ਡੇਰਾਬੱਸੀ ਸਰਕਾਰੀ ਕਾਲਜ ਦੇ ਵਿਦਿਆਰਥੀ ਭਵਨ 'ਚ ਲੱਗੀ ਭਿਆਨਕ ਅੱਗ , ਫਾਇਰ ਬ੍ਰਿਗੇਡ ਨੇ ਅੱਗ 'ਤੇ ਪਾਇਆ ਕਾਬੂ
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਿਦਿਆਰਥੀ ਭਵਨ ਦੀ ਵਰਤੋਂ ਇੰਨੀ ਦਿਨੀਂ ਜਨਗਣਨਾ ਕਰਨ ਵਾਲੇ ਸਟਾਫ ਵਲੋਂ ਕੀਤੀ ਜਾ ਰਹੀ ਸੀ। ਰੋਜ਼ਾਨਾ ਜਨਗਣਨਾ ਵਿੱਚ ਲੱਗਿਆ ਸਟਾਫ਼ ਦੇਰ ਸ਼ਾਮ ਤੱਕ ਆਪਣਾ ਕੰਮ ਖ਼ਤਮ ਕਰਨ ਤੋਂ ਬਾਅਦ ਇੱਥੇ ਇਕੱਤਰ ਹੋ ਕੇ ਰਿਪੋਰਟਿੰਗ ਕਰਦਾ ਹੈ।
Publish Date: Wed, 06 May 2026 08:47 AM (IST)
Updated Date: Wed, 06 May 2026 08:49 AM (IST)
ਸੁਨੀਲ ਕੁਮਾਰ ਭੱਟੀ, ਡੇਰਾਬੱਸੀ: ਇੱਥੋਂ ਦੇ ਸਰਕਾਰੀ ਕਾਲਜ ਦੀ ਕੰਟੀਨ ਦੇ ਉਪਰ ਪਹਿਲੀ ਮੰਜ਼ਿਲ 'ਤੇ ਸਥਿਤ ਵਿਦਿਆਰਥੀ ਭਵਨ ਵਿੱਚ ਅੱਜ ਤੜਕੇ ਅਚਾਨਕ ਅੱਗ ਲੱਗ ਗਈ। ਇਸਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਜਿਸਦੀ ਇਕ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਕਾਬੂ ਪਾਇਆ। ਅੱਗ ਨਾਲ ਵਿਦਿਆਰਥੀ ਭਵਨ ਵਿਚ ਪਿਆ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਿਦਿਆਰਥੀ ਭਵਨ ਦੀ ਵਰਤੋਂ ਇੰਨੀ ਦਿਨੀਂ ਜਨਗਣਨਾ ਕਰਨ ਵਾਲੇ ਸਟਾਫ ਵਲੋਂ ਕੀਤੀ ਜਾ ਰਹੀ ਸੀ। ਰੋਜ਼ਾਨਾ ਜਨਗਣਨਾ ਵਿੱਚ ਲੱਗਿਆ ਸਟਾਫ਼ ਦੇਰ ਸ਼ਾਮ ਤੱਕ ਆਪਣਾ ਕੰਮ ਖ਼ਤਮ ਕਰਨ ਤੋਂ ਬਾਅਦ ਇੱਥੇ ਇਕੱਤਰ ਹੋ ਕੇ ਰਿਪੋਰਟਿੰਗ ਕਰਦਾ ਹੈ। ਲੰਘੇ ਕੱਲ੍ਹ ਸ਼ਾਮ ਸਟਾਫ ਵੱਲੋਂ ਆਪਣਾ ਕੰਮ ਖ਼ਤਮ ਕਰਨ ਮਗਰੋਂ ਏਸੀ ਬੰਦ ਨਹੀ ਕੀਤਾ ਜੋ ਸਾਰੀ ਰਾਤ ਚੱਲਦਾ ਰਿਹਾ। ਰੋਜ਼ਾਨਾ ਵਾਂਗ ਸਟਾਫ ਵਲੋਂ ਭਵਨ ਨੂੰ ਤਾਲਾ ਲਗਾ ਦਿੱਤਾ ਗਿਆ। ਤੜਕੇ ਸਟਾਫ਼ ਨੇ ਵਿਦਿਆਰਥੀ ਭਵਨ ਵਿਚੋਂ ਧੂੰਆਂ ਨਿਕਲਦਾ ਦੇਖ ਤੁਰੰਤ ਇਸ ਨੂੰ ਖੋਲ੍ਹਿਆ ਤਾਂ ਅੰਦਰ ਅੱਗ ਲੱਗੀ ਹੋਈ ਸੀ। ਅੰਦਰ ਕਾਫੀ ਧੂੰਆਂ ਫੈਲਿਆ ਹੋਇਆ ਸੀ ਅਤੇ ਵਿਦਿਆਰਥੀਆਂ ਦੇ ਬੈਠਣ ਲਈ ਪਏ ਫਰਨੀਚਰ ਨੂੰ ਅੱਗ ਲੱਗੀ ਹੋਈ ਸੀ। ਸਟਾਫ ਵਲੋਂ ਆਪਣੇ ਪੱਧਰ' ਤੇ ਅੱਗ 'ਤੇ ਕਾਬੂ ਪਾਉਣ ਦੇ ਨਾਲ-ਨਾਲ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਇਕ ਗੱਡੀ ਮੌਕੇ 'ਤੇ ਪਹੁੰਚੀ ਜਿਸ ਦੇ ਕਰਮੀਆਂ ਨੇ ਕੁਝ ਦੇਰ ਵਿਚ ਹੀ ਅੱਗ 'ਤੇ ਕਾਬੂ ਪਾ ਲਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਏਸੀ ਚੱਲਦੇ ਰਹਿਣ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਜਾਪਦੀ ਹੈ। ਇਸ ਵਿਦਿਆਰਥੀ ਭਵਨ ਦੀ ਵਰਤੋਂ ਰੁਟੀਨ ਵਿੱਚ ਵਿਦਿਆਰਥੀਆਂ ਦੇ ਪ੍ਰੋਗਰਾਮ ਕਰਵਾਉਣ ਲਈ ਕੀਤਾ ਜਾਂਦਾ ਹੈ। ਇਸ ਏਅਰ ਕੰਡੀਸ਼ਨਰ ਤਿਆਰ ਕੀਤਾ ਗਿਆ ਸੀ।