਰੇਗੀ ਉੱਥੇ ਉਨ੍ਹਾਂ ਤੋਂ ਉਸ ਅਰਸੇ ਦੀ ਤਨਖ਼ਾਹ ਵੀ ਵਸੂਲ ਕਰੇਗੀ ਕਿਉਂਕਿ ਸੁਪਰੀਮ ਕੋਰਟ ਨੇ ਅਜਿਹੇ ਮੁਲਾਜ਼ਮਾਂ ਤੋਂ ਤਨਖ਼ਾਹ ਵੀ ਵਾਪਸ ਲੈਣ ਦੇ ਹੁਕਮ ਦਿੱਤੇ ਹਨ।
Publish Date: Fri, 01 Aug 2025 09:52 AM (IST)
Updated Date: Fri, 01 Aug 2025 09:55 AM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਜਾਅਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀਆਂ ਤੇ ਤਰੱਕੀਆਂ ਲੈਣ ਵਾਲੇ ਮੁਲਾਜ਼ਮਾਂ ਦੀ ਹੁਣ ਖ਼ੈਰ ਨਹੀਂ ਹੈ। ਪੰਜਾਬ ਸਰਕਾਰ ਅਜਿਹੇ ਮੁਲਾਜ਼ਮਾਂ ਤੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਜਾ ਰਹੀ ਹੈ। ਵੱਖ-ਵੱਖ ਵਿਭਾਗਾਂ ਨੇ ਅਜਿਹੇ ਮੁਲਾਜ਼ਮਾਂ ਦੀ ਪਛਾਣ ਕਰਨ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਅਜਿਹੇ ਖਿਲਾਫ਼ ਕਾਰਵਾਈ ਆਰੰਭ ਕੀਤੀ ਹੈ। ਸੂਤਰਾਂ ਮੁਤਾਬਕ, ਸੂਬੇ ਵਿਚ ਅਜਿਹੇ ਲਗਪਗ ਦਸ ਹਜ਼ਾਰ ਮੁਲਾਜ਼ਮ ਹਨ, ਜਿਨ੍ਹਾਂ ਜਾਅਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਤਰੱਕੀਆਂ ਜਾਂ ਨੌਕਰੀਆਂ ਲਈਆਂ ਹਨ। ਇਸ ਮਾਮਲੇ ਵਿਚ ਸਿੱਖਿਆ ਵਿਭਾਗ ਪਹਿਲੇ ਨੰਬਰ ’ਤੇ ਹੈ। ਪੰਜਾਬ ਪੁਲਿਸ, ਸਿਹਤ ਵਿਭਾਗ, ਵਿੱਤ ਵਿਭਾਗ ਸਣੇ ਕਈ ਹੋਰ ਵਿਭਾਗਾਂ ’ਚ ਇਨ੍ਹਾਂ ਦੀ ਗਿਣਤੀ ਸੈਂਕੜਿਆਂ ’ਚ ਦੱਸੀ ਜਾਂਦੀ ਹੈ। ਸਰਕਾਰ ਅਜਿਹੇ ਮੁਲਾਜ਼ਮਾਂ ਨੂੰ ਜਿੱਥੇ ਰਿਵਰਟ ਕਰੇਗੀ ਉੱਥੇ ਉਨ੍ਹਾਂ ਤੋਂ ਉਸ ਅਰਸੇ ਦੀ ਤਨਖ਼ਾਹ ਵੀ ਵਸੂਲ ਕਰੇਗੀ ਕਿਉਂਕਿ ਸੁਪਰੀਮ ਕੋਰਟ ਨੇ ਅਜਿਹੇ ਮੁਲਾਜ਼ਮਾਂ ਤੋਂ ਤਨਖ਼ਾਹ ਵੀ ਵਾਪਸ ਲੈਣ ਦੇ ਹੁਕਮ ਦਿੱਤੇ ਹਨ।