ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਯੁਵਕ ਗੰਭੀਰ ਰੂਪ ਵਿਚ ਜ਼ਖਮੀ
ਪੰਚਕੂਲਾ: ਸੈਕਟਰ-5 ਐਮਡੀਸੀ ਵਿਚ
Publish Date: Sun, 30 Nov 2025 08:24 PM (IST)
Updated Date: Mon, 01 Dec 2025 04:12 AM (IST)
ਪੰਚਕੂਲਾ: ਸੈਕਟਰ-5 ਐਮਡੀਸੀ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਯੁਵਕ ਦੀ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਯੁਵਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖਮੀ ਦੀ ਪਛਾਣ ਸੈਕਟਰ-7 ਦੇ ਨਿਵਾਸੀ ਜਸਕਰਨ ਸਿੰਘ ਦੇ ਰੂਪ ਵਿਚ ਹੋਈ ਹੈ।
ਜਸਕਰਨ ਸਿੰਘ ਨੇ ਹਸਪਤਾਲ ਵਿਚ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ 29 ਨਵੰਬਰ ਦੀ ਸ਼ਾਮ ਲਗਪਗ 6 ਵਜੇ ਉਹ ਆਪਣੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੁਰਦੁਆਰਾ ਸ੍ਰੀ ਕੋਹਨੀ ਸਾਹਿਬ, ਸੈਕਟਰ-5 ਐਮਡੀਸੀ ਜਾ ਰਿਹਾ ਸੀ। ਜਦੋਂ ਉਹ ਐਮਡੀਸੀ ਸੈਕਟਰ-5 ਦੇ ਪੈਟਰੋਲ ਪੰਪ ਦੇ ਨੇੜੇ ਪਹੁੰਚਿਆ, ਤਾਂ ਪਿੱਛੇ ਤੋਂ ਆ ਰਹੀ ਅਣਪਛਾਤੀ ਕਾਰ ਨੇ ਉਸ ਦੀ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰੀ।
ਟੱਕਰ ਇੰਨੀ ਜਬਰਦਸਤ ਸੀ ਕਿ ਜਸਕਰਨ ਆਪਣੀ ਬਾਈਕ ਸਮੇਤ ਪੈਟਰੋਲ ਪੰਪ ’ਤੇ ਖੜੀ ਬੱਸ ਨਾਲ ਟੱਕਰ ਖਾ ਕੇ ਗਿਰ ਪਿਆ ਅਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮੋਟਰਸਾਈਕਲ ਵੀ ਬਹੁਤ ਬੁਰੇ ਤਰੀਕੇ ਨਾਲ ਨੁਕਸਾਨਿਆਂ ਗਿਆ। ਹਾਦਸੇ ਉਪਰੰਤ ਅਣਪਛਾਤੇ ਕਾਰ ਚਾਲਕ ਆਪਣੀ ਕਾਰ ਨੂੰ ਤੇਜ਼ ਰਫ਼ਤਾਰ ਵਿਚ ਪੈਟਰੋਲ ਪੰਪ ਦੇ ਅੰਦਰੋਂ ਲੈ ਜਾਂਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।