80 ਫ਼ੀਸਦੀ ਪਾਈਪਲਾਈਨ ਪੁਰਾਣੀ, ਕਦੇ ਵੀ ਇੰਦੌਰ ਵਰਗਾ ਹਾਦਸਾ ਸੰਭਵ
- ਨਗਰ ਨਿਗਮ- ਕਈ
Publish Date: Sun, 04 Jan 2026 09:56 PM (IST)
Updated Date: Sun, 04 Jan 2026 09:59 PM (IST)

- ਨਗਰ ਨਿਗਮ - ਕਈ ਖੇਤਰਾਂ ’ਚ ਗੰਦਲਾ ਪਾਣੀ ਆਉਣ ਦੀਆਂ ਸ਼ਿਕਾਇਤਾਂ - ਅਧਿਕਾਰੀ ਸ਼ਿਕਾਇਤਾਂ ਦੇ ਬਾਵਜੂਦ ਗੰਭੀਰਤਾ ਨਾਲ ਨਹੀਂ ਲੈ ਰਹੇ - ਨਿਗਮ ਆਪਣੀ ਰਿਪੋਰਟ ’ਚ ਇਨ੍ਹਾਂ ਪਾਈਪਲਾਈਨਾਂ ਨੂੰ ਬਦਲਣ ਦੀ ਗੱਲ ਕਰ ਚੁੱਕੈ - ਬਦਤਰ ਹਾਲਤ ਪਾਈਪਲਾਈਨਾਂ ’ਚ ਜਗ੍ਹਾ-ਜਗ੍ਹਾ ਰਿਸਾਵ, ਧੱਸ ਰਹੀਆਂ ਸੀਵਰੇਜ ਦੀਆਂ ਲਾਈਨਾਂ ਬਲਵਾਨ ਕਰਿਵਾਲ, ਪੰਜਾਬੀ ਜਾਗਰਣ ਚੰਡੀਗੜ੍ਹ : ਦੇਸ਼ ਵਿਚ ਸਫ਼ਾਈ ਲਈ ਮਿਸਾਲ ਬਣੇ ਇੰਦੌਰ ਸ਼ਹਿਰ ਵਿਚ ਜਲ ਬੋਰਡ ਦੀ ਲਾਪ੍ਰਵਾਹੀ ਕਾਰਨ ਪੀਣ ਦੇ ਪਾਣੀ ਵਿਚ ਐੱਸਟੀਪੀ ਦਾ ਪਾਣੀ ਮਿਲਣ ਨਾਲ 15 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਤ ਚੰਡੀਗੜ੍ਹ ਵਿਚ ਵੀ ਠੀਕ ਨਹੀਂ ਹਨ। ਇੱਥੇ ਵੀ ਕਈ ਖੇਤਰ ਹਨ ਜਿੱਥੇ ਗੰਦਲਾ ਪਾਣੀ ਆ ਰਿਹਾ ਹੈ। ਨਿਗਮ ਸਦਨ ਦੀ ਪਿਛਲੀ ਬੈਠਕ ਵਿਚ ਕੌਂਸਲਰ ਰਾਮਚੰਦਰ ਯਾਦਵ ਨੇ ਆਪਣੇ ਖੇਤਰ ਵਿਚ ਗੰਦਲੇ ਪਾਣੀ ਦੀ ਆਵਾਜਾਈ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਪਹਿਲਾਂ ਕੌਂਸਲਰ ਸੁਮਨ ਅਤੇ ਕਈ ਹੋਰ ਕੌਂਸਲਰ ਵੀ ਇਹ ਸ਼ਿਕਾਇਤ ਕਰ ਚੁੱਕੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਸ਼ਿਕਾਇਤਾਂ ਨੂੰ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਗੰਭੀਰਤਾ ਨਾਲ ਨਹੀਂ ਲੈ ਰਹੇ। ਕਈ ਮਾਮਲਿਆਂ ਨੂੰ ਤਾਂ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ। ਸ਼ਹਿਰ ਦੀਆਂ ਜ਼ਿਆਦਾਤਰ ਪਾਈਪਲਾਈਨਾਂ 1950-70 ਦੇ ਦਰਮਿਆਨ ਲਾਈਆਂ ਗਈਆਂ ਸਨ। 80 ਫ਼ੀਸਦੀ ਪਾਈਪਲਾਈਨਾਂ ਦੀ ਸਮਾਂ-ਸਰਨੀ ਪੂਰੀ ਹੋ ਚੁੱਕੀ ਹੈ। ਇਸੇ ਕਾਰਨ ਚੰਡੀਗੜ੍ਹ ਵਿਚ ਪਾਣੀ ਦਾ ਰਿਸਾਵ 30 ਫ਼ੀਸਦੀ ਤੋਂ ਵੀ ਵੱਧ ਹੈ। ਸੀਵਰੇਜ ਲਾਈਨ ਦਾ ਵੀ ਇਹੀ ਹਾਲ ਹੈ। ਸੀਵਰੇਜ ਲਾਈਨ ਇੰਨੀ ਪੁਰਾਣੀ ਅਤੇ ਲਚਕੀਲੀ ਹੋ ਚੁੱਕੀ ਹੈ ਕਿ ਹੁਣ ਵਾਹਨਾਂ ਦੇ ਦਬਾਅ ਵਿਚ ਹੀ ਧੱਸਣ ਲੱਗੀ ਹੈ। ਇਸ ਦਾ ਢਾਂਚਾ ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਮੁਰੰਮਤ ਦੇ ਕੁਝ ਦਿਨ ਬਾਅਦ ਫਿਰ ਧੱਸ ਜਾਂਦਾ ਹੈ। ਕਈ ਜਗ੍ਹਾ ਤਾਂ ਸੜਕ ਸਦਾ ਧੱਸੀ ਰਹਿੰਦੀ ਹੈ। ਕਦੇ ਵੀ ਹਾਦਸਾ ਸੰਭਵ : ਜਿਵੇਂ ਹਾਲਾਤ ਹਨ, ਉਸ ਨੂੰ ਦੇਖਦਿਆਂ ਲੱਗਦਾ ਹੈ ਕਿ ਇੰਦੌਰ ਵਰਗਾ ਹਾਦਸਾ ਚੰਡੀਗੜ੍ਹ ਵਿਚ ਕਦੇ ਵੀ ਹੋ ਸਕਦਾ ਹੈ। ਜੇਕਰ ਇਸ ਪਾਈਪਲਾਈਨ ਨੂੰ ਨਹੀਂ ਬਦਲਿਆ ਗਿਆ, ਤਾਂ ਪੀਣ ਦੇ ਪਾਣੀ ਵਿਚ ਸੀਵਰੇਜ ਦਾ ਗੰਦਲਾ ਪਾਣੀ ਮਿਲ ਸਕਦਾ ਹੈ। ਗੰਦਲਾ ਪਾਣੀ ਆਉਣ ਨਾਲ ਇਹ ਲੱਗਦਾ ਹੈ ਕਿ ਸ਼ੁੱਧ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਲ ਰਿਹਾ ਹੈ, ਜਿਸ ਨਾਲ ਘਰਾਂ ਵਿਚ ਇਸ ਦੀ ਸਪਲਾਈ ਨਾਲ ਗੰਭੀਰ ਨਤੀਜੇ ਆ ਸਕਦੇ ਹਨ। ਚੰਡੀਗੜ੍ਹ ਸ਼ਹਿਰ ਉੱਪਰੋਂ ਜਿੰਨਾ ਖੂਬਸੂਰਤ ਦਿਖਾਈ ਦਿੰਦਾ ਹੈ, ਉਸ ਦੇ ਹੇਠਾਂ ਲੰਘ ਰਹੀਆਂ ਪਾਈਪਲਾਈਨਾਂ ਅਤੇ ਸੀਵਰੇਜ ਲਾਈਨਾਂ ਇੰਨੀਆਂ ਬਦਤਰ ਤੇ ਗੰਭੀਰ ਹਾਲਤ ’ਚ ਬਣ ਹੋ ਚੁੱਕੀਆਂ ਹਨ। 1013 ਕਿਲੋਮੀਟਰ ਹੈ ਕੁੱਲ ਪਾਈਪਲਾਈਨ ਨੈੱਟਵਰਕ : ਕੁੱਲ ਪਾਈਪਲਾਈਨ ਨੈੱਟਵਰਕ 1013 ਕਿਲੋਮੀਟਰ ਹੈ। ਜਿਨ੍ਹਾਂ ਵਿੱਚੋਂ 80 ਫ਼ੀਸਦੀ ਪਾਈਪਲਾਈਨ 1950 ਤੋਂ 1970 ਦੇ ਦਰਮਿਆਨ ਲਗਾਈਆਂ ਗਈਆਂ ਸਨ ਅਤੇ ਹੁਣ ਆਪਣੀ ਉਪਯੋਗੀ ਉਮਰ ਪਾਰ ਕਰ ਚੁੱਕੀਆਂ ਹਨ। 24 ਘੰਟੇ ਜਲਾਪੂਰਨ ਪ੍ਰਾਜੈਕਟ ਵਿਚ ਵੀ 244 ਕਿਲੋਮੀਟਰ ਨੂੰ ਹੀ ਬਦਲਿਆ ਜਾਣਾ ਸੀ। ਇਸੇ ਕਾਰਨ ਪ੍ਰਾਜੈਕਟ ਨੂੰ ਨਿਗਮ ਸਦਨ ਨੇ ਖਾਰਿਜ ਕਰ ਦਿੱਤਾ ਹੈ। ਨਿਗਮ ਦੀ ਰਿਪੋਰਟ ’ਚ ਵੀ ਪਾਈਪਲਾਈਨ ’ਤੇ ਸਵਾਲ : 24 ਘੰਟੇ ਪ੍ਰਾਜੈਕਟ ਦੇ ਬਦਲਾਂ ’ਤੇ ਨਿਗਮ ਨੇ ਸਦਨ ਵਿਚ ਜੋ ਰਿਪੋਰਟ ਪੇਸ਼ ਕੀਤੀ ਸੀ, ਉਸ ਵਿਚ ਇਹ ਮੰਨਿਆ ਗਿਆ ਹੈ ਕਿ 80 ਫ਼ੀਸਦੀ ਪਾਈਪਲਾਈਨ ਪੁਰਾਣੀ ਹੈ। ਇਸ ਨੂੰ ਬਦਲਣਾ ਬਹੁਤ ਜ਼ਰੂਰੀ ਦੱਸਿਆ ਗਿਆ ਹੈ। ਇਸ ਨੂੰ ਫੇਜ਼ ਵਾਈਜ਼ ਪੰਜ ਤੋਂ ਦਸ ਸਾਲਾਂ ਵਿਚ ਬਦਲਣ ਦੀ ਤਜਵੀਜ਼ ਹੈ। ਪਾਈਪਲਾਈਨ ਬਦਲਣ ’ਤੇ 1741 ਕਰੋੜ ਰੁਪਏ ਦਾ ਖਰਚਾ ਦੱਸਿਆ ਗਿਆ ਹੈ। ਹੁਣ ਚਿੰਤਾ ਦੀ ਗੱਲ ਇਹ ਹੈ ਕਿ ਪੰਜ ਤੋਂ ਦਸ ਸਾਲਾਂ ਵਿਚ ਪਾਈਪਲਾਈਨ ਹੋਰ ਜ਼ਿਆਦਾ ਖ਼ਸਤਾ ਹੋ ਜਾਣਗੀਆਂ। ਇਸ ਨਾਲ ਖ਼ਤਰਾ ਹੋਰ ਵਧੇਗਾ।