ਭਾਗਸੀ 'ਚ ਭਾਜਪਾ ਨੂੰ ਜਬਰਦਸਤ ਹੁੰਗਾਰਾ, ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਵੱਡੀ ਗਿਣਤੀ ਪਰਿਵਾਰ ਭਾਜਪਾ 'ਚ ਸ਼ਾਮਲ
ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਵੱਡੀ ਗਿਣਤੀ ਪਰਿਵਾਰ ਭਾਜਪਾ 'ਚ ਸ਼ਾਮਲ
Publish Date: Wed, 21 Jan 2026 08:03 PM (IST)
Updated Date: Wed, 21 Jan 2026 08:06 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਭਾਜਪਾ ਦੇ ਸੀਨੀਅਰ ਆਗੂ ਅਤੇ ਸਮਾਜਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਬੁੱਧਵਾਰ ਹਲਕੇ ਦੇ ਪਿੰਡ ਭਾਗਸੀ ਵਿਚ ਅਹਿਮ ਬੈਠਕ ਕੀਤੀ। ਇਸ ਦੌਰਾਨ ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਢਾਈ ਦਰਜਨ ਤੋਂ ਵੱਧ ਵਿਅਕਤੀ ਆਪਣੇ ਪਰਿਵਾਰਾਂ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ। ਸ. ਸੈਣੀ ਨੇ ਦੱਸਿਆ ਕਿ ਪਿੰਡ ਭਾਗਸੀ ਦੇ ਸੁਰੇਸ਼ ਕੁਮਾਰ, ਸੁਖਵਿੰਦਰ ਸੈਣੀ, ਲੱਜਾ ਰਾਮ, ਵਕੀਲ ਸੈਣੀ, ਪੁਸ਼ਪਿੰਦਰ ਸਿੰਘ, ਸ੍ਰੀ ਰਾਮ, ਜਗੀਰ ਸਿੰਘ, ਬਲਦੇਵ ਸਿੰਘ, ਤਰਸੇਮ ਸਿੰਘ, ਹਰਮੇਸ਼ ਸਿੰਘ, ਕ੍ਰਿਸ਼ਨ ਸੈਣੀ, ਅੰਗਰੇਜ਼ ਸਿੰਘ, ਜਤਿੰਦਰ, ਨਾਨਕ ਸੈਣੀ, ਜਸਪਾਲ ਸਿੰਘ, ਪੁਨੀਤ ਸੈਣੀ, ਨਿਤਿਕ ਸੈਣੀ, ਚੇਤੰਨ ਸੈਣੀ, ਅਜੈ, ਹਰਦੀਪ ਸਿੰਘ, ਹਰਜਿੰਦਰ ਸਿੰਘ ਤੇ ਸੁਰੇਸ਼ ਕੁਮਾਰ ਨੇ ਹੋਰਨਾਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਪਾਰਟੀ ਵਿਚ ਪੂਰਾ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਆਪ ਮੁਹਾਰੇ ਭਾਜਪਾ ਨਾਲ ਜੁੜ ਰਹੇ ਹਨ। ਸੈਣੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਅਤੇ ਹਰਿਆਣਾ ਸੂਬੇ ਵਿਚ ਹੋ ਰਹੇ ਵਿਕਾਸ ਨੂੰ ਦੇਖਦਿਆਂ ਹੁਣ ਉਨ੍ਹਾਂ ਦੇ ਹਲਕੇ ਦੇ ਲੋਕ ਵੀ ਪਾਰਟੀ ਦੇ ਹੱਕ ਵਿਚ ਆ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਤੇ ਡੇਰਾਬੱਸੀ ਹਲਕੇ ਪਿੰਡਾਂ ਦਾ ਪੂਰਨ ਤੌਰ ਤੇ ਵਿਕਾਸ ਕੀਤਾ ਜਾਵੇਗਾ ਅਤੇ ਪਿੰਡਾਂ ਨੂੰ ਸ਼ਹਿਰੀ ਤਰਜ ’ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੇ ਕਿਹਾ ਕਿ ਗੁਰਦਰਸ਼ਨ ਸਿੰਘ ਸੈਣੀ ਦੇ ਵਧੀਆ ਸੁਭਾਅ ਅਤੇ ਸਮਾਜ ਸੇਵਾ ਦੀ ਚੇਸਟਾ ਨੂੰ ਦੇਖਦਿਆਂ ਉਨ੍ਹਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਦਾ ਮਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਗੁਰਦਰਸ਼ਨ ਸਿੰਘ ਦੀ ਵਧੀਆ ਸੋਚ ਹੀ ਹਲਕੇ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰ ਸਕਦੀ ਹੈ। ਸੈਣੀ ਨੇ ਪਿੰਡ ਵਿਚ ਨਵੀਂ ਉਸਾਰੀ ਕੀਤੀ ਜਾ ਰਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ 101 ਸੀਮਿੰਟ ਦੇ ਥੈਲੇ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਡਲ ਪ੍ਰਧਾਨ ਬਿੱਟੂ, ਮੰਡਲ ਪ੍ਰਧਾਨ ਬਸਲ, ਅਸ਼ਵਨੀ ਲੰਬੜਦਾਰ, ਓਮ ਪ੍ਰਕਾਸ਼, ਹਰੀਪਾਲ ਪੰਚ, ਪ੍ਰਵੀਨ ਸ਼ਰਮਾ, ਰਾਜੇਸ਼ ਕੁਮਾਰ, ਰਮੇਸ਼ ਕੁਮਾਰ, ਮੋਹਿਤ ਪੰਚ, ਵਿਜੇਪਾਲ, ਧਰਮਵੀਰ ਸ਼ਰਮਾ, ਕੁਲਦੀਪ ਸ਼ਰਮਾ, ਹਰਪ੍ਰੀਤ ਸਿੰਘ ਟਿੰਕੂ, ਗੁਲਜਾਰ ਸਿੰਘ ਟਿਵਾਣਾ, ਪੁਸ਼ਪਿੰਦਰ ਮਹਿਤਾ ਤੇ ਸੰਨਤ ਭਾਰਦਵਾਜ, ਦਿਆਲ ਸੈਣੀ, ਜਗਜੀਵਨ ਮਹਿਤਾ, ਪਰਦੀਪ ਸ਼ਰਮਾ, ਮੇਜਰ ਪਰਾਗਪੁਰ, ਸੁਧੀਰ ਬੱਤਰਾ, ਆਦਿ ਵੀ ਹਾਜ਼ਰ ਸਨ।