ਵਿਸ਼ਾਲ ਧਾਰਮਿਕ ਸਮਾਜਿਕ ਸਮਾਗਮ ਕਰਵਾਇਆ
ਵਿਸ਼ਾਲ ਧਾਰਮਿਕ ਸਮਾਜਿਕ ਸਮਾਗਮ ਕਰਵਾਇਆ
Publish Date: Mon, 09 Feb 2026 08:23 PM (IST)
Updated Date: Mon, 09 Feb 2026 08:26 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਮੁੱਲਾਂਪੁਰ ਗਰੀਬਦਾਸ ਵਿਖੇ ਸਥਿਤ ਭੂਰੀ ਵਾਲਿਆਂ ਦੇ ਆਸ਼ਰਮ ਵਿਚ ਧਰਮ-ਸੇਵਾ ਕਮੇਟੀ ਨਿਊ ਚੰਡੀਗੜ੍ਹ ਵੱਲੋਂ ਇਕ ਵਿਸ਼ਾਲ ਧਾਰਮਿਕ ਸਮਾਜਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ ਪਵਿੱਤਰ ਹਵਨ ਨਾਲ ਹੋਈ, ਜਿਸ ਵਿਚ ਸਾਰੀ ਸੰਗਤ ਨੇ ਵੱਡੀ ਸ਼ਰਧਾ ਤੇ ਭਾਵਨਾ ਨਾਲ ਭਾਗ ਲਿਆ। ਇਸ ਪਵਿੱਤਰ ਮਾਹੌਲ ਵਿਚ ਸਮਾਜ, ਰਾਸ਼ਟਰ ਅਤੇ ਮਨੁੱਖਤਾ ਦੇ ਕਲਿਆਣ ਲਈ ਵਿਸ਼ੇਸ਼ ਅਰਦਾਸਾਂ ਕੀਤੀਆਂ ਗਈਆਂ। ਸਮਾਗਮ ਦੁਪਹਿਰ 2 ਵਜੇ ਤੱਕ ਆਧਿਆਤਮਿਕ ਉਤਸ਼ਾਹ, ਪ੍ਰੇਰਨਾ ਅਤੇ ਸਦਭਾਵ ਨਾਲ ਚਲਦਾ ਰਿਹਾ। ਇਸ ਧਾਰਮਿਕ ਸਮਾਰੋਹ ਵਿਚ ਉਦਯੋਗਪਤੀ ਯੋਗੇਂਦਰ ਚੋਪੜਾ ਤੇ ਪ੍ਰਸਿੱਧ ਵਪਾਰੀ ਸੰਦੀਪ ਕਟੋਚ ਮੰਚ ’ਤੇ ਮੌਜੂਦ ਸਨ। ਇਸ ਮੌਕੇ ਖੇਤਰ ਦੇ ਵੱਖ–ਵੱਖ ਭਾਗਾਂ ਆਈਏਐੱਸ, ਪੀਸੀਐੱਸ ਕਮੇਟੀ, ਮਨੋਹਰ ਇਨਫ਼ਰਾ (ਮਨੋਹਰ ਸਿੰਘ) ਮੁੱਲਾਂਪੁਰ, ਓਮੈਕਸ, ਈਕੋ ਸਿਟੀ, ਡੀਐੱਲਐੱਫ, ਅੰਬਿਕਾ, ਜਯੰਤੀ ਦੇਵੀ ਅਤੇ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਸ਼ਰਧਾਲੂਆਂ ਨੇ ਪਹੁੰਚ ਕੇ ਸੰਗਤ ਅਤੇ ਸਮਾਜਕ ਭਾਵ ਨੂੰ ਹੋਰ ਮਜ਼ਬੂਤ ਕੀਤਾ।