ਸੱਤ ਦਿਨਾਂ ਦਾ ਸਿਵਲ ਡਿਫੈਂਸ ਟਰੇਨਿੰਗ ਪ੍ਰੋਗਰਾਮ ਸ਼ੁਰੂ
ਰਤਨ ਇੰਸਟੀਚਿਊਟ ’ਚ 7 ਦਿਨਾਂ ਦਾ ਸਿਵਲ ਡਿਫੈਂਸ ਟਰੇਨਿੰਗ ਪ੍ਰੋਗਰਾਮ ਸ਼ੁਰੂ
Publish Date: Wed, 04 Feb 2026 06:09 PM (IST)
Updated Date: Wed, 04 Feb 2026 06:11 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸਪੈਸ਼ਲ ਡੀਜੀਪੀ ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ, ਪੰਜਾਬ ਸੰਦੀਪ ਕਪੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 4 ਤੋਂ 10 ਫਰਵਰੀ ਤੱਕ ਸਿਵਲ ਡਿਫੈਂਸ ਕਮਿਊਨਿਟੀ ਬਿਲਡਿੰਗ ਪ੍ਰੋਗਰਾਮ ਰਤਨ ਇੰਸਟੀਚਿਊਟ ਵਿਖੇ ਲਾਇਆ ਗਿਆ। ਡਿਪਟੀ ਕਮਿਸ਼ਨਰ ਮੁਹਾਲੀ-ਕਮ-ਕੰਟਰੋਲਰ ਸਿਵਲ ਡਿਫੈਂਸ ਮੁਹਾਲੀ ਕੋਮਲ ਮਿਤਲ ਦੀ ਅਗਵਾਈ ਵਿਚ ਇਸ ਟਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਗੁਰਿੰਦਰ ਪਾਲ ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਮੁਹਾਲੀ-ਕਮ-ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਰੂਪਨਗਰ ਵੱਲੋਂ ਕੀਤਾ ਗਿਆ। ਇਸ ਟਰੇਨਿੰਗ ਪ੍ਰੋਗਰਾਮ ਵਿਚ 360 ਸਿਵਲ ਦੇ ਲੋਕ ਅਤੇ ਰਤਨ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਗਿਆ। ਇਸ ਸੱਤ ਦਿਨ ਦੀ ਟਰੇਨਿੰਗ ਪ੍ਰੋਗਰਾਮ ਵਿਚ ਸਿਖਿਆਰਥੀਆਂ ਨੂੰ ਸਿਵਲ ਡਿਫੈਂਸ ਦੀ ਮੁੱਢਲੀ ਟਰੇਨਿੰਗ ਜਿਵੇਂ ਕਿ ਫਸਟ-ਏਡ, ਰੈਸਕਿਊ ਅਤੇ ਸਰਚ, ਫਾਇਰ ਫਾਈਟਿੰਗ ਅਤੇ ਹੋਰ ਕੁਦਰਤੀ ਅਤੇ ਮਨੁੱਖੀ ਆਫ਼ਤਾਂ ਨਾਲ ਨਜਿੱਠਣ ਲਈ ਮੁੱਢਲੀ ਟਰੇਨਿੰਗ ਦਿੱਤੀ ਜਾਵੇਗੀ। ਗੁਰਿੰਦਰ ਪਾਲ ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਮੁਹਾਲੀ-ਕਮ-ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇ ਕੋਈ ਆਮ ਵਿਅਕਤੀ ਵੀ ਇਹ ਟਰੇਨਿੰਗ ਲੈਣਾ ਚਾਹੁੰਦਾ ਹੈ ਤਾਂ ਉਸ ਲਈ ਦੋ ਫੋਟੋ, ਆਧਾਰ ਕਾਰਡ ਅਤੇ 18 ਸਾਲ ਤੋਂ ਉਮਰ ਵੱਧ ਹੋਣੀ ਚਾਹੀਦੀ ਹੈ। ਇਸ ਮੌਕੇ ਦੌਰਾਨ ਰਤਨ ਇੰਸਟੀਚਿਊਟ ਦੇ ਚੇਅਰਮੈਨ ਸੁੰਦਰ ਲਾਲ, ਸਿਵਲ ਡਿਫੈਂਸ ਮੁਹਾਲੀ ਇੰਚਾਰਜ ਇੰਸਪੈਕਟਰ ਨਰਾਇਣ ਸ਼ਰਮਾ, ਇੰਸਪੈਕਟਰ ਸੁਦਰਸ਼ਨ ਸਿੰਘ ਅਟਵਾਲ, ਹਵਾ/ਇੰਸ: ਵਿਜੇ ਕੁਮਾਰ, ਹਵਾ/ਇੰਸ: ਪ੍ਰੇਮ ਨਰਾਇਣ ਅਤੇ ਹੋਰ ਸਟਾਫ਼ ਮੌਜੂਦ ਰਿਹਾ।